ਪੁਲਸ ਦੇ ਮਨੋਬਲ ''ਤੇ ਭਾਰੀ ਪੈ ਰਿਹਾ ਕਰਫਿਊ ਪਾਸ ਲੈ ਕੇ ਘੁੰਮਣ ਵਾਲਿਆਂ ਦਾ ਬਹਾਨਾ

Wednesday, Apr 15, 2020 - 12:50 PM (IST)

ਪੁਲਸ ਦੇ ਮਨੋਬਲ ''ਤੇ ਭਾਰੀ ਪੈ ਰਿਹਾ ਕਰਫਿਊ ਪਾਸ ਲੈ ਕੇ ਘੁੰਮਣ ਵਾਲਿਆਂ ਦਾ ਬਹਾਨਾ

ਕਪੂਰਥਲਾ (ਮਹਾਜਨ)— ਜ਼ਿਲੇ 'ਚ ਸਿਰਫ ਨਾਮ ਦਾ ਹੀ ਕਰਫਿਊ ਲੱਗਾ ਹੋਇਆ ਹੈ। ਜਦਕਿ ਲੋਕ ਸੜਕਾਂ 'ਤੇ ਸ਼ਰੇਆਮ ਘੁੰਮ ਰਹੇ ਹਨ। ਉਨ੍ਹਾਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਹੈ। ਪੁਲਸ ਨੇ ਵੀ ਹੁਣ ਲੋਕਾਂ ਨੂੰ ਰੋਕਣਾ-ਟੋਕਣਾ ਬੰਦ ਕਰ ਦਿੱਤਾ ਹੈ ਕਿਉਂਕਿ ਪੁਲਸ ਜਿਸ ਨੂੰ ਵੀ ਰੋਕਦੀ ਹੈ, ਉਹ ਪਾਸ ਦਿਖਾ ਕੇ ਬਚ ਨਿਕਲਦਾ ਹੈ। ਇਹੀ ਵਜ੍ਹਾ ਹੈ ਕਿ ਦਿਨ ਪ੍ਰਤੀਦਿਨ ਸ਼ਹਿਰ 'ਚ ਘੁੰਮਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪੁਲਸ ਦੇ ਜਵਾਨ ਨਾਕਿਆਂ 'ਤੇ ਤਾਂ ਤਾਇਨਾਤ ਰਹਿੰਦੇ ਹਨ ਪਰ ਹੁਣ ਉਨ੍ਹਾਂ ਲੋਕਾਂ ਨੂੰ ਰੋਕਣਾ ਬੰਦ ਕਰ ਦਿੱਤਾ ਹੈ। ਕੁਝ ਇਕ ਪੁਲਸ ਮੁਲਾਜ਼ਮਾਂ ਦਾ ਇਹ ਵੀ ਮੰਨਣਾ ਹੈ ਕਿ ਜਿਸ ਨੂੰ ਰੋਕੋ ਉਹ ਪਾਸ ਦਿਖਾ ਕੇ ਨਿਕਲ ਜਾਂਦਾ ਹੈ। ਕੀ ਸੱਚ 'ਚ ਹੀ ਕਪੂਰਥਲਾ ਦੀ ਪੁਲਸ ਦਾ ਮਨੋਬਲ ਡਿੱਗ ਗਿਆ ਹੈ, ਇਹ ਪੁਲਸ ਅਧਿਕਾਰੀਆਂ ਦੀ ਜਾਂਚ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ ► ਬਾਵਾ ਹੈਨਰੀ ਤੋਂ ਬਾਅਦ ਹੁਣ ਵਿਧਾਇਕ ਸੁਸ਼ੀਲ ਰਿੰਕੂ ’ਤੇ ਵੀ ਕੋਰੋਨਾ ਦੀ ਦਹਿਸ਼ਤ ਛਾਈ

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰੱਖਣ ਦੇ ਮਕਸਦ ਨਾਲ 3 ਮਈ ਤੱਕ ਕਰਫਿਊ ਲਾਗੂ ਕੀਤਾ ਗਿਆ ਹੈ। ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਲਗਾਤਾਰ ਹੋ ਰਹੇ ਵਾਧੇ ਦੇ ਕਾਰਣ ਸਰਕਾਰ ਵੱਲੋਂ ਸੂਬੇ 'ਚ ਕਰਫਿਊ ਨੂੰ 3 ਮਈ ਤੱਕ ਅੱਗੇ ਵਧਾ ਦਿੱਤਾ ਗਿਆ ਹੈ, ਜਿਸਦੇ ਬਾਅਦ ਜ਼ਿਲਾ ਪੁਲਸ ਨੇ ਸਖਤੀ ਤਾਂ ਵਧਾ ਦਿੱਤੀ ਹੈ ਪਰ ਲੋਕ ਬਾਹਰ ਘੁੰਮਣ ਦੇ ਲਈ ਆਨਲਾਈਨ ਪਾਸ ਬਣਾ ਰਹੇ ਹਨ। ਕੋਰੋਨਾ ਇਨਫੈਕਸ਼ਨ ਦੇ ਜ਼ਿਲੇ 'ਚ ਦੋ ਕੇਸ ਸਾਹਮਣੇ ਆਉਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਚੌਕਸੀ ਵਧਾ ਦਿੱਤੀ ਹੈ, ਜਿਸ ਦੇ ਬਾਅਦ ਪੁਲਸ ਵੱਲੋਂ ਲੋਕਾਂ ਨੂੰ ਫੇਸ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। ਉੱਧਰ ਕਈ ਲੋਕਾਂ ਨੇ ਤਾਂ ਆਪਣੀਆਂ ਗਲੀਆਂ, ਮੁਹੱਲਿਆਂ ਨੂੰ ਵੀ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਨੂੰ ਲੈ ਕੇ ਮੋਹਾਲੀ ਤੇ ਜਲੰਧਰ ਤੋਂ ਰੈਪਿਡ ਟੈਸਟਿੰਗ ਸ਼ੁਰੂ, 15 ਮਿੰਟ 'ਚ ਆਵੇਗੀ ਰਿਪੋਰਟ

PunjabKesari

ਲੋਕਾਂ ਦੀ ਸੁਰੱਖਿਆ ਲਈ ਮਾਸਕ ਵੰਡ ਪਾਲ ਰਿਹਾ ਆਪਣਾ ਢਿੱਡ
ਕਰਫਿਊ ਦੌਰਾਨ ਮੰਗਲਵਾਰ ਨੂੰ ਇਕ ਹੈਰਾਨ ਕਰਨ ਵਾਲਾ ਦ੍ਰਿਸ਼ ਦਿਖਾਈ ਦਿੱਤਾ। ਕੋਰੋਨਾ ਦੇ ਇਸ ਨਾਜ਼ੁਕ ਹਾਲਾਤ 'ਚ ਲੋਕਾਂ ਦੀ ਸੁਰੱਖਿਆ ਦੇ ਲਈ ਇਕ ਬਜ਼ੁਰਗ ਵਿਅਕਤੀ ਕੱਪੜੇ ਦੇ ਮਾਸਕ ਬਣਾ ਕੇ ਥਾਂ-ਥਾਂ ਗਲੀ ਮੁਹੱਲਿਆਂ 'ਚ ਵੇਚਦਾ ਨਜ਼ਰ ਆਇਆ। ਵਿਅਕਤੀ ਵੱਲੋਂ ਕਰੀਬ 30 ਰੁਪਏ 'ਚ ਮਾਸਕ ਲੋਕਾਂ ਨੂੰ ਵੇਚਿਆ ਜਾ ਰਿਹਾ ਹੈ।

ਕਈ ਮਾਰਗਾਂ ਨੂੰ ਬੈਰੀਕੇਡ ਲਗਾ ਕੇ ਕੀਤਾ ਸੀਲ
ਕੋਰੋਨਾ ਮਹਾਮਾਰੀ ਦੇ ਕਾਰਣ ਪੈਦਾ ਹੋਏ ਨਾਜ਼ੁਕ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਸ ਵੱਲੋਂ ਨਵਾਂ ਕਦਮ ਚੁੱਕਦੇ ਹੋਏ ਮੰਗਲਵਾਰ ਨੂੰ ਕਈ ਮਾਰਗਾਂ ਨੂੰ ਬੈਰੀਕੇਡ ਲਗਾ ਕੇ ਪੂਰਨ ਰੂਪ ਨਾਲ ਬੰਦ ਕਰ ਦਿੱਤਾ ਗਿਆ। ਚਾਰਬੱਤੀ ਚੌਕ ਤੋਂ ਰੇਲਵੇ ਰੋਡ, ਰਮਨੀਕ ਚੌਕ ਤੋਂ ਸਰਕੁਲਰ ਰੋਡ ਵੱਲ ਜਾਣ ਵਾਲੇ ਰਸਤਿਆਂ ਨੂੰ ਪੁਲਸ ਵਲੋਂ ਬੈਰੀਕੇਡ ਲਗਾ ਕੇ ਪੂਰਨ ਤੌਰ 'ਤੇ ਬੰਦ ਕਰ ਦਿੱਤਾ, ਜਿਸ ਕਰ ਕੇ ਉਕਤ ਦੋਵੇਂ ਮਾਰਗਾਂ ਤੋਂ ਆਉਣ ਜਾਣ ਵਾਲੇ ਲੋਕਾਂ ਨੂੰ ਜਾਂ ਤਾਂ ਆਪਣਾ ਰਸਤਾ ਬਦਲਣਾ ਪਿਆ ਜਾਂ ਫਿਰ ਪੁਲਸ ਵਲੋਂ ਲਾਏ ਉਕਤ ਨਾਕੇ ਨੂੰ ਦੇਖ ਕੇ ਵਾਪਸ ਘਰ ਪਰਤਣਾ ਪਿਆ।

ਇਹ ਵੀ ਪੜ੍ਹੋ ► 'ਕੋਰੋਨਾ' ਪ੍ਰਤੀ ਟਿੱਕ-ਟਾਕ 'ਤੇ ਜਾਗਰੂਕਤਾ ਫੈਲਾਉਣ ਵਾਲੇ ਹੋਣਗੇ ਸਨਮਾਨਤ, ਵਟਸਐਪ ਕਰੋ ਵੀਡੀਓ

PunjabKesari

ਪੁਲਸ ਅਧਿਕਾਰੀਆਂ ਨੇ ਖੁਦ ਸੰਭਾਲਿਆ ਮੋਰਚਾ
ਸ਼ਹਿਰ 'ਚ ਕਰਫਿਊ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੇ ਲਈ ਮੰਗਲਵਾਰ ਨੂੰ ਐੱਸ. ਪੀ. ਮਨਦੀਪ ਸਿੰਘ, ਡੀ. ਐੱਸ. ਪੀ. ਸਬ ਡਵੀਜ਼ਨ ਹਰਿੰਦਰ ਸਿੰਘ ਗਿੱਲ, ਡੀ. ਐੱਸ. ਪੀ. ਸੰਦੀਪ ਮੰਡ, ਐੱਸ. ਐੱਚ. ਓ. ਸਿਟੀ ਹਰਜਿੰਦਰ ਸਿੰਘ ਨੇ ਸਮੇਤ ਆਪਣੀ ਪੁਲਸ ਫੋਰਸ ਦੇ ਨਾਲ ਮਿਲ ਕੇ ਸ਼ਹਿਰ ਦਾ ਦੌਰਾ ਕੀਤਾ। ਪੁਲਸ ਅਧਿਕਾਰੀਆਂ ਨੇ ਥਾਂ-ਥਾਂ 'ਤੇ ਲੱਗੇ ਨਾਕੇ ਦੌਰਾਨ ਸੜਕਾਂ 'ਤੇ ਘੁੰਮਣ ਵਾਲੇ ਲੋਕਾਂ ਨੂੰ ਰੋਕ ਕੇ ਸਖਤੀ ਨਾਲ ਫਿਟਕਾਰ ਲਾਈ। ਉੱਥੇ ਪਾਸ ਧਾਰਕਾਂ ਨੂੰ ਬਿਨਾਂ ਕੰਮ ਦੇ ਨਾ ਘੁੰਮਣ ਲਈ ਕਿਹਾ। ਉਕਤ ਪੁਲਸ ਅਧਿਕਾਰੀਆਂ ਵਲੋਂ ਪਹਿਲਾਂ ਫੁਆਰਾ ਚੌਕ ਦੇ ਕੋਲ ਸਖਤੀ ਨਾਲ ਨਾਕਾਬੰਦੀ ਕਰਕੇ ਆਉਣ ਜਾਣ ਵਾਲਿਆਂ ਤੋਂ ਪੁੱਛਗਿੱਛ ਕੀਤੀ ਉੱਥੇ ਚਾਰਬੱਤੀ ਚੌਕ 'ਚ ਵੀ ਨਾਕਾਬੰਦੀ ਦੌਰਾਨ ਆਉਣ ਜਾਣ ਵਾਲਿਆਂ ਦੇ ਖਿਲਾਫ ਸਖਤ ਰੁਖ ਅਪਣਾਇਆ। 

ਇਹ ਵੀ ਪੜ੍ਹੋ ► ਕੋਰੋਨਾ 'ਤੇ ਜੰਗ ਜਿੱਤਣ ਵਾਲੇ ਨਵਾਂਸ਼ਹਿਰ ਦੇ ਇਨ੍ਹਾਂ ਭਰਾਵਾਂ ਨੇ ਸਾਂਝੀਆਂ ਕੀਤੀਆਂ ਇਹ ਗੱਲਾਂ

ਇਸ ਦੌਰਾਨ ਤਿੰਨ-ਤਿੰਨ ਦੀ ਗਿਣਤੀ 'ਚ ਵਾਹਨ 'ਤੇ ਘੁੰਮਣ ਵਾਲਿਆਂ ਨੂੰ ਰੋਕ ਕੇ ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਉੱਥੇ ਉਨ੍ਹਾਂ ਦੀ ਤਲਾਸ਼ੀ ਵੀ ਲਈ ਗਈ। ਉਨ੍ਹਾਂ ਕੁੱਝ ਇਕ ਲੋਕਾਂ ਨੂੰ ਸਖਤ ਹਦਾਇਤ ਦਿੱਤੀ ਕਿ ਉਹ ਉੱਥੋਂ ਚਲੇ ਜਾਣ। ਦੋਬਾਰਾ ਦਿਖਾਈ ਦੇਣ 'ਤੇ ਮਾਮਲਾ ਦਰਜ ਕਰਕੇ ਕੁਆਰੰਟਾਈਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਾਲਾਤ ਨਾਰਮਲ ਹਨ ਅਤੇ ਲੋਕ ਪ੍ਰਸ਼ਾਸਨ ਦੇ ਹੁਕਮਾਂ ਦਾ ਪਾਲਣ ਕਰ ਰਹੇ ਹਨ। ਸੁਰੱਖਿਆ ਦੇ ਲਿਹਾਜ ਨਾਲ ਲੋਕ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਘਰਾਂ 'ਚ ਰਹਿ ਰਹੇ ਹਨ। ਇਹ ਲੜਾਈ ਸਿਰਫ ਪੁਲਸ ਦੀ ਹੀ ਨਹੀਂ ਬਲਕਿ ਪੂਰੇ ਸਮਾਜ ਦੀ ਹੈ ਇਸ ਲਈ ਸੰਕਟ ਦੀ ਘੜੀ 'ਚ ਸਾਨੂੰ ਸਭ ਨੂੰ ਪੁਲਸ ਅਤੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਕਾਰਨ ਹੁਸ਼ਿਆਰਪੁਰ ਦੇ ਵਿਅਕਤੀ ਦੀ ਅਮਰੀਕਾ ’ਚ ਮੌਤ


author

shivani attri

Content Editor

Related News