''ਕੋਰੋਨਾ ਲਾਸ਼ਾਂ'' ''ਚੋਂ ਅੰਗ ਕੱਢਣ ਦਾ ਮਾਮਲਾ, ਲਿਆ ਗਿਆ ਗੰਭੀਰ ਨੋਟਿਸ

Monday, Sep 07, 2020 - 10:07 AM (IST)

''ਕੋਰੋਨਾ ਲਾਸ਼ਾਂ'' ''ਚੋਂ ਅੰਗ ਕੱਢਣ ਦਾ ਮਾਮਲਾ, ਲਿਆ ਗਿਆ ਗੰਭੀਰ ਨੋਟਿਸ

ਪਟਿਆਲਾ (ਪਰਮੀਤ) : ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਕੋਰੋਨਾ ਬੀਮਾਰੀ ਕਾਰਨ ਦਾਖ਼ਲ ਗੰਭੀਰ ਮਰੀਜਾਂ ਦੀ ਮੌਤ ਉਪਰੰਤ ਲਾਸ਼ ਦੇ ਸ਼ਰੀਰ 'ਚੋਂ ਅੰਗ ਕੱਢ ਲਏ ਜਾਣ ਦੇ ਕਥਿਤ ਮਾਮਲਿਆਂ ਦਾ ਸੂਬੇ ਦੀ ਮੈਡੀਕੋ-ਲੀਗਲ ਮਾਹਿਰਾਂ ਦੀ ਸੰਸਥਾ 'ਪੰਜਾਬ ਅਕੈਡਮੀ ਔਫ ਫੌਰੈਂਸਿਕ ਮੈਡੀਸਨ ਐਂਡ ਟੌਕਸੀਕੌਲੋਜੀ' (ਪੈਫਮੈਟ) ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 'ਕੋਰੋਨਾ ਪੀੜਤ 'ਵਿਧਾਇਕ ਨੇ ਕੈਪਟਨ ਨੂੰ ਨਵੀਂ ਮੁਸ਼ਕਲ 'ਚ ਪਾਇਆ, ਜਾਣੋ ਪੂਰਾ ਮਾਮਲਾ

ਅਕੈਡਮੀ ਦੇ ਰਾਜਸੀ ਪ੍ਰਧਾਨ ਅਤੇ ਰਾਸ਼ਟਰੀ ਫੈਲੋਸ਼ਿਪ ਅਵਾਰਡੀ ਡਾ. ਡੀ. ਐਸ ਭੁੱਲਰ ਨੇ ਕਿਹਾ ਹੈ ਕਿ ਕੋਰੋਨਾ ਲਾਸ਼ਾਂ 'ਚੋਂ ਅੰਗ ਕੱਢਣ ਦੀਆਂ ਅਫਵਾਹਾਂ ਨਿਰਾ ਝੂਠ ਅਤੇ ਬੇ-ਬੁਨਿਆਦੀ ਹਨ ਅਤੇ ਕੁੱਝ ਅਨਪੜ੍ਹ ਅਤੇ ਅਗਿਆਨੀ ਲੋਕਾਂ ਵੱਲੋਂ ਬਿਨਾਂ ਤਰਕ ਇਹ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਅਤੇ ਸਿੱਟੇ ਵਜੋਂ ਸਰਕਾਰ ਅਤੇ ਸਿਹਤ ਮਹਿਕਮੇ ਵੱਲੋਂ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਜੰਗੀ ਪੱਧਰ 'ਤੇ ਵਿੱਢੀ ਮੁਹਿੰਮ ਅਤੇ ਸੇਵਾਵਾਂ ਨੂੰ ਢਾਹ ਲਾ ਰਹੀਆਂ ਹਨ, ਜਿਸ ਦਾ ਸਿੱਧੇ ਤੌਰ 'ਤੇ ਨੁਕਸਾਨ ਗੰਭੀਰ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਅਜਿਹੀਆਂ ਅਫ਼ਵਾਹਾਂ ਕਾਰਨ ਮਰੀਜ਼ ਹਸਪਤਾਲਾਂ 'ਚ ਜਾਣ ਤੋਂ ਡਰਦੇ ਹਨ ਅਤੇ ਇਲਾਜ 'ਚ ਦੇਰੀ ਹੋ ਜਾਣ ਕਾਰਨ ਮੌਤ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ : ਸ਼ਰਮਨਾਕ : ਜਿਸਮ ਦੇ ਭੁੱਖੇ ਨੇ ਵਿਧਵਾ ਨਾਲ ਦਰਿੰਦਗੀ ਦੀਆਂ ਹੱਦਾਂ ਟੱਪੀਆਂ, ਮੋਟਰ 'ਤੇ ਲਿਜਾ ਰੋਲ੍ਹੀ ਇੱਜ਼ਤ

ਪੰਜਾਬ 'ਚ ਇੱਕ ਵੀ ਅਜਿਹਾ ਸਰਕਾਰੀ ਹਸਪਤਾਲ ਨਹੀਂ ਹੈ, ਜਿੱਥੇ ਮਨੁੱਖੀ ਅੰਗ ਕੱਢ ਕੇ ਲੋੜਵੰਦ ਮਰੀਜ਼ਾਂ ਨੂੰ ਲਾਏ ਜਾ ਸਕਦੇ ਹਨ ਅਤੇ ਅੰਗ ਬਦਲਣ ਦੀ ਪ੍ਰਕਿਰਿਆ ਸੌਖੀ ਨਹੀਂ ਹੈ ਕਿਉਂਕਿ ਕਈ ਤਰ੍ਹਾਂ ਦੇ ਕਾਨੂੰਨੀ ਪੜਾਅ ਪਾਰ ਕਰਨ ਉਪਰੰਤ ਅਤੇ ਕਈ ਤਰ੍ਹਾਂ ਦੇ ਮੈਡੀਕਲ ਟੈਸਟ ਕਰਨ ਉਪਰੰਤ ਹੀ ਮਾਹਿਰਾਂ ਦੀ ਟੀਮ ਫ਼ੈਸਲਾ ਕਰਦੀ ਹੈ ਕਿ ਅਜਿਹੇ ਅੰਗ ਅਸਲ ਮਰੀਜ਼ ਨੂੰ ਦਿੱਤੇ ਜਾ ਸਕਦੇ ਹਨ ਜਾਂ ਨਹੀਂ। ਕੋਰੋਨਾ ਮਹਾਮਾਰੀ ਕਾਰਨ ਸਿਰਫ ਪੰਜਾਬ 'ਚ ਹੀ ਨਹੀਂ, ਸਗੋਂ ਦੁਨੀਆ ਭਰ 'ਚ ਮੌਤਾਂ ਹੋ ਰਹੀਆਂ ਹਨ ਅਤੇ ਮਨੁੱਖੀ ਅੰਗਾਂ ਦੇ ਕੱਢਣ ਦੀਆਂ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਬੇਸ਼ੱਕ ਮਹਿੰਗੀ ਤੋਂ ਮਹਿੰਗੀ ਗੱਡੀ 'ਚ ਘੁੰਮ ਲਵੋ, ਨਿਯਮ ਤੋੜਨ 'ਤੇ ਬਚ ਨਹੀਂ ਸਕੋਗੇ

ਸਰਕਾਰੀ ਹਸਪਤਾਲਾਂ ਦੇ ਡਾਕਟਰ ਅਤੇ ਪੈਰਾ-ਮੈਡੀਕਲ ਕਰਮਚਾਰੀ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜਾਨਾਂ ਨੂੰ ਖ਼ਤਰੇ 'ਚ ਪਾ ਕੇ ਦਿਨ-ਰਾਤ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਅਤੇ ਦੇਸ਼ ਦੀਆਂ ਸਰਹੱਦਾਂ 'ਤੇ ਰਾਖੀ ਕਰਨ ਵਾਲੇ ਜਵਾਨਾਂ ਦੀ ਤਰ੍ਹਾਂ ਹੀ ਲੋਕਾਂ ਦੀ ਜਾਨ ਬਚਾਉਣ ਲਈ ਕੋਰੋਨਾ ਰੂਪੀ ਅੰਦਰੂਨੀ ਦੁਸ਼ਮਣ ਨਾਲ ਲੜ ਰਹੇ ਹਨ ਅਤੇ ਲੋਕਾਂ ਨੂੰ ਫ਼ੌਜ ਦੀ ਤਰ੍ਹਾਂ ਹੀ ਮੈਡੀਕਲ ਮਾਹਿਰਾਂ ਨੂੰ ਸਤਿਕਾਰ ਦੇਣਾ ਬਣਦਾ ਹੈ ਪਰ ਕੁੱਝ ਘਟੀਆ ਸੋਚ ਵਾਲੇ ਲੋਕ ਇਸ ਦੇ ਉਲਟ ਡਾਕਟਰਾਂ ਨਾਲ ਗਲਤ ਵਰਤਾਅ ਕਰ ਰਹੇ ਹਨ, ਜਿਸ ਨੂੰ ਡਾਕਟਰੀ ਭਾੀਚਾਰੇ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਡਾ. ਭੁੱਲਰ ਅਨੁਸਾਰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਕੋਰੋਨਾ ਮਹਾਮਾਰੀ ਦੌਰਾਨ ਮਰੀਜ਼ਾਂ ਦਾ ਇਲਾਜ ਕਰਨ ਵਾਲੇ 44 ਡਾਕਟਰਾਂ ਸਮੇਤ 100 ਤੋਂ ਵੱਧ ਸਿਹਤ ਮੁਲਾਜ਼ਮ ਹੁਣ ਤੱਕ ਇਸ ਬੀਮਾਰੀ ਦਾ ਖੁਦ ਸ਼ਿਕਾਰ ਹੋ ਚੁੱਕੇ ਹਨ ਪਰ ਠੀਕ ਹੋਣ ਉਪਰੰਤ ਫਿਰ ਆਪਣੀਆਂ ਡਿਊਟੀਆਂ ਨਿਭਾਅ ਰਹੇ ਹਨ, ਜਦੋਂ ਕਿ ਦੂਜੇ ਪਾਸੇ ਲੋਕ ਆਪਣੇ ਰਿਸ਼ਤੇਦਾਰਾਂ ਦਾ ਸਸਕਾਰ ਕਰਨ ਤੋਂ ਵੀ ਭੱਜ ਰਹੇ ਹਨ। ਅਕੈਡਮੀ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਸਬੰਧੀ ਹਰ ਤਰ੍ਹਾਂ ਦੀਆਂ ਝੂਠੀਆਂ ਅਫ਼ਵਾਹਾਂ ਤੋਂ ਬਚਿਆ ਜਾਵੇ ਅਤੇ ਕੋਰੋਨਾ ਖਿਲਾਫ਼ ਚੱਲ ਰਹੀ ਜੰਗ ਇਕੱਠਿਆਂ ਹੋ ਕੇ ਲੜੀ ਜਾਵੇ ਤਾਂ ਜੋ ਪੰਜਾਬ ਨੂੰ ਇਸ ਮਹਾਮਾਰੀ ਤੋਂ ਜਲਦ ਛੁਟਕਾਰਾ ਮਿਲ ਸਕੇ।



 


author

Babita

Content Editor

Related News