ਕੋਰੋਨਾ ਵੈਕਸੀਨ ਨਾਲ ਵਧ ਜਾਂਦੈ ਦਿਲ ਦੇ ਦੌਰੇ ਦਾ ਖ਼ਤਰਾ? ਜਾਣੋ ਕੀ ਕਹਿੰਦੇ ਨੇ ਸਿਹਤ ਮਾਹਿਰ

Wednesday, Apr 12, 2023 - 01:30 PM (IST)

ਕੋਰੋਨਾ ਵੈਕਸੀਨ ਨਾਲ ਵਧ ਜਾਂਦੈ ਦਿਲ ਦੇ ਦੌਰੇ ਦਾ ਖ਼ਤਰਾ? ਜਾਣੋ ਕੀ ਕਹਿੰਦੇ ਨੇ ਸਿਹਤ ਮਾਹਿਰ

ਜਲੰਧਰ (ਇੰਟ.) : ਕੋਵਿਡ ਮਹਾਮਾਰੀ ਦੇ ਬਾਅਦ ਤੋਂ ਦੇਸ਼ ਵਿਚ ਦਿਲ ਦੇ ਦੌਰੇ ਦੇ ਮਾਮਲੇ ਵਧ ਰਹੇ ਹਨ। ਹਾਲਾਂਕਿ ਕੁਝ ਟੀਕੇ ਦਿਲ ਦੀਆਂ ਸਮੱਸਿਆਵਾਂ ਨੂੰ ਵਧਾਉਣ ਲਈ ਜ਼ਿੰਮੇਵਾਰ ਠਹਿਰਾਏ ਜਾ ਰਹੇ ਹਨ। ਸਿਹਤ ਮਾਹਿਰਾਂ ਨੇ ਅਜਿਹੇ ਡਰ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਟੀਕੇ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੇ ਹਨ। ‘ਗਲੋਬਲ ਬਰਡਨ ਆਫ ਡਿਜ਼ੀਜ਼’ ਮੁਤਾਬਕ ਭਾਰਤ ’ਚ ਲਗਭਗ ਇਕ ਚੌਥਾਈ ਭਾਵ 24.8 ਫ਼ੀਸਦੀ ਮੌਤਾਂ ਦਿਲ ਦੀਆਂ ਬੀਮਾਰੀਆਂ ਕਾਰਨ ਹੁੰਦੀਆਂ ਹਨ।

ਇਹ ਵੀ ਪੜ੍ਹੋ :  ਇੰਸਟਾਗ੍ਰਾਮ 'ਤੇ ਅਸ਼ਲੀਲ ਤਸਵੀਰਾਂ ਪਾ ਕੇ ਸ਼ੁਰੂ ਹੁੰਦੀ ਸੀ ਗੰਦੀ ਖੇਡ, ਇੰਝ ਖੁੱਲ੍ਹਿਆ ਜਸਨੀਤ ਕੌਰ ਦਾ ਭੇਤ

ਜਾਰਜ ਇੰਸਟੀਚਿਊਟ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਡਾ. ਵਿਵੇਕਾਨੰਦ ਝਾਅ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਦਿਲ ਦੇ ਦੌਰੇ ਦਾ ਕੋਵਿਡ ਵੈਕਸੀਨ ਨਾਲ ਕੋਈ ਸਬੰਧ ਹੈ। ਦਿਲ ਦੇ ਦੌਰੇ ਸਮੇਤ, ਕਾਰਡੀਓਵੈਸਕੁਲਰ ਪੇਚੀਦਗੀਆਂ ਦਾ ਜੋਖਮ ਉਨ੍ਹਾਂ ਵਿਅਕਤੀਆਂ ਵਿਚ ਵਧ ਜਾਂਦਾ ਹੈ ਜੋ ਕੋਵਿਡ-19 ਨਾਲ ਗੰਭੀਰ ਰੂਪ ਵਿਚ ਬੀਮਾਰ ਹੋਏ ਹਨ। ਕਈ ਅਧਿਐਨਾਂ ਤੋਂ ਇਸ ਗੱਲ ਦੇ ਸਬੂਤ ਹਨ ਕਿ ਦਿਲ ਦੇ ਦੌਰੇ ਨੂੰ ਵਧਾਉਣ ਵਿਚ ਕੋਵਿਡ ਦੀ ਇਨਫੈਕਸ਼ਨ ਦੀ ਭੂਮਿਕਾ ਹੈ। ਖੋਜ ਨੇ ਦਿਖਾਇਆ ਹੈ ਕਿ ਕੋਵਿਡ ਵਿਚ ਉਨ੍ਹਾਂ ਲੋਕਾਂ ਵਿਚ ਛੁਪੀਆਂ ਦਿਲ ਦੀਆਂ ਬੀਮਾਰੀਆਂ ਦੇ ਲੱਛਣਾਂ ਨੂੰ ਉਜਾਗਰ ਕਰਨ ਦੀ ਸਮਰੱਥਾ ਹੈ ਜਿਨ੍ਹਾਂ ਦਾ ਪਤਾ ਨਹੀਂ ਲੱਗਾ ਸੀ।

ਇਹ ਵੀ ਪੜ੍ਹੋ : ਨਵਾਂ ਖ਼ੁਲਾਸਾ: ਅੰਮ੍ਰਿਤਪਾਲ ਕਰਨਾ ਚਾਹੁੰਦਾ ਸੀ ਸਰੰਡਰ ਪਰ ਇਸ ਵਿਅਕਤੀ ਦੀ ਸਲਾਹ ’ਤੇ ਹੋਇਆ ਫ਼ਰਾਰ

ਕੋਵਿਡ ਕਾਰਨ ਹਾਰਟ ਜਾਂ ਕਿਡਨੀ ਵਿਚ ਸੋਜਿਸ਼

ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਦੁਆਰਾ ਕੀਤੇ ਗਏ ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਕੋਵਿਡ ਦਿਲ ਅਤੇ ਗੁਰਦਿਆਂ ਵਿਚ ਸੋਜਿਸ਼ ਦਾ ਕਾਰਨ ਬਣਦਾ ਹੈ। ਇਸ ਦੇ ਨਾਲ ਹੀ ਇਹ ਸਰੀਰ ਦੀ ਰੱਖਿਆ ਪ੍ਰਣਾਲੀ ਦੁਆਰਾ ਪੈਦਾ ਹੋਣ ਵਾਲੀ ਸੋਜ ਨੂੰ ਵੀ ਵਧਾਉਂਦਾ ਹੈ। ਕਾਰਡੀਓਵੈਸਕੁਲਰ ਰਿਸਰਚ, ਯੂਰਪੀਅਨ ਸੋਸਾਇਟੀ ਆਫ ਕਾਰਡੀਓਲੋਜੀ ਦੀ ਇਕ ਜਰਨਲ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਕੋਵਿਡ ਥੋੜੇ ਸਮੇਂ ਅਤੇ ਲੰਮੇ ਸਮੇਂ ਵਿਚ ਦਿਲ ਦੀ ਬੀਮਾਰੀ ਅਤੇ ਮੌਤ ਦੇ ਵਧੇ ਹੋਏ ਜੋਖਮ ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ : ਆਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਇਹ ਸਹੂਲਤ

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News