ਕਰਫਿਊ ਦੌਰਾਨ ਲਾੜਾ ਬਿਨਾਂ ਬਰਾਤੀਆਂ ਤੋਂ ਵਿਆਹ ਕੇ ਲਿਆਇਆ ਲਾੜੀ

Monday, Apr 06, 2020 - 06:35 PM (IST)

ਕਰਫਿਊ ਦੌਰਾਨ ਲਾੜਾ ਬਿਨਾਂ ਬਰਾਤੀਆਂ ਤੋਂ ਵਿਆਹ ਕੇ ਲਿਆਇਆ ਲਾੜੀ

ਤਲਵੰਡੀ ਭਾਈ (ਪਾਲ) – ਦੁਨੀਆਂ ਭਰ ਵਿਚ ਫੈਲ ਚੁੱਕੇ ਕੋਰੋਨਾ ਵਾਇਰਸ ਤੋਂ ਬਚਣ ਲਈ ਲਾਏ ਗਏ ਲਾਕਡਾਊਨ ਨੇ ਧੂਮਧਾਮ ਨਾਲ ਵਿਆਹ ਕਰਵਾਉਣ ਦੀਆਂ ਖੁਸ਼ੀਆਂ ਨੂੰ ਦਿਲਾਂ ’ਚ ਸਜਾਈ ਬੈਠੇ ਕਿੰਨੇ ਨੌਜਵਾਨਾਂ ਅਤੇ ਮੁਟਿਆਰਾਂ ਦੀਆਂ ਸਭ ਸਧਰਾਂ ਨੂੰ ਸਿਰਫ ਸੀਮਤ ਰਸਮਾਂ ’ਚ ਹੀ ਸਮੇਟਣ ਲਈ ਮਜਬੂਰ ਕਰ ਦਿੱਤਾ ਹੈ। ਕਰਫਿਊ ਦੌਰਾਨ ਬਿਨਾ ਵਾਜਿਆਂ-ਗਾਜਿਆਂ ਅਤੇ ਬਰਾਤੀਆਂ ਦਾ ਅਜਿਹਾ ਹੀ ਇਕ ਹੋਰ ਵਿਆਹ ਤਲਵੰਡੀ ਭਾਈ ਵਿਖੇ ਦਾ ਵੀ ਸਾਹਮਣੇ ਆਇਆ ਹੈ, ਜਿਥੋ ਦਾ ਲਾੜਾ ਆਪਣੇ ਬਜ਼ੁਰਗ ਮਾਤਾ-ਪਿਤਾ ਸਮੇਤ ਸਿਰਫ 4 ਵਿਅਕਤੀਆਂ ਨਾਲ ਜਾ ਕੇ ਲਾੜੀ ਨੂੰ ਵਿਆਹ ਲਿਆਇਆ ਹੈ। ਲਾੜੇ ਨੂੰ ਵਿਆਉਣ ਗਏ ਜਸਵਿੰਦਰ ਸਿੰਘ ਜੰਡੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਆਹ ਦੀ ਤਾਰੀਖ ਅਸੀਂ ਕਾਫੀ ਸਮਾਂ ਪਹਿਲਾਂ ਨਿਸ਼ਚਿਤ ਕਰਕੇ ਰੱਖੀ ਹੋਈ ਸੀ। 

ਪੜ੍ਹੋ ਇਹ ਖਬਰ ਵੀ - ਕਰਮਚਾਰੀਆਂ ਲਈ ਖੁਸ਼ਖਬਰੀ : ਕੋਰੋਨਾ ਸੰਕਟ ਦੇ ਬਾਵਜੂਦ ਮਿਲੇਗੀ ਪੂਰੀ ਤਨਖਾਹ  

ਪੜ੍ਹੋ ਇਹ ਖਬਰ ਵੀ - ਵਿਆਹੇ ਬੰਦੇ ਦੀ ਸ਼ਰਮਨਾਕ ਕਰਤੂਤ, ਬਹਾਨੇ ਨਾਲ ਕੋਲ ਬੁਲਾ ਨਾਬਾਲਗ ਨਾਲ ਅਸ਼ਲੀਲ ਹਰਕਤਾਂ

ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਤੋਂ ਬਚਣ ਲਈ ਸਰਕਾਰ ਨੇ 22 ਮਾਰਚ ਤੋਂ ਕਰਫਿਊ ਲੱਗਾ ਦਿੱਤਾ। ਕਰਫਿਓ ਦੌਰਾਨ ਵੱਧ ਰਹੀ ਸਖਤੀ ਨੂੰ ਮੁੱਖ ਰੱਖਦਿਆਂ ਅਸੀਂ ਦੋਵਾਂ ਪਰਿਵਾਰਾਂ ਨੇ ਪ੍ਰਸ਼ਾਸਨ ਤੋਂ ਸਿਰਫ 5 ਵਿਅਕਤੀ ਦੇ ਇਕੱਠੇ ਹੋਣ ਦੀ ਮਿਲੀ ਮਨਜ਼ੂਰੀ ਦੌਰਾਨ ਦੋ ਕਾਰਾਂ ’ਚ ਦੋ-ਦੋ ਵਿਅਕਤੀ ਦੂਰ-ਦੂਰ ਬੈਠ ਕੇ ਵਿਆਉਣ ਲਈ ਗਏ ਸਾਂ।

ਪੜ੍ਹੋ ਇਹ ਖਬਰ ਵੀ - ਫਤਿਹਗੜ੍ਹ ਸਾਹਿਬ ’ਚ ਸਾਹਮਣੇ ਆਈਆਂ ਕੋਰੋਨਾ ਪਾਜ਼ੇਟਿਵ 2 ਔਰਤਾਂ

ਪੜ੍ਹੋ ਇਹ ਖਬਰ ਵੀ - ਗੁਰਦੁਆਰਾ ਸਾਹਿਬਾਨ ਦੇ ਚਾਰ-ਚੁਫੇਰੇ ਲੱਗੇ ਨਾਕੇ, ਹੱਥ ਜੋੜ ਪੁਲਸ ਨੇ ਸੰਗਤਾਂ ਨੂੰ ਭੇਜਿਆ ਵਾਪਸ    

ਵਿਆਹ ਦੇ ਇਸ ਮੌਕੇ ਲਾੜੇ ਦੇ ਦਾਦਾ-ਦਾਦੀ ਨੇ ਦੱਸਿਆ ਕਿ ਅਸੀਂ ਇਥੋਂ ਥੋੜ੍ਹੀ ਦੂਰ ਪੈਂਦੇ ਕਸਬਾ ਕੋਟ ਈਸੇ ਖਾਂ ਦੇ ਪਿੰਡ ਨਿਹਾਲ ਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਦੋਵੇਂ ਬੱਚਿਆਂ ਦੇ ਆਨੰਦ ਕਾਰਜਾਂ ਦੀਆਂ ਰਸਮਾਂ ਸਾਦੇ ਢੰਗ ਨਾਲ ਪੂਰੀਆਂ ਕਰਕੇ ਆਏ ਹਾਂ। ਵਿਆਹ ਦੇ ਇਸ ਮੌਕੇ ਬਰਾਤੀ ਨਹੀਂ ਸਨ। ਜ਼ਿਕਰਯੋਗ ਹੈ ਕਿ ਇਸ ਵਿਆਹ ’ਚ ਲਾੜੇ ਦੀ ਮਾਤਾ, ਇਕਲੌਤਾ ਭਰਾ ਅਤੇ ਇਕਲੌਤੀ ਭੈਣ ਵੀ ਸ਼ਾਮਲ ਨਹੀਂ ਹੋ ਸਕੇ, ਕਿਉਂਕਿ ਉਹ ਲਾਕਡਾਊਨ ਦੇ ਕਾਰਨ ਇਸ ਸਮੇਂ ਕੈਨੇਡਾ ’ਚ ਬੈਠੇ ਹੋਏ ਹਨ। ਕੋਰੋਨਾ ਵਾਇਰਸ ਦੇ ਕਾਰਣ ਉਨ੍ਹਾਂ ਦੀਆਂ ਫਲੈਟਾਂ ਰੱਦ ਹੋ ਗਈਆਂ ਸਨ, ਜਿਸ ਕਾਰਨ ਉਨ੍ਹਾਂ ਦੀਆਂ ਵਿਆਹ ’ਚ ਰਸਮਾਂ ਨਿਭਾਉਣ ਦੀਆਂ ਸਧਰਾਂ ਦਿਲ ’ਚ ਹੀ ਰਹਿ ਗਈਆਂ।


author

rajwinder kaur

Content Editor

Related News