ਇਕ ਵਿਅਕਤੀ ਨੂੰ ਕੈਦ ਕਰ ਕੇ ਰੱਖਣ ''ਤੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ
Saturday, Jan 20, 2018 - 07:19 AM (IST)
ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)-ਇਕ ਵਿਅਕਤੀ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੁਪਤ ਢੰਗ ਨਾਲ ਕੈਦ ਕਰ ਕੇ ਰੱਖਣ 'ਤੇ ਥਾਣਾ ਸਿਟੀ ਸੁਨਾਮ 'ਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੁਨਾਮ ਦੇ ਸਹਾਇਕ ਥਾਣੇਦਾਰ ਮਿੱਠੂ ਰਾਮ ਨੇ ਦੱਸਿਆ ਕਿ ਮੁਦਈ ਰਾਮ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬੈਕ ਸਾਈਡ ਮਹਾਰਾਜਾ ਪੈਲੇਸ ਪਟਿਆਲਾ ਰੋਡ ਸੁਨਾਮ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦਾ ਪਿਤਾ ਗੁਰਚਰਨ ਸਿੰਘ 27 ਦਸਬੰਰ ਨੂੰ ਆਪਣੇ ਘਰੋਂ ਕਰੀਬ 7 ਵਜੇ ਸਵੇਰੇ ਬਿਨਾਂ ਦੱਸੇ ਚਲਾ ਗਿਆ, ਜਿਸ ਦੀ ਮੁਦਈ ਵੱਲੋਂ ਦੋਸਤਾਂ ਤੇ ਰਿਸ਼ਤੇਦਾਰ 'ਚ ਭਾਲ ਕੀਤੀ ਗਈ ਜੋ ਨਹੀਂ ਮਿਲਿਆ। ਮੁਦਈ ਨੂੰ ਸ਼ੱਕ ਹੈ ਕਿ ਉਸ ਦੇ ਪਿਤਾ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਨੇ ਗੁਪਤ ਤੌਰ 'ਤੇ ਕੈਦ ਕਰ ਕੇ ਛਿਪਾ ਕੇ ਰੱਖਿਆ ਹੋਇਆ ਹੈ। ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
