ਧੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਘਿਰਿਆ ਪਿਤਾ ਬਰੀ
Friday, Apr 07, 2023 - 05:32 PM (IST)
ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਇਕ ਸਾਲ ਪਹਿਲਾਂ ਧੀ ਨਾਲ ਜਬਰ-ਜ਼ਿਨਾਹ ਦੇ ਦੋਸ਼ਾਂ ਵਿਚ ਘਿਰੇ ਪਿਤਾ ਨੂੰ ਸਬੂਤਾਂ ਅਤੇ ਗਵਾਹਾਂ ਦੀ ਭਾਰੀ ਘਾਟ ਦੇ ਚੱਲਦੇ ਬਰੀ ਕਰਨ ਦਾ ਆਦੇਸ਼ ਦਿੱਤਾ ਹੈ, ਉਥੇ ਹੀ ਲੜਕੀ ਦੇ ਨਾਲ ਜਬਰ-ਜ਼ਿਨਾਹ ਕਰਨ ਵਾਲਾ ਨੌਜਵਾਨ ਨੂੰ 20 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾਂ ਕੀਤਾ ਹੈ। ਇਸ ਮਾਮਲੇ ਵਿਚ ਪੀੜਤਾ ਨੇ 22 ਮਈ 2022 ਨੂੰ ਥਾਣਾ ਸਿਟੀ ਮੋਗਾ ਵਨ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਮਾਂਤ ਪਿਛਲੇ ਲੰਮੇ ਸਮੇਂ ਤੋਂ ਆਪਣੇ ਪੇਕੇ ਰਹਿੰਦੀ ਹੈ ਅਤੇ ਉਹ ਆਪਣੇ ਇਕ ਭਰਾ ਦੇ ਨਾਲ ਆਪਣੇ ਪਿਤਾ ਦੇ ਕੋਲ ਰਹਿੰਦੀ ਹੈ। ਉਸ ਨੇ ਦੋਸ਼ ਲਗਾਇਆ ਸੀ ਕਿ 15 ਮਈ 2022 ਦੀ ਰਾਤ ਨੂੰ ਜਦ ਉਹ ਪਾਣੀ ਪੀਣ ਲਈ ਰਸੋਈ ਵਿਚ ਆਈ ਸੀ ਤਾਂ ਉਸਦੇ ਪਿਤਾ ਨੇ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ।
ਉਸਦੇ ਭਰਾ ਨੇ ਵੀ ਮੌਕੇ ’ਤੇ ਪਹੁੰਚਣ ’ਤੇ ਉਨ੍ਹਾਂ ਦੋਹਾਂ ਨੂੰ ਧਮਕਾਉਣ ਦੇ ਚਲਦੇ ਉਨ੍ਹਾਂ ਨੇ ਇਸ ਗੱਲ ਨੂੰ ਛੁਪਾ ਕੇ ਰੱਖਿਆ ਅਤੇ ਉਸਦੇ ਪਿਤਾ ਵੱਲੋਂ ਇਕ ਵਾਰ ਫਿਰ ਅਜਿਹਾ ਕੀਤਾ ਗਿਆ, ਜਿਸ ਉਪਰੰਤ ਉਨ੍ਹਾਂ ਗੁਲਾਬ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਬਲਰਾਜ ਨਗਰ ਬਠਿੰਡਾ ਨਾਲ ਜ਼ਬਰਦਸਤੀ ਉਸ ਨੂੰ ਬਠਿੰਡਾ ਭੇਜ ਦਿੱਤਾ, ਜਿੱਥੇ ਗੁਲਾਬ ਸਿੰਘ ਨੇ ਵੀ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਵਿਚ ਸੁਣਵਾਈ ਦੌਰਾਨ ਪੇਸ਼ ਕੀਤੇ ਗਏ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਮਾਣਯੋਗ ਅਦਾਲਤ ਨੇ ਪੀੜਤਾ ਦੇ ਪਿਤਾ ਸੋਮਨਾਥ ਨੂੰ ਬਰੀ ਕਰ ਦਿੱਤਾ, ਉਥੇ ਗੁਲਾਬ ਸਿੰਘ ਨੂੰ 20 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਭਰਨ ਦਾ ਆਦੇਸ਼ ਦਿੱਤਾ ਹੈ।