ਨਵੇਂ ਸਾਲ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਸੀਲ! ਐਕਸਾਈਜ਼ ਵਿਭਾਗ ਨੇ ਕੀਤੀ ਵੱਡੀ ਕਾਰਵਾਈ

Wednesday, Dec 31, 2025 - 01:34 PM (IST)

ਨਵੇਂ ਸਾਲ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਸੀਲ! ਐਕਸਾਈਜ਼ ਵਿਭਾਗ ਨੇ ਕੀਤੀ ਵੱਡੀ ਕਾਰਵਾਈ

ਚੰਡੀਗੜ੍ਹ (ਅਧੀਰ ਰੋਹਾਲ) : ਸ਼ਹਿਰ 'ਚ ਤੈਅ ਰੇਟਾਂ ਤੋਂ ਘੱਟ ਰੇਟ 'ਤੇ ਵੇਚੀ ਜਾ ਰਹੀ ਸ਼ਰਾਬ ਨੂੰ ਚੈੱਕ ਕਰਨ ਦੇ ਨਾਲ ਹੀ ਬਾਟਲਿੰਗ ਪਲਾਂਟ 'ਚ ਪੈਕਿੰਗ ਨੂੰ ਲੈ ਕੇ ਚਲਾਈ ਜਾ ਰਹੀ ਮੁਹਿੰਮ ਤਹਿਤ ਸੈਕਟਰ-42 ਅਤੇ ਸੈਕਟਰ-61 ਦੇ ਠੇਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਾਟਲਿੰਗ ਪਲਾਂਟ ਵੀ ਸੀਲ ਕਰ ਦਿੱਤਾ ਗਿਆ। ਐਕਸਾਈਜ਼ ਵਿਭਾਗ ਦੀ ਟੀਮ ਨੇ ਮੰਗਲਵਾਰ ਦੇਰ ਸ਼ਾਮ ਜਾਂਚ ਦੌਰਾਨ ਬਾਟਲਿੰਗ ਪਲਾਂਟਾਂ ਨੂੰ ਲੈ ਕੇ ਚੱਲ ਰਹੇ ਨਿਰੀਖਣ ਦੌਰਾਨ ਮੈਸਰਜ਼ ਜੰਨਤ ਬ੍ਰੇਵਰੀਜ਼ ਪ੍ਰਾਈਵੇਟ ਲਿਮਟਿਡ 'ਚ ਜਾਂਚ ਕਈ ਬੇਨਿਯਮੀਆਂ ਪਾਈਆਂ।

ਇਹ ਵੀ ਪੜ੍ਹੋ : ਸਾਲ 2026 'ਚ ਛੁੱਟੀਆਂ ਹੀ ਛੁੱਟੀਆਂ! ਪ੍ਰਸ਼ਾਸਨ ਨੇ ਜਾਰੀ ਕੀਤੀ ਸੂਚੀ, ਨੋਟ ਕਰ ਲਓ ਲੰਬੇ WEEKEND

ਇਸ ਤੋਂ ਬਾਅਦ ਪਲਾਂਟ ਦੇ ਲਾਇਸੈਂਸ ਧਾਰਕ ਦੇ ਖ਼ਿਲਾਫ਼ ਨਿਯਮਾਂ ਮੁਤਾਬਕ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀ. ਸੀ. ਅਤੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ 'ਚ ਚੱਲਣ ਵਾਲੇ ਸਾਰੇ ਰਿਟੇਲ ਠੇਕਿਆਂ ਦੀ ਵੀ ਚੈਕਿੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਲਈ ਸਖ਼ਤ ਚਿਤਾਵਨੀ, ਵਿਭਾਗ ਨੇ ਜਾਰੀ ਕੀਤੇ ਹੁਕਮ

ਇਨ੍ਹਾਂ 'ਚ ਤੈਅ ਰੇਟਾਂ ਤੋਂ ਘੱਟ ਰੇਟਾਂ 'ਤੇ ਸ਼ਰਾਬ ਵੇਚਣ ਵਾਲੇ ਠੇਕਿਆਂ ਖ਼ਿਲਾਫ਼ 18 ਦਸੰਬਰ ਨੂੰ ਸੈਕਟਰ-22 ਸੀ, 21 ਦਸੰਬਰ ਨੂੰ ਖੁੱਡਾ ਲਾਹੌਰਾ ਅਤੇ ਧਨਾਸ ਦੇ 2 ਠੇਕਿਆਂ ਦੇ ਨਾਲ ਹੀ ਹੁਣ ਉਕਤ ਦੋਵੇਂ ਠੇਕੇ ਵੀ ਸੀਲ ਕਰ ਦਿੱਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News