ਗੋਲਡਨ ਬਡਸ ਸਕੂਲ ਵਲੋਂ ਖ਼ੂਨਦਾਨ ਕੈਂਪ ਲਗਾਉਣ ਸਬੰਧੀ ਜ਼ਰੂਰੀ ਮੀਟਿੰਗ
Monday, Feb 09, 2026 - 01:17 AM (IST)
ਜਲੰਧਰ : ਗੋਲਡਨ ਬਡਸ ਸਕੂਲ ਵਿਖੇ ਅੱਜ ਪ੍ਰਿੰਸੀਪਲ ਰੇਨੂ ਵਧਾਵਨ ਅਤੇ ਕੋਆਰਡੀਨੇਟਰ ਗਗਨਦੀਪ ਕੌਰ ਦੀ ਅਗਵਾਈ ਹੇਠ ਕੇ. ਐੱਮ. ਐੱਚ. ਹਸਪਤਾਲ ਵਿਖੇ 14 ਫਰਵਰੀ ਨੂੰ ਲਗਾਏ ਜਾ ਰਹੇ ਖ਼ੂਨਦਾਨ ਕੈਂਪ ਸਬੰਧੀ ਇੱਕ ਜ਼ਰੂਰੀ ਮੀਟਿੰਗ ਹੋਈ। ਇਸ ਦੌਰਾਨ ਪ੍ਰਿੰਸੀਪਲ ਰੇਨੂ ਵਧਾਵਨ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਸ਼ਹਿਰ ਦੇ ਵੱਖ-ਵੱਖ ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਜਾਵੇਗਾ। ਇਸ ਮੌਕੇ ਫਿਜ਼ੀਓਥੈਰੇਪੀ ਕਰਵਾਉਣ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ 'ਚ ਬਦਲਾਅ! 13 ਫਰਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਬਾਰਿਸ਼ ਨੂੰ ਲੈ ਕੇ ਦਿੱਤੇ ਇਹ ਸੰਕੇਤ
ਇਹ ਕੈਂਪ ਸਵੇਰੇ 10 ਵਜੇ ਤੋਂ 1.00 ਵਜੇ ਤੱਕ ਲਗਾਇਆ ਜਾਵੇਗਾ। ਇਸ ਕੈਂਪ ਦੌਰਾਨ 'ਤੇਰਾ ਤੇਰਾ ਹੱਟੀ' ਵਾਲੇ ਸਹਿਯੋਗੀ ਸੱਜਣਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਮੀਟਿੰਗ ਦੌਰਾਨ ਸਟਾਫ ਮੈਂਬਰਾਂ ਵਿਚੋਂ ਮੈਡਮ ਕੋਮਲ, ਅਮਨ, ਪੁਸ਼ਪਿੰਦਰ, ਪਰਮਜੀਤ, ਗੁਣਜੀਤ, ਪੂਨਮ ਅਤੇ ਮੈਡਮ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
