AIG ਉੱਪਲ ''ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਵਿਦਿਆਰਥਣ ਨੂੰ ਮਾਂ ਨੇ ਕੀਤਾ ਬੇਦਖਲ

11/04/2018 5:41:38 PM

ਹੁਸ਼ਿਆਰਪੁਰ— ਏ. ਆਈ. ਜੀ. ਰਣਧੀਰ ਸਿੰਘ ਉੱਪਲ 'ਤੇ ਬਲਾਤਕਾਰ ਦਾ ਮਾਮਲਾ ਦਰਜ ਕਰਵਾਉਣ ਵਾਲੀ ਲਾਅ ਵਿਦਿਆਰਥਣ ਨੂੰ ਉਸ ਦੀ ਮਾਂ ਨੇ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਸਬੰਧੀ ਉਸ ਨੇ ਬਕਾਇਦਾ ਤੌਰ 'ਤੇ ਬੇਦਖਲੀ ਨੋਟਿਸ ਵੀ ਲਗਵਾਇਆ ਹੈ। ਹਾਲਾਂਕਿ ਇਸ ਮਾਮਲੇ 'ਚ ਦੋਹਾਂ ਨੇ ਸਪਸ਼ਟ ਕੀਤਾ ਹੈ ਕਿ ਬੇਦਖਲੀ ਦੇ ਪਿੱਛੇ ਏ. ਆਈ. ਜੀ. ਰਣਧੀਰ ਸਿੰਘ ਉੱਪਲ ਦਾ ਕੋਈ ਸੰਬੰਧ ਨਹੀਂ ਹੈ। ਦੋਹਾਂ ਮੁਤਾਬਕ ਇਹ ਸਿਰਫ ਇਕ ਪਰਿਵਾਰਕ ਮਸਲਾ ਹੈ ਪਰ ਚਰਚਾਵਾਂ ਦੇ ਬਾਜ਼ਾਰ 'ਚ ਲੋਕ ਇਸ ਨੂੰ ਰਣਧੀਰ ਸਿੰਘ ਉੱਪਲ ਦੇ ਨਾਲ ਜੋੜ ਕੇ ਦੇਖ ਰਹੇ ਹਨ। 
ਜ਼ਿਕਰਯੋਗ ਹੈ ਕਿ ਉਕਤ ਵਿਦਿਆਰਥਣ ਨੇ ਹਾਲ ਹੀ 'ਚ ਅੰਮ੍ਰਿਤਸਰ 'ਚ ਤਾਇਤਾਨ ਏ. ਆਈ. ਜੀ. ਰਣਧੀਰ ਸਿੰਘ ਉੱਪਲ 'ਤੇ ਬਲਾਤਕਾਰ ਅਤੇ ਹਰਾਸਮੈਂਟ ਦੇ ਦੋਸ਼ ਲਗਾਏ ਸਨ। ਜਾਂਚ ਤੋਂ ਬਾਅਦ ਇਸ ਮਾਮਲੇ 'ਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉੱਪਲ ਨੇ ਅਦਾਲਤ 'ਚ ਅਗਾਊਂ ਜ਼ਮਾਨਤ ਦੀ ਪਟੀਸ਼ਨ ਲਗਾਈ ਸੀ ਅਤੇ ਉਹ ਖਾਰਿਜ ਹੋਣ ਤੋਂ ਬਾਅਦ ਉੱਪਲ ਫਰਾਰ ਚੱਲ ਰਹੇ ਹਨ। ਉਨ੍ਹਾਂ ਨੂੰ ਵਿਭਾਗ ਵੱਲੋਂ ਮੁਅੱਤਲ ਵੀ ਕਰ ਦਿੱਤਾ ਜਾ ਚੁੱਕਿਆ 

7 ਸਾਲ ਪਹਿਲਾਂ ਕੰਪਿਊਟਰ ਇੰਜੀਨੀਅਰ ਨਾਲ ਕੀਤਾ ਸੀ ਵਿਆਹ
ਉਕਤ ਵਿਦਿਆਰਥਣ ਦੇ ਦੋ ਵਿਆਹ ਹੋ ਚੁੱਕੇ ਹਨ। ਪਹਿਲਾਂ ਵਿਆਹ ਇਕ ਵਿਦੇਸ਼ 'ਚ ਰਹਿੰਦੇ ਨੌਜਵਾਨ ਦੀ ਤਸਵੀਰ ਨਾਲ ਹੋਇਆ ਸੀ। ਇਸ ਤੋਂ ਬਾਅਦ 7  ਸਾਲ ਪਹਿਲਾਂ ਕੰਪਿਊਟਰ ਇੰਜੀਨੀਅਰ ਨਾਲ ਉਸ ਨੇ ਵਿਆਹ ਕਰਵਾਇਆ। ਉਸ ਦਾ ਇਸ ਵਿਆਹ 'ਚੋਂ ਇਕ ਬੇਟਾ ਵੀ ਹੈ। ਹਾਲਾਂਕਿ ਇਸ ਵਿਦਿਆਰਥਣ ਦਾ ਘਰ ਵੀ ਇਸੇ ਮੁਹੱਲੇ ਦੇ ਕੋਲ ਹੀ ਹੈ। 

ਕੀ ਕਹਿੰਦੀ ਹੀ ਲਾਅ ਵਿਦਿਆਰਥਣ
ਇਸ ਸਬੰਧੀ ਜਦੋਂ ਵਿਦਿਆਰਥਣ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੈਂ ਹੀ ਆਪਣੀ ਮਾਂ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰਨ ਲਈ ਕਿਹਾ ਸੀ, ਕਿਉਂਕਿ ਉਹ ਨਹੀਂ ਚਾਹੁੰਦੀ ਹੈ ਕਿ ਮੇਰੇ ਕਾਰਨ ਮੇਰੀ ਮਾਂ ਨੂੰ ਕੋਈ ਪਰੇਸ਼ਾਨੀ ਹੋਵੇ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੇਰੀ ਮਾਂ ਕਈ ਵਾਰ ਮੇਰੇ ਭੈਣ-ਭਰਾਵÎਾਂ ਨੂੰ ਬੇਦਖਲ ਕਰ ਚੁੱਕੀ ਹੈ ਅਤੇ ਬਾਅਦ 'ਚ ਬੇਦਖਲੀ ਰੱਦ ਵੀ ਕਰਦੀ ਰਹੀ ਹੈ। ਉਸ ਨੇ ਮੰਨਿਆ ਹੈ ਕਿ ਜਿਸ ਘਰ 'ਚ ਉਹ ਅਤੇ ਉਸ ਦੇ ਪਤੀ ਰਹਿੰਦੇ ਹਨ, ਉਹ ਉਸ ਦੀ ਮਾਂ ਦੇ ਨਾਮ ਹੀ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਜੇਕਰ ਬੇਦਖਲ ਕਰ ਦਿੱਤਾ ਹੈ ਤਾਂ ਉਹ ਇਸ ਮਾਮਲੇ 'ਚ ਕੋਰਟ 'ਚ ਵੀ ਜਾ ਸਕਦੀ ਹੈ। 

ਘਰ ਦੇ ਹਾਲਾਤ ਦੇਖ ਚੁੱਕਿਆ ਇਹ ਕਦਮ: ਵਿਦਿਆਰਥਣ ਦੀ ਮਾਂ 
ਉਕਤ ਵਿਦਿਆਰਥਣ ਦੀ ਮਾਂ ਨੇ ਆਪਣੇ ਚਾਰੋਂ ਬੱਚਿਆਂ ਨੂੰ ਵੱਖ-ਵੱਖ ਘਰ ਅਤੇ ਜਾਇਦਾਦਾਂ ਦਿੱਤੀਆਂ ਹੋਈਆਂ ਹਨ। ਚਾਰੋਂ ਬੱਚੇ ਵਿਆਹੇ ਹੋਏ ਹਨ। ਵਿਦਿਆਰਥਣ ਮਾਂ ਵੱਲੋਂ ਦਿੱਤੀ ਗਈ ਕੋਠੀ 'ਚ ਰਹਿ ਰਹੀ ਹੈ। ਉਕਤ ਕੋਠੀ ਉਸ ਦੀ ਮਾਂ ਦੇ ਨਾਂ 'ਤੇ ਹੈ। ਦੋ ਦਿਨ ਪਹਿਲਾਂ ਹੀ ਉਕਤ ਮਹਿਲਾ ਨੇ ਨੋਟਿਸ ਜਾਰੀ ਕਰਕੇ ਆਪਣੀ ਬੇਟੀ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ। ਇਸ ਸਬੰਧੀ ਮਾਂ ਨੇ ਕਿਹਾ ਕਿ ਉੱਪਲ ਮਾਮਲੇ ਦਾ ਇਸ ਬੇਦਖਲੀ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਉਸ ਨੇ ਕਿਹਾ ਕਿ ਉਸ ਨੇ ਨਿੱਜੀ ਹਾਲਾਤ ਦੇ ਚਲਦਿਆਂ ਹੀ ਉਕਤ ਕਦਮ ਚੁੱਕੇ ਹਨ। ਉਹ ਜਲਦੀ ਹੀ ਪੁਲਸ ਦੇ ਕੋਲ ਜਾਵੇਗੀ ਅਤੇ ਪੁਲਸ ਨੂੰ ਨਾਲ ਲੈ ਕੇ ਆਪਣੀ ਬੇਟੀ ਨੂੰ ਕੋਠੀ 'ਚੋਂ ਕੱਢ ਕੇ ਤਾਲਾ ਲਗਾ ਦੇਵੇਗੀ।


Related News