ਸ਼ਾਤਰ ਭੈਣਾਂ ਦੀਆਂ ਗੱਲਾਂ ''ਚ ਆਇਆ ਨੌਜਵਾਨ, ਫਿਰ ਜੋ ਉਸ ਨਾਲ ਵਾਪਰੀ...
Sunday, Aug 16, 2020 - 09:57 AM (IST)
ਲੁਧਿਆਣਾ (ਰਿਸ਼ੀ) : ਦੁੱਗਰੀ ਦੇ ਰਹਿਣ ਵਾਲੇ ਨੌਜਵਾਨ ਨੂੰ ਕਾਰ ਚੰਗੇ ਭਾਅ ’ਤੇ ਵਿਕਵਾਉਣ ਦੇ ਬਹਾਨੇ ਬੁਲਾ ਕੇ ਕੁੱਟਮਾਰ ਕਰ ਕੇ ਕਾਰ ਭਜਾ ਕੇ ਲਿਜਾਣ ਦੇ ਦੋਸ਼ ’ਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ 1 ਮਹੀਨੇ ਬਾਅਦ ਦੋ ਭੈਣਾਂ ਗੁਰਦੀਪ ਕੌਰ ਅਤੇ ਸਿੰਕੀ ਨਿਵਾਸੀ ਗਊਸ਼ਾਲਾ ਰੋਡ ਸਮੇਤ ਪਰਮਜੀਤ ਸਿੰਘ ਵਾਸੀ ਇਸਲਾਮਗੰਜ ਅਤੇ ਸੁਰਿੰਦਰ ਕੁਮਾਰ ਵਾਸੀ ਕੋਟ ਆਲਮਗੀਰ ਖਿਲਾਫ਼ ਪਰਚਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਕ ਹੋਰ ਮੰਤਰੀ ਨੂੰ ਹੋਇਆ 'ਕੋਰੋਨਾ', ਆਜ਼ਾਦੀ ਦਿਹਾੜੇ 'ਤੇ ਲਹਿਰਾਇਆ ਸੀ ਝੰਡਾ
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕੁਨਾਲ ਦੇਵ ਨੇ ਦੱਸਿਆ ਕਿ ਉਸ ਦਾ ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ ਦਾ ਕੰਮ ਹੈ। ਬੀਤੀ 15 ਜੁਲਾਈ ਨੂੰ ਉਸ ਨੂੰ ਜਾਣ-ਪਛਾਣ ਦੀ ਉਕਤ ਮੁਲਜ਼ਮ ਔਰਤ ਗੁਰਦੀਪ ਕੌਰ ਦਾ ਫੋਨ ਆਇਆ, ਜਿਸ ਨੇ ਚੰਗੇ ਭਾਅ ’ਤੇ ਉਸ ਦੀ ਹੌਂਡਾ ਸਿਟੀ ਕਾਰ ਵੇਚਣ ਦੀ ਗੱਲ ਕਹੀ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੰਜਾਬ ਸਰਕਾਰ ਨੇ ਕੀਤੀ ਸਖ਼ਤੀ, 3 ਜ਼ਿਲ੍ਹਿਆਂ 'ਚ ਜਾਰੀ ਕੀਤਾ ਨਵਾਂ ਹੁਕਮ
ਗੱਲਾਂ 'ਚ ਆ ਕੇ ਕੁਨਾਲ ਮਾਡਲ ਟਾਊਨ ਐਕਸਟੈਂਸ਼ਨ 'ਚ ਸ਼ਾਮ 4 ਵਜੇ ਆਪਣੀ ਕਾਰ ਲੈ ਕੇ ਪੁੱਜ ਗਿਆ, ਜਿੱਥੇ ਗੁਰਦੀਪ ਕੌਰ ਉਸ ਦੀ ਭੈਣ ਸਿੰਕੀ, ਪਰਮਜੀਤ ਸਿੰਘ, ਸੁਰਿੰਦਰ ਕੁਮਾਰ ਮਿਲੇ, ਜਿਨ੍ਹਾਂ ਨੇ ਦੱਸਿਆ ਕਿ ਪਰਮਜੀਤ ਸਿੰਘ ਅਤੇ ਸੁਰਿੰਦਰ ਕੁਮਾਰ ਕਾਰ ਖਰੀਦਣ ਦੇ ਚਾਹਵਾਨ ਹਨ ਅਤੇ ਟ੍ਰਾਈ ਲੈਣ ਦੇ ਬਹਾਨੇ ਉਸ ਦੇ ਨਾਲ ਕਾਰ 'ਚ ਬੈਠ ਗਏ ਪਰ ਕੁੱਝ ਦੂਰ ਜਾ ਕੇ ਉਨ੍ਹਾਂ ਨੇ ਕੁਨਾਲ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਜੇਬ ’ਚੋਂ ਪਰਸ ਕੱਢ ਲਿਆ।
ਇਹ ਵੀ ਪੜ੍ਹੋ : 'ਮਾਤਾ ਵੈਸ਼ਨੋ ਦੇਵੀ' ਜਾਣ ਵਾਲੇ ਭਗਤਾਂ ਲਈ ਵੱਡੀ ਖ਼ੁਸ਼ਖ਼ਬਰੀ, ਅੱਜ ਤੋਂ ਹੋਣਗੇ ਦਰਸ਼ਨ
ਪਰਸ ’ਚ ਕਾਰ ਦੀ ਆਰ. ਸੀ., 40 ਹਜ਼ਾਰ ਦੀ ਨਕਦੀ ਸਮੇਤ ਜ਼ਰੂਰੀ ਕਾਗਜ਼ ਸਨ। ਇਸ ਤੋਂ ਬਾਅਦ ਕੁਨਾਲ ਵੱਲੋਂ ਸਿਵਲ ਹਸਪਤਾਲ ਤੋਂ ਆਪਣਾ ਮੈਡੀਕਲ ਕਰਵਾਇਆ ਗਿਆ। ਪਹਿਲਾਂ ਦੋਵੇਂ ਧਿਰਾਂ ਦੀ ਆਪਸ ’ਚ ਸਮਝੌਤੇ ਦੀ ਗੱਲ ਚੱਲਣ ਕਾਰਨ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।