ਲੁਧਿਆਣਾ : 26 ਸਾਲਾ ਮਹਿਲਾ ਨੂੰ ਕੋਰੋਨਾ ਦਾ ਸ਼ੱਕ, ਮੈਡੀਕਲ ਟੀਮ ਲੈ ਗਈ ਹਸਪਤਾਲ
Saturday, Apr 11, 2020 - 06:29 PM (IST)
ਲੁਧਿਆਣਾ (ਮਹੇਸ਼) : ਕੋਰੋਨਾ ਵਾਇਰਸ ਦੇ ਲੱਛਣ ਦਾ ਸ਼ੱਕ ਹੋਣ 'ਤੇ ਟਿੱਬਾ ਦੀ ਚੰਦਰ ਲੋਕ ਕਲੋਨੀ ਵਿਚ ਇਕ 26 ਸਾਲਾ ਮਹਿਲਾ ਨੂੰ ਮੈਡੀਕਲ ਟੀਮ ਹਸਪਤਾਲ ਲੈ ਗਈ ਅਤੇ ਵਿਹੜੇ 'ਤੇ ਇਕਾਂਤਵਸ ਦਾ ਨੋਟਿਸ ਲਗਾ ਦਿੱਤਾ। ਦੱਸਿਆ ਜਾਂਦਾ ਹੈ ਕਿ ਸ਼ਨੀਵਾਰ ਦੁਪਹਿਰ ਲਗਭਗ 3 ਵਜੇ ਉਪਰੋਕਤ ਵਿਹੜੇ ਵਿਚ ਇਕ ਮੈਡੀਕਲ ਟੀਮ ਆਈ। ਜਿਸਨੇ ਮਹਿਲਾ ਨੂੰ ਆਪਣੇ ਨਾਲ ਚੱਲਣ ਨੂੰ ਕਿਹਾ। ਉਸ ਨੂੰ ਕਿਹਾ ਉਸ 'ਚ ਕਰੋਨਾ ਦੇ ਲੱਛਣ ਹੋਣ ਦਾ ਸ਼ੱਕ ਹੈ।
ਇਸ ਮਹਿਲਾ ਦੇ 2 ਬੱਚੇ ਹਨ ਜੋ ਕਿ ਆਪਣੇ ਸਮੇਤ ਪਿਛਲੇ ਲੰਮੇ ਸਮੇਂ ਤੋਂ ਇਸ ਵਿਹੜੇ ਵਿਚ ਰਹਿ ਰਹੇ ਹਨ। ਇਸ ਵਿਹੜੇ ਵਿਚ 7 ਕਮਰੇ ਹਨ। ਜਿਸ ਵਿਚ 3 ਕਿਰਾਏ 'ਤੇ ਚੜੇ ਹੋਏ ਹਨ। ਜਿਸ ਵਿਚ ਉਪਰੋਕਤ ਮਹਿਲਾ ਦੇ ਪਤੀ ਅਤੇ 2 ਬੱਚਿਆਂ ਦੇ ਇਲਾਵਾ 13 ਲੋਕ ਰਹਿੰਦੇ ਹਨ। ਪਤਾ ਲੱਗਾ ਹੈ ਕਿ ਮਹਿਲਾ ਨੂੰ ਪਿਛਲੇ 10 ਦਿਨਾਂ ਤੋਂ ਖੰਘ ਅਤੇ ਬੁਖਾਰ ਦੀ ਸ਼ਿਕਾਇਤ ਸੀ ਅਤੇ ਅੱਜ ਸਾਹ ਉਖੜਨ ਦੇ ਕਾਰਨ ਉਹ ਬੁਰੀ ਤਰ੍ਹਾਂ ਖੰਘਣ ਲੱਗੀ ਸੀ। ਜਿਸ 'ਤੇ ਨੇੜੇ ਦੇ ਲੋਕਾਂ ਨੇ ਇਸਦੀ ਸੂਚਨਾ ਜ਼ਿਲਾ ਪ੍ਰਸ਼ਾਸਨ ਨੂੰ ਦਿੱਤੀ। ਮਹਿਲਾ ਦੇ ਕੋਰੋਨਾ ਵਾਇਰਸ ਦੀ ਪੁਸ਼ਟੀ ਉਸਦਾ ਟੈਸਟ ਹੋਣ ਤੋਂ ਬਾਅਦ ਹੋਵੇਗੀ ਪਰ ਫਿਰ ਵੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਵੇਹੜੇ ਦੇ ਮਾਲਕ ਨੇ ਇਸਦੀ ਜਾਣਕਾਰੀ ਪੁਲਸ ਨੂੰ ਦਿੱਤੀ ਸੀ ਕਿ ਨਹੀਂ ਇਸਦੀ ਜਾਂਚ ਹੋਣੀ ਬਾਕੀ ਹੈ।
3 ਘੰਟੇ ਬਾਅਦ ਪੁੱਜੀ ਐਂਬੂਲੈਂਸ
ਲੋਕਾਂ ਨੇ ਦੱਸਿਆ ਕਿ ਪ੍ਰਾਪਤ ਇਸਦੀ ਸੂਚਨਾ ਜ਼ਿਲਾ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਸੀ। ਦੁਪਹਿਰ 12 ਵਜੇ ਮੈਡੀਕਲ ਟੀਮ ਇਲਾਕੇ ਦੇ ਥਾਣਾ ਇੰਚਾਰਜ ਨੂੰ ਨਾਲ ਲੈ ਪੁੱਜ ਗਈ। ਕਾਫੀ ਦੇਰ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਐਂਬੂਲੈਂਸ ਨਹੀਂ ਪੁੱਜੀ। ਜਿਸ ਕਾਰਨ ਪੁਲਸ ਅਤੇ ਟੀਮ ਵਾਪਸ ਚਲੀ ਗਈ। ਇਸ ਦੇ ਬਾਅਦ 3 ਵਜੇ ਐਂਬੂਲੈਂਸ ਆਈਆਂ।