ਜ਼ਮਾਨਤ ''ਤੇ ਆਇਆ ਸਮੱਗਲਰ ਮੁੜ ਕਰਨ ਲੱਗਾ ਉਹੀ ਕੰਮ, ਸਪਲਾਈ ਕਰਨ ਜਾਂਦੇ ਨੂੰ ਪੁਲਸ ਨੇ ਰਾਹ ''ਚ ਦਬੋਚਿਆ
Monday, Sep 30, 2024 - 03:04 AM (IST)
ਜਲੰਧਰ (ਮਹੇਸ਼)– ਜੇਲ੍ਹ ਤੋਂ ਜ਼ਮਾਨਤ ’ਤੇ ਆਏ ਇਕ ਨਸ਼ਾ ਸਮੱਗਲਰ ਨੂੰ ਥਾਣਾ ਪਤਾਰਾ ਦੀ ਪੁਲਸ ਨੇ 3 ਕਿਲੋ ਡੋਡੇ ਚੂਰਾ-ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਐੱਸ.ਐੱਚ.ਓ. ਪਤਾਰਾ ਹਰਦੇਵਪ੍ਰੀਤ ਸਿੰਘ ਦੀ ਅਗਵਾਈ ’ਚ ਏ.ਐੱਸ.ਆਈ. ਜੀਵਨ ਕੁਮਾਰ ਵੱਲੋਂ ਸਮੇਤ ਪੁਲਸ ਪਾਰਟੀ ਪਿੰਡ ਪੂਰਨਪੁਰ ਦੇ ਨੇੜੇ ਗਸ਼ਤ ਦੌਰਾਨ ਕਾਬੂ ਕੀਤੇ ਗਏ ਉਕਤ ਨਸ਼ਾ ਸਮੱਗਲਰ ਦੀ ਪਛਾਣ ਸਰਦੂਲ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਬੀਟਲਾ ਥਾਣਾ ਮਹਿਤਪੁਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ- DSP ਦੇ ਘਰੋਂ ਲੱਖਾਂ ਦੇ ਗਹਿਣੇ ਉਡਾਉਣ ਵਾਲੀਆਂ 'ਚੋਰਨੀਆਂ' ਆ ਗਈਆਂ ਅੜਿੱਕੇ, ਦੇਖੋ ਕਿੱਥੋਂ ਫੜ ਲਿਆਈ ਪੁਲਸ
ਡੀ.ਐੱਸ.ਪੀ. ਆਦਮਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਢਿੱਲਵਾਂ ਚੌਕ ਵਲੋਂ ਆ ਰਿਹਾ ਸਰਦੂਲ ਸਿੰਘ ਆਪਣੇ ਪਲਸਰ ਮੋਟਰਸਾਈਕਲ ਨੰਬਰ ਪੀ.ਬੀ.08 ਡੀ.ਐੱਫ.-1159 ’ਤੇ ਸਵਾਰ ਹੋ ਕੇ ਕਿਸੇ ਨੂੰ ਡੋਡੇ ਚੂਰਾ-ਪੋਸਤ ਦੀ ਸਪਲਾਈ ਦੇਣ ਜਾ ਰਿਹਾ ਸੀ ਪਰ ਪਤਾਰਾ ਪੁਲਸ ਨੇ ਉਸ ਨੂੰ ਉਸ ਦੀ ਮੰਜ਼ਿਲ ’ਤੇ ਪਹੁੰਚਣ ਤੋਂ ਪਹਿਲਾਂ ਹੀ ਰਸਤੇ ’ਚ ਦਬੋਚ ਲਿਆ। ਉਸ ਖ਼ਿਲਾਫ਼ ਥਾਣਾ ਪਤਾਰਾ ’ਚ ਮੁਕੱਦਮਾ ਦਰਜ ਗਿਆ ਹੈ। ਜਾਂਚ ’ਚ ਪਤਾ ਲੱਗਾ ਹੈ ਕਿ ਮੁਲਜ਼ਮ ਵਿਰੁੱਧ ਪਹਿਲਾਂ ਵੀ ਥਾਣਾ ਸ਼ਾਹਕੋਟ ਤੇ ਥਾਣਾ ਪਤਾਰਾ ’ਚ 2 ਮਾਮਲੇ ਦਰਜ ਹਨ।
ਇਹ ਵੀ ਪੜ੍ਹੋ- Elante Mall 'ਚ ਵਾਪਰਿਆ ਵੱਡਾ ਹਾਦਸਾ ; B'Day ਮਨਾਉਣ ਆਈ ਮਸ਼ਹੂਰ ਅਦਾਕਾਰਾ ਹੋ ਗਈ ਜ਼ਖ਼ਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e