ਕੋਰੋਨਾ ਕਾਲ ਦੌਰਾਨ ਰਾਜਪੁਰਾ ਬਣਿਆ ''ਜੀਵਨਦਾਤਾ'', ਸੂਬੇ ਤੋਂ ਬਾਹਰਲੇ ਮਰੀਜ਼ਾਂ ਦਾ ਕਰ ਰਿਹੈ ਇਲਾਜ

Tuesday, May 04, 2021 - 11:15 AM (IST)

ਪਟਿਆਲਾ (ਮਨਦੀਪ ਜੋਸਨ) : ਅੱਜ ਜਿੱਥੇ ਕੋਰੋਨਾ ਕਾਲ ਕਾਰਣ ਜਨ-ਜਨ ਦੁਖੀ ਹੈ। ਹਸਪਤਾਲਾਂ ’ਚ ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਣ ਲੋਕਾਂ ਨੂੰ ਕਾਫੀ ਸਮੱਸਿਆਵਾਂ ਨਾਲ ਜੂਝਣਾ ਵੀ ਪੈ ਰਿਹਾ ਹੈ। ਇਸ ਦੇ ਬਾਵਜੂਦ ਦਿੱਲੀ ਤੇ ਹੋਰ ਸੂਬਿਆਂ ਲਈ ਰਾਜਪੁਰਾ ਸ਼ਹਿਰ ਇਕ ‘ਜੀਵਨਦਾਤਾ’ ਦੇ ਤੌਰ ’ਤੇ ਕੰਮ ਕਰ ਰਿਹਾ ਹੈ। ਇੱਥੇ ਵੱਖ-ਵੱਖ ਨਿੱਜੀ ਹਸਪਤਾਲਾਂ ’ਚ 200 ਦੇ ਲਗਭਗ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬਹੁਤ ਸਾਰੇ ਮਰੀਜ਼ਾਂ ਨੂੰ ਠੀਕ ਕਰ ਕੇ ਉਨ੍ਹਾਂ ਦੇ ਘਰੇ ਭੇਜਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਆਖ਼ਰ ਪੰਜਾਬ 'ਚ ਕਿਉਂ ਨਹੀਂ ਲੱਗ ਸਕਿਆ 'ਪੂਰਨ ਲਾਕਡਾਊਨ', ਜਾਣੋ ਅੰਦਰ ਦੀ ਗੱਲ

ਇਸ ਸਬੰਧੀ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੰਦਿਆਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਜਿਵੇਂ-ਜਿਵੇਂ ਕੋਰੋਨਾ ਲਾਗ ਦੀ ਬੀਮਾਰੀ ਦੀ ਰਫ਼ਤਾਰ ਤੇਜ਼ੀ ਹੁੰਦੀ ਗਈ, ਉਨ੍ਹਾਂ ਨੇ ਆਪਣੇ ਹਲਕੇ ਦੇ ਅਧੀਨ ਆਉਂਦੇ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਵਿਸ਼ੇਸ਼ ਹਦਾਇਤਾਂ ਕੀਤੀਆਂ ਕਿ ਮਰੀਜ਼ਾਂ ਦੀ ਸੇਵਾ ਪਹਿਲ ਦੇ ਅਧਾਰ ’ਤੇ ਕੀਤੀ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਇਸ ਲਾਗ ਕਾਰਣ ਆਪਣੀ ਜਾਨ ਨਾ ਗੁਆ ਸਕੇ। ਉਨ੍ਹਾਂ ਕਿਹਾ ਕਿ ਕੁੱਝ ਦਿਨਾਂ ’ਚ ਹੀ ਰਾਜਪੁਰਾ ਦੇ ਹਸਪਤਾਲਾਂ ’ਚ ਕੋਰੋਨਾ ਮਰੀਜ਼ਾਂ ਦੀ ਬਹੁਤਾਤ ਨੂੰ ਦੇਖਦਿਆਂ ਅਸੀਂ ਆਪਣੇ ਵੱਲੋਂ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਕੀਤੇ। ਲੋਕਾਂ ਨੂੰ ਵੱਧ ਤੋਂ ਵੱਧ ਇਲਾਜ ਤੇ ਹੋਰ ਸੁਵਿਧਾਵਾਂ ਦਿੱਤੀਆਂ। ਲੋਕ ਹੁਣ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਕੋਰੋਨਾ : ਪੰਜਾਬ ਤੋਂ ਇਨ੍ਹਾਂ ਸੂਬਿਆਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਜ਼ਰੂਰੀ ਖ਼ਬਰ, ਨਹੀਂ ਚੱਲਣਗੀਆਂ ਬੱਸਾਂ
ਆਕਸੀਜਨ ਤੋਂ ਲੈ ਕੇ ਦਵਾਈਆਂ ਤੱਕ ਦੀ ਦਿੱਤੀ ਜਾ ਰਹੀ ਸਹੂਲਤ
ਵਿਧਾਇਕ ਹਰਦਿਆਲ ਕੰਬੋਜ ਨੇ ਆਖਿਆ ਕਿ ਪਿਛਲੇ ਕੁੱਝ ਦਿਨਾਂ ’ਚ ਆਕਸੀਜਨ ਦੀ ਜਦੋਂ ਘਾਟ ਆਈ ਤਾਂ ਇਸ ਸਮੱਸਿਆ ਨਾਲ ਨਜਿੱਠਣ ਲਈ ਉਨ੍ਹਾਂ ਪਹਿਲਾਂ ਹੀ ਪ੍ਰਬੰਧ ਕਰ ਲਏ। ਲੋਕਾਂ ਨੂੰ ਆਕਸੀਜਨ ਜਾਂ ਹੋਰ ਦਵਾਈ ਦੀ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਆਉਣ ਦਿੱਤੀ। ਇੱਥੋਂ ਤੱਕ ਕਿ ਰਾਜਪੁਰਾ ’ਚ ਆਕਸੀਜਨ ਲਈ ਵਿਸ਼ੇਸ਼ ਪਲਾਂਟ ਵੀ ਚਲਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਦੇ ਹਸਪਤਾਲਾਂ ਅੰਦਰ ਲੋਕਾਂ ਦਾ ਇਲਾਜ ਚੰਗੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਇੱਥੋਂ ਮਰੀਜ਼ ਠੀਕ ਹੋ ਕੇ ਆਪਣੇ ਘਰ ਵੀ ਜਾ ਰਹੇ ਹਨ। ਨਵੇਂ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਵੀ ਆ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ
 


Babita

Content Editor

Related News