ਤਰਨਤਾਰਨ : ਬਲਾਕ ਸੰਮਤੀ ਚੋਣਾਂ ਦੇ 2 ਕਾਂਗਰਸੀ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ (ਵੀਡੀਓ)

09/12/2018 2:21:01 PM

ਤਰਨਤਾਰਨ (ਵਿਜੇ) : ਤਰਨਤਾਰਨ 'ਚ ਬਲਾਕ ਸੰਮਤੀ ਚੋਣਾਂ 'ਚ 2 ਕਾਂਗਰਸੀ ਉਮੀਦਵਾਰਾਂ ਰਾਜਵਿੰਦਰ ਕੌਰ ਨੂੰ ਜੌਹਲ ਰਾਜੇਸਿੰਘਵਾਲਾ ਤੋਂ ਅਤੇ ਰਾਣਾ ਨੂੰ ਗੰਢੀਵਿੰਡ ਤੋਂ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ। ਜੇਤੂ ਉਮੀਦਵਾਰਾਂ ਦਾ ਕਹਿਣਾ ਹੈ, ਉਨ੍ਹਾਂ ਦੇ ਮੁਕਾਬਲੇ ਕੋਈ ਵੀ ਉਮੀਦਵਾਰ ਚੋਣ ਮੈਦਾਨ 'ਚ ਨਹੀਂ ਉਤਰਿਆ। ਜਿਸ ਤੋਂ ਬਾਅਦ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਦਫਤਰ ਵਿਚ ਜਸ਼ਨ ਮਨਾਇਆ ਗਿਆ। 

ਉਧਰ ਅਕਾਲੀ ਦਲ ਨੇ ਕਾਂਗਰਸ 'ਤੇ ਧੱਕੇਸ਼ਾਹੀ ਅਤੇ ਗਲਤ ਢੰਗ ਨਾਲ ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦੇ ਦੋਸ਼ ਲਾਉਂਦਿਆਂ ਅਦਾਲਤ ਜਾਣ ਦੀ ਗੱਲ ਆਖੀ ਹੈ, ਜਦਕਿ ਕਾਂਗਰਸੀ ਵਿਧਾਇਕ ਦਾ ਕਹਿਣਾ ਹੈ ਕਿ ਅਕਾਲੀ ਉਮੀਦਵਾਰ ਖੁਦ ਹੀ ਚੋਣ ਨਹੀਂ ਸਨ ਲੜਣਾ ਚਾਹੁੰਦੇ। ਦੱਸ ਦੇਈਏ ਕਿ ਤਰਨਤਾਰਨ ਜ਼ਿਲੇ ਦੀਆਂ 15 ਬਲਾਕ ਸੰਮਤੀ ਸੀਟਾਂ 'ਚੋਂ 5 'ਤੇ ਕਾਂਗਰਸੀ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ ਹੈ।


Related News