ਮੈਰਿਜ ਪੈਲੇਸ ''ਚ ਬਿਜਲੀ ਟੈਕਨੀਸ਼ੀਅਨ ਦੀ ਕਰੰਟ ਨਾਲ ਮੌਤ

Sunday, Jan 21, 2018 - 03:47 AM (IST)

ਮੈਰਿਜ ਪੈਲੇਸ ''ਚ ਬਿਜਲੀ ਟੈਕਨੀਸ਼ੀਅਨ ਦੀ ਕਰੰਟ ਨਾਲ ਮੌਤ

ਬਠਿੰਡਾ (ਵਰਮਾ)-ਬਠਿੰਡਾ-ਮਾਨਸਾ ਰਾਸ਼ਟਰੀ ਮਾਰਗ 'ਤੇ ਓਵਰ ਬ੍ਰਿਜ ਨਜ਼ਦੀਕ ਇਕ ਮੈਰਿਜ ਪੈਲੇਸ ਵਿਚ ਸ਼ਾਦੀ ਸਮਾਰੋਹ ਦੌਰਾਨ ਬਿਜਲੀ ਦਾ ਕੰਮ ਕਰ ਰਹੇ ਟੈਕਨੀਸ਼ੀਅਨ ਨੂੰ ਸ਼ੁੱਕਰਵਾਰ ਰਾਤ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ । ਹਸਪਤਾਲ ਲਿਜਾਣ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਰਾਇਲ ਇੰਪੀਰੀਅਲ ਮੈਰਿਜ ਪੈਲੇਸ 'ਚ ਸ਼ੁੱਕਰਵਾਰ ਰਾਤ ਨੂੰ ਹੋਣ ਵਾਲੇ ਸਮਾਗਮ ਲਈ ਪੈਲੇਸ ਮਾਲਕ ਦਵਿੰਦਰ ਸਿੰਗਲਾ ਵਲੋਂ ਪੈਲੇਸ ਵਿਚ ਬਿਜਲੀ ਦਾ ਕੰਮ ਕਰਵਾਉਣ ਲਈ ਟੈਕਨੀਸ਼ੀਅਨ ਪ੍ਰਦੀਪ ਕੁਮਾਰ ਨੂੰ ਬੁਲਾਇਆ ਸੀ, ਜੋ ਕੰਮ ਕਰ ਰਿਹਾ ਸੀ ਕਿ ਅਚਾਨਕ ਇਕ ਹਾਈ ਵੋਲਟੇਜ ਤਾਰ ਤੋਂ ਉਸ ਨੂੰ ਬਿਜਲੀ ਦਾ ਝਟਕਾ ਲੱਗਾ ਜਿਸ ਤੋਂ ਬਾਅਦ ਉਸ ਨੂੰ ਪੈਲੇਸ ਮਾਲਕ ਤੇ ਹੋਰ ਲੋਕ ਹਸਪਤਾਲ ਲੈ ਜਾ ਰਹੇ ਸੀ ਉਦੋਂ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਹਸਪਤਾਲ ਚੌਕੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਸ਼ਨੀਵਾਰ ਨੂੰ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ। ਇਸ ਸਬੰਧੀ ਹਸਪਤਾਲ ਪੁਲਸ ਚੌਕੀ ਮੁਖੀ ਹਰਗੋਬਿੰਦ ਸਿੰਘ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।


Related News