70 ਕਰੋੜ ਔਰਤਾਂ ਨਾਲ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਨੇ ਕੀਤਾ ਵਿਸ਼ਵਾਸਘਾਤ : ਤਰੁਣ ਚੁੱਘ

Sunday, Apr 19, 2026 - 07:20 AM (IST)

70 ਕਰੋੜ ਔਰਤਾਂ ਨਾਲ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਨੇ ਕੀਤਾ ਵਿਸ਼ਵਾਸਘਾਤ : ਤਰੁਣ ਚੁੱਘ

ਚੰਡੀਗੜ੍ਹ (ਜ. ਬ.) - ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ਦੀ ਅਗਵਾਈ ਵਾਲੇ (ਇੰਡੀਆ) ਗੱਠਜੋੜ ਅਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਸੰਸਦ ਵਿਚ 16 ਅਤੇ 17 ਅਪ੍ਰੈਲ ਨੂੰ ਜੋ ਹੋਇਆ, ਉਹ ਦੇਸ਼ ਦੀਆਂ ਲੱਗਭਗ 70 ਕਰੋੜ ਔਰਤਾਂ ਨਾਲ ਖੁੱਲ੍ਹਾ ਵਿਸ਼ਵਾਸਘਾਤ ਹੈ। ਇਹ ਸਿਰਫ਼ ਇਕ ਬਿੱਲ ਦਾ ਵਿਰੋਧ ਨਹੀਂ ਸੀ, ਸਗੋਂ ਔਰਤਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਤੋਂ ਵਾਂਝਾ ਰੱਖਣ ਦੀ ਸਾਜ਼ਿਸ਼ ਸੀ।

ਇਹ ਵੀ ਪੜ੍ਹੋ - ਮਹਿੰਗੀ ਹੋ ਗਈ ਬਿਜਲੀ, ਗਰਮੀਆਂ 'ਚ ਵੱਟ ਕੱਢੇਗਾ ਬਿੱਲ, ਕਰਨਾਟਕ ਦੇ ਲੋਕਾਂ ਨੂੰ ਵੱਡਾ ਝਟਕਾ

ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਲਿਆਂਦਾ ਗਿਆ ‘ਨਾਰੀ ਸ਼ਕਤੀ ਵੰਦਨ ਐਕਟ’ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਦਾ ਇਕ ਇਤਿਹਾਸਕ ਕਦਮ ਹੈ ਪਰ ਜਦੋਂ ਇਸ ਅਧਿਕਾਰ ਨੂੰ ਲਾਗੂ ਕਰਨ ਦਾ ਮੌਕਾ ਆਇਆ, ਤਾਂ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੇ ਬਹਾਨੇ ਬਣਾ ਕੇ ਇਸ ਨੂੰ ਰੋਕਣ ਦਾ ਕੰਮ ਕੀਤਾ। ਵਿਰੋਧੀ ਧਿਰ ਨੇ ਮੁੜ ਸਾਬਿਤ ਕਰ ਦਿੱਤਾ ਹੈ ਕਿ ਉਹ ਔਰਤਾਂ ਦੇ ਸਸ਼ਕਤੀਕਰਨ ਦੇ ਖ਼ਿਲਾਫ਼ ਖੜ੍ਹੀ ਹੈ। ਚੁੱਘ ਨੇ ਵਿਸ਼ੇਸ਼ ਤੌਰ ’ਤੇ ਪੰਜਾਬ ਦੇ 13 ਸੰਸਦ ਮੈਂਬਰਾਂ ’ਤੇ ਨਿਸ਼ਾਨਾ ਵ੍ਹਿੰਨਦਿਆਂ ਕਿਹਾ ਕਿ ਇਨ੍ਹਾਂ ਸੰਸਦ ਮੈਂਬਰਾਂ ਨੇ ਆਪਣੇ ਹੀ ਸੂਬੇ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਨਾਲ ਵਿਸ਼ਵਾਸਘਾਤ ਕੀਤਾ ਹੈ। 

ਇਹ ਵੀ ਪੜ੍ਹੋ - 6 ਮੁਫ਼ਤ ਸਿਲੰਡਰ, 8 ਗ੍ਰਾਮ ਸੋਨਾ ਤੇ 25 ਲੱਖ ਦਾ ਮੁਫ਼ਤ ਇਲਾਜ, ਚੋਣਾਂ ਲਈ ਇਸ ਪਾਰਟੀ ਦਾ ਵੱਡਾ ਐਲਾਨ

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਹੱਦਬੰਦੀ ਨੂੰ ਲੈ ਕੇ ਫੈਲਾਇਆ ਜਾ ਰਿਹਾ ਭਰਮ ਪੂਰੀ ਤਰ੍ਹਾਂ ਝੂਠਾ ਅਤੇ ਗੁੰਮਰਾਹਕੁੰਨ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹੱਦਬੰਦੀ ਇਕ ਸੰਵਿਧਾਨਕ ਪ੍ਰਕਿਰਿਆ ਹੈ ਅਤੇ ਇਸ ਤੋਂ ਬਿਨਾਂ ਮਹਿਲਾ ਰਾਖਵਾਂਕਰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਸੰਭਵ ਨਹੀਂ ਹੈ। ਵਿਰੋਧੀ ਧਿਰ ਜਾਣਬੁੱਝ ਕੇ ਤਕਨੀਕੀ ਬਹਾਨੇ ਬਣਾ ਕੇ ਔਰਤਾਂ ਦੇ ਹੱਕਾਂ ਨੂੰ ਟਾਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਔਰਤਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰੱਖਣ ਦਾ ਰਿਹਾ ਹੈ, ਚਾਹੇ ਉਹ ਪਖਾਨੇ ਹੋਣ, ਬੈਂਕ ਖਾਤੇ ਹੋਣ ਜਾਂ ਸਿਹਤ ਸਹੂਲਤਾਂ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਔਰਤਾਂ ਹੁਣ ਜਾਗਰੂਕ ਹਨ ਅਤੇ ਆਉਣ ਵਾਲੀਆਂ ਚੋਣਾਂ ਵਿਚ ਇਸ ਵਿਸ਼ਵਾਸਘਾਤ ਦਾ ਜਵਾਬ ਦੇਣਗੀਆਂ।

ਇਹ ਵੀ ਪੜ੍ਹੋ - ਅਗਲੇ ਕੁਝ ਘੰਟੇ ਅਹਿਮ ! ਗਰਮੀ ਢਾਏਗੀ ਕਹਿਰ, ਹੀਟਵੇਅ ਨੂੰ ਲੈ ਕੇ ਜਾਰੀ ਹੋਇਆ ਅਲਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News