ਪਿਉ-ਧੀ ਨੇ ਕਾਂਗਰਸੀ ਵਰਕਰਾਂ ’ਤੇ ਲਾਏ ਕੁੱਟ-ਮਾਰ ਕਰਨ ਦੇ ਦੋਸ਼

Monday, Jun 11, 2018 - 03:46 AM (IST)

ਭਿੰਡੀ ਸੈਦਾਂ,  (ਗੁਰਜੰਟ)-  ਥਾਣਾ ਲੋਪੋਕੇ ਅਧੀਨ ਪੈਂਦੇ ਸਰਹੱਦੀ ਪਿੰਡ ਮੁਜੱਫਰਪੁਰਾ ਦੇ ਰਹਿਣ ਵਾਲੇ ਗਰੀਬ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਰਿਹਾਇਸ਼ ਵਾਲੀ ਜਗ੍ਹਾ ’ਤੇ ਪਿਉ-ਦਾਦੇ ਦੇ ਸਮੇਂ ਤੋਂ ਸਾਡਾ ਘਰ ਬਣਿਆ ਹੋਇਆ ਹੈ, ਜਿਸ ਵਿਚ ਮੈਂ ਕੁਝ ਦਿਨ ਪਹਿਲਾਂ ਪੀਣ ਵਾਲੇ ਪਾਣੀ ਲਈ ਬੋਰ ਕਰਵਾ ਰਿਹਾ ਸੀ ਕਿ ਅਚਾਨਕ ਪਿੰਡ ਦੇ ਕਾਂਗਰਸੀ ਵਰਕਰਾਂ ਸੁੱਖਾ ਸਿੰਘ, ਮੁੱਖਾ ਸਿੰਘ, ਚੰਨਣ ਸਿੰਘ ਆਦਿ ਨੇ ਮੈਨੂੰ ਬੋਰ ਕਰਨ ਤੋਂ ਰੋਕਦਿਅਾਂ ਕਿਹਾ ਕਿ ਇਹ ਜਗ੍ਹਾ ਪਿੰਡ ਦੀ ਸ਼ਾਮਲਾਟ ਹੈ, ਤੂੰ ਇਥੇ ਬੋਰ ਨਹੀਂ ਕਰਵਾ ਸਕਦਾ ਤੇ ਆਪਣੀ ਰਿਹਾਇਸ਼ ਕਿਤੇ ਹੋਰ ਬਣਾ ਕੇ ਇਹ ਜਗ੍ਹਾ ਖਾਲੀ ਕਰ, ਨਹੀਂ ਤਾਂ ਅਸੀਂ ਤੁਹਾਡਾ ਮਕਾਨ ਵੀ ਢਾਹ ਦੇਵਾਂਗੇ, ਜਦੋਂਕਿ ਪੂਰਾ ਪਿੰਡ ਸ਼ਾਮਲਾਟ ਦੀ ਜਗ੍ਹਾ ’ਤੇ ਵਸਿਆ ਹੋਇਆ ਹੈ।
 ਅਗਲੇ ਦਿਨ ਉਕਤ ਤਿੰਨਾਂ ਵਿਅਕਤੀਅਾਂ ਨੇ ਇਸ ਰੰਜਿਸ਼ ਤਹਿਤ ਮੇਰੇ ਘਰ ਦੇ ਬਾਹਰ ਰਸਤੇ ਵਿਚ ਖਡ਼੍ਹੇ ਹੋ ਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ, ਰੋਕਣਾ ’ਤੇ ਉਹ ਮੇਰੇ ਗਲ਼ ਪੈ ਗਏ ਤੇ ਮੇਰੀ ਕੁੱਟ-ਮਾਰ ਕੀਤੀ। ਮੇਰੀ ਲਡ਼ਕੀ ਵੱਲੋਂ ਛੁਡਾਉਣ ਦੀ ਕੋਸ਼ਿਸ਼ ਕਰਨ ’ਤੇ ਉਨ੍ਹਾਂ ਉਸ ਦੇ ਵੀ ਚਪੇਡ਼ਾਂ ਮਾਰੀਆਂ ਤੇ ਬੇਇੱਜ਼ਤੀ ਕੀਤੀ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖਾਸਤ ਦੇਣ ਤੋਂ ਬਾਅਦ ਉਲਟਾ ਪੁਲਸ ਮੇਰੇ ਘਰ ਰੇਡ ਕਰ ਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਮਾਮਲੇ ਸਬੰਧੀ ਮੁੱਖਾ ਸਿੰਘ ਧਿਰ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਥਾਣਾ ਲੋਪੋਕੇ ਦੇ ਐੱਸ. ਐੱਚ. ਓ. ਨੂੰ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਆਈਆਂ ਹਨ, ਤਫਤੀਸ਼ ਕੀਤੀ ਜਾ ਰਹੀ ਹੈ।


Related News