ਕੋਰੋਨਾ ਦੇ 'ਕਮਿਊਨਿਟੀ ਟ੍ਰਾਂਸਮਿਸ਼ਨ' ਵੱਲ ਵਧ ਰਿਹਾ ਚੰਡੀਗੜ੍ਹ, ਮੌਤ ਦਰ ਵਧਣ ਦਾ ਖ਼ਦਸ਼ਾ

Wednesday, Jul 15, 2020 - 02:31 PM (IST)

ਚੰਡੀਗੜ੍ਹ (ਪਾਲ) : ਕੋਰੋਨਾ ਮਹਾਮਾਰੀ ਨੇ ਪੂਰੇ ਸ਼ਹਿਰ 'ਚ ਇਸ ਸਮੇਂ ਤੜਥੱਲੀ ਮਚਾਈ ਹੋਈ ਹੈ। ਸ਼ਹਿਰ ਅੰਦਰ 14 ਦਿਨਾਂ 'ਚ 154 ਕੋਰੋਨਾ ਕੇਸ ਸਾਹਮਣੇ ਆ ਚੁੱਕੇ ਹਨ। ਮੰਗਲਵਾਰ ਨੂੰ 12 ਕੇਸ ਸਾਹਮਣੇ ਆਏ, ਜਦੋਂ ਕਿ ਸੋਮਵਾਰ ਨੂੰ ਪਹਿਲੀ ਵਾਰ ਇਕੱਠੇ 29 ਲੋਕਾਂ 'ਚ ਵਾਇਰਸ ਪਾਇਆ ਗਿਆ ਸੀ। ਹੁਣ ਕਾਲੋਨੀਆਂ ਤੋਂ ਨਹੀਂ, ਸਗੋਂ ਸੈਕਟਰਾਂ ਤੋਂ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਈ ਮਰੀਜ਼ਾਂ ਦੇ ਮਾਮਲੇ 'ਚ ਤਾਂ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਨੂੰ ਕੋਰੋਨਾ ਕਿੱਥੋਂ ਹੋਇਆ ਹੈ। ਅਜਿਹੇ 'ਚ ਕਿਹਾ ਜਾ ਸਕਦਾ ਹੈ ਕਿ ਸ਼ਹਿਰ 'ਚ ਵਾਇਰਸ ਕਮਿਊਨਿਟੀ ਟ੍ਰਾਂਸਮਿਸ਼ਨ ਸ਼ੁਰੂ ਹੋ ਚੁੱਕਾ ਹੈ। ਹਾਲਾਂਕਿ ਵੱਧਦੇ ਮਾਮਲਿਆਂ ਦੇ ਬਾਵਜੂਦ ਕਈ ਸਿਹਤ ਮਾਹਿਰ ਅਤੇ ਪ੍ਰਸ਼ਾਸਨ ਇਸ ਨੂੰ ਕਮਿਊਨਿਟੀ ਟ੍ਰਾਂਸਮਿਸ਼ਨ ਨਹੀਂ ਮੰਨ ਰਹੇ। ਹੁਣ ਤੱਕ ਸ਼ਹਿਰ 'ਚ ਕੋਰੋਨਾ ਨਾਲ 10 ਮੌਤਾਂ ਹੋ ਚੁੱਕੀਆਂ ਹਨ। ਭਾਵੇਂ ਹੀ ਸ਼ਹਿਰ ਦੀ ਰਿਕਵਰੀ ਰੇਟ ਦੇਸ਼ 'ਚੋਂ ਸਭ ਤੋਂ ਜ਼ਿਆਦਾ ਹੈ ਪਰ ਸਿਹਤ ਮਾਹਿਰਾਂ ਦੀ ਮੰਨੀਏ ਤਾਂ ਜੇਕਰ ਲੋਕ ਨਿਯਮਾਂ ਦੀ ਅਣਦੇਖੀ ਕਰਦੇ ਰਹੇ ਤਾਂ ਇਹ ਰੇਟ ਘੱਟ ਹੋਣ 'ਚ ਸਮਾਂ ਨਹੀਂ ਲੱਗੇਗਾ।

ਇਹ ਵੀ ਪੜ੍ਹੋ : 'ਫਾਇਰ NOC' ਲੈਣੀ ਹੁਣ ਸੌਖੀ ਨਹੀਂ, ਦੇਣੀ ਪਵੇਗੀ ਮੋਟੀ ਰਕਮ ਕਿਉਂਕਿ...
ਸਿਰਫ ਸ਼ਨੀਵਾਰ-ਐਤਵਾਰ ਦੀ ਤਾਲਾਬੰਦੀ ਨਾਲ ਨਹੀਂ ਬਣੇਗੀ ਗੱਲ
ਦੂਜੇ ਕਈ ਸ਼ਹਿਰਾਂ 'ਚ ਵਾਇਰਸ ਦਾ ਕਮਿਊਨਿਟੀ ਟ੍ਰਾਂਸਮਿਸ਼ਨ ਹੋ ਚੁੱਕਾ ਹੈ। ਇਸ ਬਾਰੇ ਵਰਲਡ ਮੈਡੀਕਲ ਐਸੋਸੀਏਸ਼ਨ ਦੇ ਸਲਾਹਕਾਰ ਡਾ. ਰਮਨੀਕ ਬੇਦੀ ਦਾ ਕਹਿਣਾ ਹੈ ਕਿ ਅਸੀਂ ਇਸ ਨੂੰ ਅਣਦੇਖਿਆਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਕਮਿਊਨਿਟੀ ਟ੍ਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇਹ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਵੀ ਕਈ ਸਿਹਤ ਮਾਹਿਰ ਅਤੇ ਸਰਕਾਰ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੈ। ਹੁਣ ਕਾਲੋਨੀਆਂ ਤੋਂ ਨਹੀਂ, ਵਾਇਰਸ ਸੈਕਟਰਾਂ ਤੋਂ ਆ ਰਿਹਾ ਹੈ, ਜਿਸ ਦੀ ਕੋਈ ਕਾਂਟੈਕਟ ਹਿਸਟਰੀ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਸਿਰਫ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਕਰਕੇ ਇਸ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਅਕਾਲੀ ਨੇਤਾ ਤੇ ਉਸ ਦੀ ਪਤਨੀ ਦੇ ਮੌਤ ਮਾਮਲੇ 'ਚ ਮਾਪਿਆਂ ਦੀ ਅਫਸਰਾਂ ਨੂੰ ਗੁਹਾਰ
ਕਦੇ ਵੀ ਵੱਧ ਸਕਦੀ ਹੈ ਮੌਤ ਦਰ
ਆਈ. ਐਮ. ਏ. ਦੇ ਪ੍ਰਧਾਨ ਡਾ. ਰਾਜੇਸ਼ ਧੀਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੇਸ ਵਧੇ ਹਨ ਪਰ ਇਹ ਕਹਿਣਾ ਕਿ ਟ੍ਰਾਂਸਮਿਸ਼ਨ ਕਮਿਊਨਿਟੀ ਹੋ ਚੁੱਕਾ ਹੈ, ਇਹ ਗਲਤ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਅਜੇ ਵੀ ਨਿਯਮਾਂ ਦੀ ਅਣਦੇਖੀ ਕਰ ਰਹੇ ਹਨ। ਮੰਨਿਆ ਕਿ ਇੱਥੇ ਰਿਕਵਰੀ ਰੇਟ ਵਧੀਆ ਹੈ ਪਰ ਜੇਕਰ ਇਹੀ ਹਾਲਾਤ ਰਹੇ ਤਾਂ ਮੌਤ ਦਰ ਵਧਣ 'ਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਉੱਥੇ ਹੀ ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਜਗਤਰਾਮ ਦਾ ਕਹਿਣਾ ਹੈ ਕਿ ਵਾਇਰਸ ਇਸ ਸਟੇਜ 'ਤੇ ਹੈ ਕਿ ਇਹ ਕਿਸੇ ਨੂੰ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਲਾਪਰਵਾਹੀ ਤੁਹਾਡੇ 'ਤੇ ਅਤੇ ਤੁਹਾਡੇ ਸਾਰੇ ਪਰਿਵਾਰ 'ਤੇ ਭਾਰੀ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿੰਨੇ ਕੇਸ ਅਸੀਂ ਹੁਣ ਤੱਕ ਪੀ. ਜੀ. ਆਈ. 'ਚ ਦੇਖ ਚੁੱਕੇ ਹਾਂ, ਉਨ੍ਹਾਂ ਦੀ ਕਾਂਟੈਕਟ ਹਿਸਟਰੀ ਰਹੀ ਹੈ ਪਰ ਜੇਕਰ ਇਹੀ ਹਾਲਾਤ ਰਹੇ ਤਾਂ ਕਮਿਊਨਿਟੀ ਟ੍ਰਾਂਸਮਿਸ਼ਨ ਦੂਰ ਨਹੀਂ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਅਕਾਲੀ ਦਲ ਵੱਲੋਂ 15 ਦਿਨਾਂ ਲਈ ਸਾਰੇ ਪ੍ਰੋਗਰਾਮ ਮੁਲਤਵੀ


Babita

Content Editor

Related News