ਅਣਪਛਾਤੇ ਸਾਧੂ ਦੀ ਮੌਤ
Tuesday, Nov 11, 2025 - 04:24 PM (IST)
ਬਠਿੰਡਾ (ਸੁਖਵਿੰਦਰ) : ਅਮਰੀਕ ਸਿੰਘ ਰੋਡ 'ਤੇ ਮਹਾਰਾਜਾ ਅਗਰਸੇਨ ਸਮਾਰਕ ਨੇੜੇ ਇੱਕ ਸਾਧੂ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗਿੱਲ ਅਤੇ ਸੰਦੀਪ ਗੋਇਲ ਮੌਕੇ 'ਤੇ ਪਹੁੰਚੇ। ਮ੍ਰਿਤਕ ਦੇ ਭਗਵੇਂ ਕੱਪੜੇ ਪਾਏ ਹੋਏ ਸਨ ਅਤੇ ਲਾਸ਼ ਫੁੱਟਪਾਥ 'ਤੇ ਪਈ ਸੀ।
ਕੋਤਵਾਲੀ ਪੁਲਸ ਦੀ ਕਾਰਵਾਈ ਤੋਂ ਬਾਅਦ ਸੰਸਥਾ ਵਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਕੋਲ ਅਜਿਹਾ ਕੋਈ ਕਾਗਜ਼ ਨਹੀ ਮਿਲਿਆ, ਜਿਸ ਨਾਲ ਉਸਦੀ ਸ਼ਨਾਖ਼ਤ ਹੋ ਸਕੇ। ਸੰਸਥਾ ਵਲੋਂ ਮ੍ਰਿਤਕ ਦੀ ਲਾਸ਼ ਨੂੰ 72 ਘੰਟਿਆਂ ਲਈ ਸੁਰੱਖਿਅਤ ਰੱਖਿਆ ਜਾਵੇਗਾ।
