ਕੋਰੋਨਾ ਨੇ ਮੁੜ ਪੈਰ ਪਸਾਰੇ ਪਰ ਲੋਕ ਲਾਪ੍ਰਵਾਹ

Friday, Dec 10, 2021 - 12:55 AM (IST)

ਕੋਰੋਨਾ ਨੇ ਮੁੜ ਪੈਰ ਪਸਾਰੇ ਪਰ ਲੋਕ ਲਾਪ੍ਰਵਾਹ

ਲੁਧਿਆਣਾ (ਮੁਕੇਸ਼)- ਕੋਰੋਨਾ ਨੂੰ ਲੈ ਕੇ ਇਕ ਵਾਰ ਫਿਰ ਤੋਂ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਹਾਲਾਤ ਇਹ ਹਨ ਕਿ ਲੋਕ ਨਾ ਤਾਂ ਮਾਸਕ ਪਾ ਰਹੇ ਹਨ ਨਾ ਹੀ ਦੋ ਗਜ਼ ਦੀ ਦੂਰੀ ਦੇ ਨਿਯਮ ਦੀ ਪਾਲਣਾ ਕਰ ਰਹੇ ਹਨ।

ਕੋਰੋਨਾ ਤੋਂ ਬੇਖ਼ਬਰ ਲੋਕਾਂ ਨੂੰ ਬਾਜ਼ਾਰਾਂ ’ਚ ਬਿਨਾਂ ਮਾਸਕ ਦੇ ਘੁੰਮਦਿਆਂ ਦੇਖਿਆ ਜਾ ਸਕਦਾ ਹੈ। ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਸਾਲ ਵੀ ਦਸੰਬਰ ਮਹੀਨੇ ਕੋਰੋਨਾ ਦੇ ਕੇਸ ਵਧਣੇ ਸ਼ੁਰੂ ਹੋਏ ਸਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਵਾਰ-ਵਾਰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਲੋਕ ਸਮਝਣ ਨੂੰ ਤਿਆਰ ਨਹੀਂ।


author

Bharat Thapa

Content Editor

Related News