ਤਨਖਾਹ ਨਾ ਮਿਲਣ ''ਤੇ ਸਫਾਈ ਕਰਮਚਾਰੀ ਹੜਤਾਲ ''ਤੇ

Sunday, Aug 13, 2017 - 03:28 AM (IST)

ਤਨਖਾਹ ਨਾ ਮਿਲਣ ''ਤੇ ਸਫਾਈ ਕਰਮਚਾਰੀ ਹੜਤਾਲ ''ਤੇ

ਅਬੋਹਰ, (ਰਹੇਜਾ, ਸੁਨੀਲ)— ਨਗਰ ਪ੍ਰੀਸ਼ਦ 'ਚ ਠੇਕੇ 'ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਦੋ ਮਹੀਨੇ ਤੋਂ ਤਨਖਾਹ ਨਾ ਦੇਣ ਦੇ ਕਾਰਨ 150 ਸਫਾਈ ਕਰਮਚਾਰੀ 2 ਦਿਨਾਂ ਤੋਂ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਹਨ, ਜਿਸ ਨਾਲ ਸ਼ਹਿਰ ਵਿਚ ਸਫਾਈ ਵਿਵਸਥਾ ਚਰਮਰਾ ਗਈ ਹੈ। ਸਫਾਈ ਕਰਮਚਾਰੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 24 ਘੰਟਿਆਂ ਤਕ ਠੇਕੇਦਾਰ ਨੇ ਤਨਖਾਹ ਨਾ ਦਿੱਤੀ ਤਾਂ ਉਹ 15 ਅਗਸਤ ਨੂੰ ਹੋਣ ਵਾਲੇ ਸਰਕਾਰੀ ਸਮਾਰੋਹ ਵਿਚ ਕਾਲੀ ਝੰਡੀਆਂ ਲਹਿਰਾ ਕੇ ਵਿਰੋਧ  ਕਰਨਗੇ।
ਹੜਤਾਲ 'ਤੇ ਬੈਠੇ ਯੂਨੀਅਨ ਦੇ ਮੈਂਬਰ ਦੀਪਕ ਸਰਬਟਾ, ਰਾਜੂ, ਪ੍ਰਵੀਣ ਕੁਮਾਰ, ਸੋਨੂੰ ਕੁਮਾਰ, ਸਿਕੰਦਰ, ਦੀਪੂ ਕੁਮਾਰ, ਰਿੰਕੂ, ਬਿਮਲਾ, ਨੀਲਮ, ਸਰੋਜ ਰਾਣੀ, ਅੰਜਨਾ, ਜਿਯੋਤੀ ਰਾਣੀ, ਸੀਮਾ ਆਦਿ ਨੇ ਦੱਸਿਆ ਕਿ ਪਿਛਲੇ 2 ਮਹੀਨੇ ਜੂਨ ਅਤੇ ਜੁਲਾਈ ਦੀ ਤਨਖਾਹ ਨਾ ਮਿਲਣ ਦੇ ਕਾਰਨ ਉਨ੍ਹਾਂ ਨੇ ਅਣਮਿੱਥੇ ਸਮੇਂ ਤਕ ਹੜਤਾਲ 'ਤੇ ਜਾਣ ਦਾ ਫੈਸਲਾ ਲਿਆ ਹੈ। ਸਫਾਈ ਕਰਮਚਾਰੀਆਂ ਮੁਤਾਬਕ ਨਿਯੁਕਤੀ ਤੋਂ ਬਾਅਦ ਉਨ੍ਹਾਂ ਨੂੰ ਸਮੇਂ ਮੁਤਾਬਕ ਤਨਖਾਹ ਨਹੀਂ ਦਿੱਤੀ ਜਾ ਰਹੀ, ਜਿਸ  ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਖੱਸਤਾ ਹੋ ਗਈ ਹੈ। ਉੱਚ ਅਧਿਕਾਰੀਆਂ ਨੂੰ ਗੁਹਾਰ ਲਾਉਣ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ। ਮਜਬੂਰਨ ਉਨ੍ਹਾਂ ਨੂੰ ਤਨਖਾਹ ਲੈਣ ਲਈ ਧਰਨਾ ਪ੍ਰਦਰਸ਼ਨ ਦਾ ਸਹਾਰਾ ਲੈਣਾ ਪੈਂਦਾ ਹੈ। ਸਫਾਈ ਕਰਮਚਾਰੀਆਂ ਨੇ ਠੇਕੇਦਾਰ ਅਤੇ ਨਗਰ ਪ੍ਰੀਸ਼ਦ ਅਧਿਕਾਰੀਆਂ ਨੂੰ ਤਨਖਾਹ ਜਾਰੀ ਕਰਨ ਦੀ ਮੰਗ ਕੀਤੀ ਹੈ, ਤਾਂ ਕਿ ਉਹ ਆਪਣੀ ਹੜਤਾਲ ਖਤਮ ਕਰਕੇ ਜਨਮ ਅਸ਼ਟਮੀ ਮੌਕੇ ਸ਼ਹਿਰ ਨੂੰ ਚਮਕਾ ਸਕਣ। 


Related News