ਜਲੰਧਰ: ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਮਾਂ ਨੇ ਲਾਏ ਗੰਭੀਰ ਦੋਸ਼

Saturday, Apr 25, 2026 - 03:30 PM (IST)

ਜਲੰਧਰ: ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਮਾਂ ਨੇ ਲਾਏ ਗੰਭੀਰ ਦੋਸ਼

ਜਲੰਧਰ (ਸੋਨੂੰ)- ਤੇਲ ਵਾਲੀ ਗਲੀ 'ਚ ਇਕ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਾਂ ਕੰਚਨ ਨੇ ਦੱਸਿਆ ਕਿ ਉਸ ਦਾ ਪੁੱਤਰ ਦਵਾਈ ਲੈਣ ਲਈ ਗਿਆ ਸੀ, ਜਿਸ ਤੋਂ ਬਾਅਦ ਵਾਪਸ ਆਇਆ ਅਤੇ ਡਿੱਗ ਗਿਆ। ਇਸ ਦੌਰਾਨ ਜਦੋਂ ਦੇਰ ਰਾਤ 9 ਵਜੇ ਮਾਂ ਨੇ ਵੇਖਿਆ ਤਾਂ ਬੇਟੇ ਦੀ ਮੌਤ ਹੋ ਚੁੱਕੀ ਸੀ।  ਮ੍ਰਿਤਕ ਦੀ ਪਛਾਣ 30 ਸਾਲਾ ਸੰਜੇ ਵਜੋਂ ਹੋਈ ਹੈ, ਜੋਕਿ ਤੇਲ ਵਾਲੀ ਗਲੀ ਦਾ ਰਹਿਣ ਵਾਲਾ ਹੈ। ਮਾਂ ਨੇ ਕਿਹਾ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਸੀ। ਦੇਰ ਰਾਤ ਉਸ ਦੀ ਹਾਲਤ ਵਿਗੜਨ ਤੋਂ ਬਾਅਦ ਡਾਕਟਰ ਵਿਜੇ ਨੂੰ ਘਰ ਬੁਲਾਇਆ ਗਿਆ, ਜਿਨ੍ਹਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਂ ਨੇ ਕਿਹਾ ਕਿ ਉਸ ਦਾ ਪੁੱਤਰ ਆਪਣੇ ਭਰਾ ਦੇ ਘਰ ਗਿਆ ਸੀ ਅਤੇ ਦੇਰ ਰਾਤ ਘਰ ਵਾਪਸ ਆਇਆ।
ਇਹ ਵੀ ਪੜ੍ਹੋ: Punjab:ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ

ਪੁੱਤਰ ਅਕਸਰ ਉਸ ਨਾਲ ਝਗੜਾ ਕਰਦਾ ਸੀ ਅਤੇ ਲੜਾਈ ਤੋਂ ਬਾਅਦ ਉਹ ਆਪਣੀ ਭਰਜਾਈ ਦੇ ਘਰ ਜਾਂਦਾ ਸੀ। ਬੀਤੇ ਦਿਨ ਉਹ ਆਟਾ ਦੀ ਕਾਪੀ ਲੈ ਕੇ ਗਿਆ ਸੀ ਅਤੇ 400 ਰੁਪਏ ਲੈ ਕੇ ਚਲਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਪੈਸਿਆਂ ਦਾ ਉਸ ਨੇ ਨਸ਼ਾ ਖ਼ਰੀਦ ਲਿਆ ਅਤੇ ਟੀਕਾ ਲਗਾ ਕੇ ਘਰ ਆਇਆ। ਦੇਰ ਰਾਤ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ।

ਗੁਰਮੀਤ ਸਿੰਘ ਨੇ ਕਿਹਾ ਕਿ ਉਹ ਮ੍ਰਿਤਕ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕਰਨਗੇ ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ। ਗੁਰਮੀਤ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਨਸ਼ੇ ਦੇ ਜਾਲ 'ਚ ਫਸੇ ਲੋਕਾਂ ਦਾ ਮੁਫ਼ਤ ਇਲਾਜ ਕਰਵਾਉਣਾ ਚਾਹੀਦਾ ਹੈ। ਹਰ ਗਲੀ 'ਚ ਨਸ਼ੇ ਵਿਕ ਰਹੇ ਹਨ। ਨੌਜਵਾਨ ਪੈਸੇ ਲਈ ਨਸ਼ੀਲੀਆਂ ਗੋਲ਼ੀਆਂ ਅਤੇ ਹੋਰ ਨਸ਼ੇ ਖ਼ਰੀਦਦੇ ਹਨ ਅਤੇ ਉਹ ਇਨ੍ਹਾਂ ਦਾ ਸੇਵਨ ਕਰਨ ਨਾਲ ਉਨ੍ਹਾਂ ਦੀ ਮੌਤ ਹੋ ਰਹੀ ਹੈ। 

ਇਹ ਵੀ ਪੜ੍ਹੋ: ਪੰਜਾਬ: ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਭਰਾ ਦੇ ਵਿਆਹ ਦਾ ਕਾਰਡ ਵੰਡਣ ਜਾ ਰਹੇ ਭਰਾ ਦੀ ਦਰਦਨਾਕ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


 


author

shivani attri

Content Editor

Related News