'ਕੋਰੋਨਾ' ਕੇਸ ਮਿਲਣ ਤੋਂ ਬਾਅਦ ਮਮਦੋਟ ਥਾਣਾ ਸੀਲ, ਇੰਨੇ ਦਿਨਾਂ ਤੱਕ ਨਹੀਂ ਹੋਵੇਗੀ ਪਬਲਿਕ ਡੀਲਿੰਗ

08/31/2020 10:08:48 PM

ਮਮਦੋਟ (ਪਵਨ ਤਨੇਜਾ) — ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮਮਦੋਟ ਇਲਾਕੇ 'ਚ ਵੀ ਕੋਰੋਨਾ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਥਾਣਾ ਮਮਦੋਟ ਦੇ ਇਕ ਕਰਮਚਾਰੀ ਦੀ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਥਾਣਾ ਮਮਦੋਟ ਨੂੰ ਕੁਝ ਦਿਨਾਂ ਲਈ ਸੀਲ ਕਰਕੇ ਆਮ ਲੋਕਾਂ ਦੇ ਆਉਣ-ਜਾਣ 'ਤੇ ਰੋਕ ਲਗਾ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣੇ ਦੇ ਮੁਖ ਮੁਨਸ਼ੀ, ਇਕ ਏ. ਐੱਸ. ਆਈ. ਅਤੇ ਇਕ ਹੋਰ ਮੁਲਾਜ਼ਮ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ।

ਇਹ ਵੀ ਪੜ੍ਹੋ: ਸਿਹਰਾ ਬੰਨ੍ਹ 3 ਭੈਣਾਂ ਨੇ ਮੋਢਿਆਂ 'ਤੇ ਚੁੱਕੀ ਇਕੌਲਤੇ ਭਰਾ ਦੀ ਅਰਥੀ, ਵੇਖ ਭੁੱਬਾ ਮਾਰ ਰੋਇਆ ਪੂਰਾ ਪਿੰਡ (ਵੀਡੀਓ)

PunjabKesari

ਇਸ ਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਮਮਦੋਟ ਇੰਸਪੈਕਟਰ ਰਵੀ ਕੁਮਾਰ ਨੇ ਦੱਸਿਆ ਕਿ 21 ਦਿਨਾਂ ਤੱਕ ਪਬਲਿਕ ਡੀਲਿੰਗ ਬੰਦ ਰਹੇਗੀ। ਸੰਬੰਧਤ ਕਰਮਚਾਰੀ ਦੇ ਸੰਪਰਕ 'ਚ ਆਉਣ ਵਾਲੇ ਬਾਕੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਟੈਸਟ ਵੀ ਕਰਵਾਏ ਜਾ ਰਹੇ ਹਨ। ਇਸ ਦੌਰਾਨ ਥਾਣਾ ਮਮਦੋਟ ਨੂੰ ਸੈਨੇਟਾਈਜ਼ ਵੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਨਾਕੇ ਦੌਰਾਨ ASI 'ਤੇ ਚੜ੍ਹਾਈ ਕਾਰ, ਦੂਰ ਤੱਕ ਘੜੀਸਦਾ ਲੈ ਗਿਆ ਨੌਜਵਾਨ  (ਵੀਡੀਓ)

ਇਥੇ ਦੱਸ ਦੇਈਏ ਕਿ ਫਿਰੋਜ਼ਪੁਰ 'ਚ ਹੁਣ ਤੱਕ 1955 ਪਾਜ਼ੇਟਿਵ ਕੇਸ ਪਾਏ ਗਏ ਹਨ ਜਦਕਿ 37 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ 1115 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ 763 ਤੋਂ ਵਧੇਰੇ ਕੇਸ ਸਰਗਰਮ ਹਨ।

ਇਹ ਵੀ ਪੜ੍ਹੋ: ਕੋਰੋਨਾ ਨੇ ਫਿੱਕੀ ਕੀਤੀ ਬਾਬਾ ਸੋਢਲ ਮੇਲੇ ਦੀ ਰੌਣਕ, ਵੇਖੋ ਸਜੇ ਦਰਬਾਰ ਦੀਆਂ ਕੁਝ ਤਸਵੀਰਾਂ
ਇਹ ਵੀ ਪੜ੍ਹੋ: 
 ਲੁਟੇਰਿਆਂ ਨਾਲ ਇਕੱਲੀ ਭਿੜੀ 15 ਸਾਲਾ ਬਹਾਦੁਰ ਕੁੜੀ, ਵੇਖੋ ਕਿੰਝ ਸ਼ੇਰਨੀ ਨੇ ਕਰਵਾਈ ਤੋਬਾ-ਤੋਬਾ (ਵੀਡੀਓ)


shivani attri

Content Editor

Related News