ਪਤੀ ਹੱਥੋਂ ਪਾਣੀ ਪੀ ਵਰਤ ਖੋਲ੍ਹਣ ਹੀ ਲੱਗੀ ਸੀ ਕਿ ਅੱਖਾਂ ਸਾਹਮਣੇ ਉੱਜੜਿਆ ਸੁਹਾਗ, ਗਸ਼ ਖਾ ਡਿੱਗੀ ਪਤਨੀ

Thursday, Nov 02, 2023 - 10:46 AM (IST)

ਖੰਨਾ (ਵਿਪਨ) : ਖੰਨਾ ਵਿਖੇ ਕਰਵਾਚੌਥ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ 'ਚ ਬਦਲ ਗਈਆਂ, ਜਦੋਂ ਵਰਤ ਖੋਲ੍ਹਣ ਤੋਂ ਪਹਿਲਾਂ ਪਤਨੀ ਦੀਆਂ ਅੱਖਾਂ ਸਾਹਮਣੇ ਹੀ ਪਤੀ ਦੀ ਮੌਤ ਹੋ ਗਈ। ਜਦੋਂ ਚੰਨ ਨੂੰ ਦੇਖ ਕੇ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਖੋਲ੍ਹਣ ਦਾ ਸਮਾਂ ਆਇਆ ਤਾਂ ਪਤੀ ਦੀ ਮੌਤ ਹੋ ਗਈ। ਦਰਅਸਲ ਜਦੋਂ ਛੱਤ 'ਤੇ ਪਤੀ ਚੰਨ ਦੇਖ ਰਿਹਾ ਸੀ ਤਾਂ ਪੈਰ ਤਿਲਕਣ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਖੰਨਾ ਦੇ ਰਹਿਣ ਵਾਲਾ 42 ਸਾਲਾ ਲਖਵਿੰਦਰ ਰਾਮ ਮੂਲ ਰੂਪ ਤੋਂ ਬਿਹਾਰ ਦਾ ਵਸਨੀਕ ਸੀ ਅਤੇ ਖੰਨਾ ਵਿਖੇ ਆਪਣੇ ਪਰਿਵਾਰ ਸਮੇਤ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਹਾਦਸੇ 'ਚ 6 ਲੋਕਾਂ ਦੀ ਮੌਤ, ਵੈਲਡਿੰਗ ਮਸ਼ੀਨ ਨਾਲ ਲੋਹਾ ਕੱਟ ਬਾਹਰ ਕੱਢੀਆਂ ਲਾਸ਼ਾਂ (ਤਸਵੀਰਾਂ)

PunjabKesari

ਉਸ ਦੀ ਪਤਨੀ ਨੇ ਕਰਵਾਚੌਥ ਦਾ ਵਰਤ ਰੱਖਿਆ ਸੀ। ਚੰਨ ਨਿਕਲਣ ਦਾ ਸਮਾਂ ਸੀ। ਇਸੇ ਦੌਰਾਨ ਸਮੂਹ ਪਰਿਵਾਰ ਮਕਾਨ ਦੀ ਛੱਤ 'ਤੇ ਚੰਨ ਦੀ ਉਡੀਕ ਕਰ ਰਿਹਾ ਸੀ। ਲਖਵਿੰਦਰ ਰਾਮ ਵੀ ਆਸਮਾਨ ਵੱਲ ਨਜ਼ਰਾਂ ਟਿਕਾ ਕੇ ਚੰਨ ਦੇ ਨਿਕਲਣ ਦੀ ਉਡੀਕ ਕਰ ਰਿਹਾ ਸੀ ਕਿ ਕਦੋਂ ਚੰਨ ਨਿਕਲੇ ਅਤੇ ਉਹ ਆਪਣੀ ਪਤਨੀ ਦਾ ਵਰਤ ਖੁੱਲ੍ਹਵਾਏ। ਗੱਲਾਂ ਕਰਦੇ-ਕਰਦੇ ਲਖਵਿੰਦਰ ਰਾਮ ਛੱਤ ਤੋਂ ਥੱਲੇ ਆ ਡਿੱਗਿਆ।

ਇਹ ਵੀ ਪੜ੍ਹੋ : ਖੁੱਲ੍ਹੀ ਬਹਿਸ ਦੌਰਾਨ CM ਮਾਨ ਨੇ ਟੋਲ ਪਲਾਜ਼ਿਆਂ ਬਾਰੇ ਦਿੱਤਾ ਵੱਡਾ ਬਿਆਨ, ਸੁਣੋ ਵੀਡੀਓ

ਬਿਨ੍ਹਾਂ ਕਿਸੇ ਦੇਰੀ ਤੋਂ ਲਖਵਿੰਦਰ ਰਾਮ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਦੂਜੇ ਪਾਸੇ ਲਖਵਿੰਦਰ ਰਾਮ ਦੀ ਮੌਤ ਮਗਰੋਂ ਪਰਿਵਾਰ ਅੰਦਰ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਮ੍ਰਿਤਕ ਦੀ ਧੀ ਨੇ ਦੱਸਿਆ ਕਿ ਉਸ ਦੇ ਪਿਤਾ ਲੱਕੜ ਦੀ ਪੌੜੀ ਰਾਹੀਂ ਛੱਤ 'ਤੇ ਜਾ ਕੇ ਚੰਨ ਦੇਖ ਰਹੇ ਸੀ ਤਾਂ ਅਚਾਨਕ ਪੈਰ ਤਿਲਕ ਗਿਆ ਅਤੇ ਉਸ ਦੇ ਪਿਤਾ ਥੱਲੇ ਆ ਡਿੱਗੇ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ 'ਚ ਕਮਾਉਣ ਵਾਲੇ ਉਹ ਇਕੱਲੇ ਹੀ ਸੀ। ਵਾਰਡ ਦੇ ਕੌਂਸਲਰ ਸੁਰਿੰਦਰ ਕੁਮਾਰ ਬਾਵਾ ਨੇ ਪਰਿਵਾਰ ਨਾਲ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ ਇਹ ਮੰਦਭਾਗੀ ਘਟਨਾ ਵਾਪਰੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News