ਸਸਤੀ ਸ਼ਰਾਬ ਦੇਣ ਤੋਂ ਨਾਂਹ ਕਰਨ ''ਤੇ ਕੁੱਟਮਾਰ

Thursday, Oct 26, 2017 - 12:50 AM (IST)

ਸਸਤੀ ਸ਼ਰਾਬ ਦੇਣ ਤੋਂ ਨਾਂਹ ਕਰਨ ''ਤੇ ਕੁੱਟਮਾਰ

ਫਾਜ਼ਿਲਕਾ(ਲੀਲਾਧਰ)-ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਪਿੰਡ ਝੋਕ ਡਿਪੂਲਾਨਾ ਵਿਚ ਇਕ ਵਿਅਕਤੀ ਨਾਲ ਮਾਰਕੁੱਟ ਕਰਨ, ਗੱਡੀ ਦੀ ਭੰਨ-ਤੋੜ ਕਰਨ ਅਤੇ ਜੇਬ ਵਿਚੋਂ ਪੈਸੇ ਅਤੇ ਕਾਗਜ਼ ਚੋਰੀ ਕਰਨ ਸਬੰਧੀ 9 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੁਭਾਸ਼ ਚੰਦਰ ਵਾਸੀ ਪਿੰਡ ਥੇਹੜੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ 24 ਅਕਤੂਬਰ 2017 ਨੂੰ ਸ਼ਾਮ 6 ਵਜੇ ਜਦੋਂ ਉਹ ਆਪਣੇ ਸ਼ਰਾਬ ਦੇ ਠੇਕੇ 'ਤੇ ਪਿੰਡ ਝੋਕ ਡਿੱਪੂਲਾਨਾ ਗਏ ਤਾਂ ਉਥੇ ਖੜ੍ਹੇ ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਜਗਮੀਤ ਸਿੰਘ, ਰਮੇਸ਼ ਸਿੰਘ, ਸੁਖਜਿੰਦਰ ਸਿੰਘ, ਮੰਗਤ ਸਿੰਘ, ਨਰੈਣ ਸਿੰਘ, ਬੂਟਾ ਸਿੰਘ, ਬਿੱਲੂ ਸਾਰੇ ਵਾਸੀ ਪਿੰਡ ਝੋਕ ਡਿੱਪੂਲਾਨਾ ਨੇ ਉਸ ਤੋਂ ਸ਼ਰਾਬ ਸਸਤੇ ਰੇਟ 'ਤੇ ਦੇਣ ਦੀ ਮੰਗ ਕੀਤੀ, ਜਿਸ 'ਤੇ ਉਸ ਨੇ ਉਕਤ ਵਿਅਕਤੀਆਂ ਨੂੰ ਕਿਹਾ ਕਿ ਜਿਸ ਰੇਟ 'ਤੇ ਆਮ ਲੋਕਾਂ ਨੂੰ ਸ਼ਰਾਬ ਮਿਲਦੀ ਹੈ, ਉਸੇ ਰੇਟ 'ਤੇ ਤੁਹਾਨੂੰ ਮਿਲੇਗੀ। ਇਸ ਕਾਰਨ ਸ਼ਾਮ 6 ਵਜੇ ਇਹ ਵਿਅਕਤੀ ਇਕੱਠੇ ਹੋ ਕੇ ਉਸ ਨਾਲ ਮਾਰਕੁੱਟ ਕਰਨ ਲੱਗ ਪਏ ਅਤੇ ਉਨ੍ਹਾਂ ਦੀ ਗੱਡੀ ਦੀ ਭੰਨ-ਤੋੜ ਵੀ ਕੀਤੀ ਅਤੇ ਬਲਵਿੰਦਰ ਸਿੰਘ ਨੇ ਉਸ ਦੀ ਜੇਬ ਵਿਚੋਂ ਪਰਸ ਕੱਢ ਕੇ 5000 ਰੁਪਏ ਅਤੇ ਹੋਰ ਕਾਗਜ਼ ਚੋਰੀ ਕਰ ਲਏ। ਪੁਲਸ ਨੇ ਹੁਣ ਜਾਂਚ ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। 


Related News