ਪੁਰਾਣੀ ਰੰਜਿਸ਼ ਤਹਿਤ ਘਰ ''ਚ ਦਾਖਲ ਹੋ ਕੇ ਧਮਕਾਇਆ, 25 ਨਾਮਜ਼ਦ

Sunday, Oct 29, 2017 - 01:37 AM (IST)

ਬਠਿੰਡਾ(ਵਰਮਾ)-ਥਾਣਾ ਬਾਲਿਆਂਵਾਲੀ ਦੀ ਪੁਲਸ ਨੇ ਪੁਰਾਣੀ ਰੰਜਿਸ਼ ਤਹਿਤ ਘਰ 'ਚ ਦਾਖਲ ਹੋ ਕੇ ਧਮਕਾਉਣ ਤੇ ਅਪਸ਼ਬਦ ਕਹਿਣ ਦੇ ਦੋਸ਼ ਵਿਚ 23 ਅਣਪਛਾਤਿਆਂ ਸਮੇਤ ਕੁਲ 25 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਹਰਜੀਤ ਸਿਘ ਵਾਸੀ ਦੌਲਤਪੁਰਾ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਸੀ ਘੁੱਮਣ ਕਲਾਂ, ਜਸਵੀਰ ਸਿੰਘ ਵਾਸੀ ਬਰਨਾਲਾ ਆਪਣੇ 22-23 ਅਣਪਛਾਤੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ 'ਚ ਦਾਖਲ ਹੋ ਗਏ, ਜਿਨ੍ਹਾਂ ਕੋਲ ਤਲਵਾਰਾਂ, ਬੈਟ ਆਦਿ ਸੀ। ਉਕਤ ਵਿਅਕਤੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਅਪਸ਼ਬਦ ਕਹੇ। ਉਸ ਨੇ ਦੱਸਿਆ ਕਿ ਮੁਲਜ਼ਮਾਂ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ, ਜਿਸ ਕਾਰਨ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਸ ਵੱਲੋਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News