ਗੁਰੂ ਘਰਾਂ ਦੀ ਗੋਲਕ ਦਾ ਮਾਮਲਾ ਫਿਰ ਗਰਮਾਇਆ, ਕਾਂਗਰਸ ਵਿਧਾਇਕ ਨੇ ਅਕਾਲੀਆਂ ''ਤੇ ਲਗਾਏ ਗੰਭੀਰ ਦੋਸ਼ (ਵੀਡੀਓ)

Monday, Jun 12, 2017 - 09:45 AM (IST)

ਫਤਿਹਗੜ੍ਹ ਸਾਹਿਬ — ਕਾਂਗਰਸ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਅਕਾਲੀ ਦਲ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਗੁਰੂ ਘਰਾਂ ਦੇ ਚੜ੍ਹਾਵੇ ਦਾ ਇਸਤੇਮਾਲ ਅਕਾਲੀ ਦਲ ਆਪਣੀ ਪਾਰਟੀ ਦੀਆਂ ਮੀਟਿੰਗਾਂ ਲਈ ਕਰ ਰਹੇ ਹਨ। ਉਨ੍ਹਾਂ ਅਕਾਲੀ ਦਲ ਵਲੋਂ ਗੁਰੂ ਘਰ ਦੀ ਗੋਲਕ 'ਤੇ ਸਿਆਸਤ ਕਰਨ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਕਾਲੀ ਦਲ ਨੂੰ ਗੁਰਦੁਆਰਿਆਂ ਦੇ ਚੜ੍ਹਾਵੇ 'ਤੇ ਰਾਜਨੀਤੀ ਕਰਨ ਤੋਂ ਵਰਜਣ। 

ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਤੇ ਭਾਜਪਾ ਵਲੋਂ 12 ਜੂਨ ਨੂੰ ਲਗਾਏ ਜਾਣ ਵਾਲੇ ਧਰਨੇ 'ਤੇ ਸਵਾਲ ਪੁੱਛਿਆ ਹੈ ਕਿ ਪਹਿਲਾਂ ਅਕਾਲੀ ਇਹ ਦੱਸਣ ਕਿ ਉਨ੍ਹਾਂ ਪੰਜਾਬ ਨੂੰ ਕਿਵੇਂ ਲੁੱਟਿਆ ਹੈ?


Related News