ਯਾਤਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ 'ਤੇ ਚੱਲੀਆਂ ਗੋਲੀਆਂ
Tuesday, Dec 02, 2025 - 07:39 PM (IST)
ਫਿਰੋਜ਼ਪੁਰ (ਸੰਨੀ ਚੋਪੜਾ)- ਅੱਜ ਦੇਰ ਸ਼ਾਮ ਪੰਜਾਬ ਰੋਡਵੇਜ਼ ਦੀ ਯਾਤਰੀਆਂ ਨਾਲ ਭਰੀ ਬੱਸ ਉੱਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲੀ ਹੈ ਕਿ ਫਿਰੋਜ਼ਪੁਰ ਤੋਂ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜਾ ਰਹੀ ਯਾਤਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ 'ਤੇ ਹਮਲਾ ਹੈ। ਮੋਟਰਸਾਈਕਲ 'ਤੇ ਸਵਾਰ 3 ਬਦਮਾਸ਼ਾਂ ਨੇ ਬੱਸ ਨੂੰ ਘੇਰ ਕੇ ਗੋਲੀਆਂ ਚਲਾ ਦਿੱਤੀਆਂ।
ਬਦਮਾਸ਼ਾਂ ਨੇ ਬੱਸ 'ਤੇ 2 ਗੋਲੀਆਂ ਚਲਾਈਆਂ ਅਤੇ ਫਿਰ ਮੌਕੇ ਤੋਂ ਭੱਜ ਗਏ। ਇਸ ਹਮਲੇ ਵਿੱਚ ਬੱਸ ਦਾ ਕੰਡਕਟਰ ਜ਼ਖਮੀ ਹੋ ਗਿਆ। ਕੰਡਕਟਰ ਨੂੰ ਗੋਲੀਆਂ ਦੇ ਛਰੇ ਲੱਗਣ ਉਹ ਜਖ਼ਮੀ ਹੋ ਗਿਆ। ਬੱਸ ਡਰਾਈਵਰ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਨੇ ਬੱਸ 'ਤੇ ਗੋਲੀਆਂ ਚਲਾਈਆਂ। ਇਸ ਘਟਨਾ ਦੌਰਾਨ ਬੱਸ ਵਿੱਚ ਸਵਾਰ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ, ਜਿਸ ਤੋਂ ਬਾਅਦ ਡਰਾਈਵਰ ਨੇ ਬੱਸ ਨੂੰ ਸਾਈਡ 'ਤੇ ਰੋਕ ਲਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਬੱਸ ਲੱਖੋ ਕੇ ਬਹਿਰਾਮ ਥਾਣੇ ਲੈ ਜਾਈ ਗਈ ਦੱਸੀ ਜਾ ਰਹੀ ਹੈ।
