ਸ਼ਰਮਨਾਕ : 25 ਮਿੰਟ ਦਰਦ ਨਾਲ ਤੜਫਦੀ ਰਹੀ ਗਰਭਵਤੀ, ਹਸਪਤਾਲ ਦੇ ਗੇਟ ਮੂਹਰੇ ਦਿੱਤਾ ਬੱਚੇ ਨੂੰ ਜਨਮ

02/17/2020 6:36:07 PM

ਜਲੰਧਰ— ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਕਿਹੋ ਜਿਹੀ ਵਿਵਸਥਾ ਹੈ, ਇਸ ਦੀ ਤਾਜ਼ਾ ਉਦਾਹਰਣ ਐਤਵਾਰ ਸਵੇਰੇ ਜਲੰਧਰ ਦੇ ਸਿਵਲ ਹਸਪਤਾਲ 'ਚ ਦੇਖਣ ਨੂੰ ਮਿਲੀ। ਇਥੇ ਗਰਭਵਤੀ ਪਤਨੀ ਨੂੰ ਲੈ ਕੇ ਹਸਪਤਾਲ ਪਹੁੰਚੇ ਪ੍ਰਭੂ ਨੂੰ ਪਹਿਲਾਂ ਪਾਰਕਿੰਗ ਵਾਲੇ ਸਥਾਨ 'ਤੇ ਰੋਕ ਲਿਆ ਗਿਆ ਅਤੇ ਬਾਅਦ 'ਚ ਸਿਵਲ ਹਸਪਤਾਲ ਦੇ ਸਟਾਫ ਨੇ ਇੱਧਰ-ਉੱਧਰ ਭਟਕਾਉਣਾ ਸ਼ੁਰੂ ਕਰ ਦਿੱਤਾ। ਪ੍ਰਭੂ ਨੇ ਲੱਖ ਮਿੰਨਤਾਂ ਕੀਤੀਆਂ ਕਿ ਪਤਨੀ ਨੂੰ ਅੰਦਰ ਲਿਜਾ ਕੇ ਡਿਲਿਵਰੀ ਕਰਵਾ ਦਿਓ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਸੀ।

25 ਮਿੰਟ ਤੜਫਨ ਤੋਂ ਬਾਅਦ ਗੇਟ ਮੂਹਰੇ ਦਿੱਤਾ ਬੱਚੀ ਨੂੰ ਜਨਮ
ਸਿਹਤ ਵਿਭਾਗ ਦੇ ਸਿਸਟਮ ਅੱਗੇ ਹਾਰੀ ਪ੍ਰਭੂ ਦੀ 40 ਸਾਲਾ ਪਤਨੀ ਨੇ 25 ਮਿੰਟਾਂ ਤੱਕ ਸਿਵਲ ਹਸਪਤਾਲ ਦੇ ਗੇਟ 'ਤੇ ਤੜਫਨ ਤੋਂ ਬਾਅਦ ਬੱਚੀ ਨੂੰ ਜਨਮ ਦਿੱਤਾ। ਬੱਚੀ ਦੇ ਜਨਮ ਤੋਂ ਬਾਅਦ ਵੀ ਸਿਵਲ ਹਸਪਤਾਲ ਦੀ ਲਾਪਰਵਾਹੀ ਖਤਮ ਨਹੀਂ ਹੋਈ। ਬੱਚੀ ਨੂੰ ਗੇਟ 'ਤੇ ਜਨਮ ਦੇਣ ਤੋਂ ਬਾਅਦ ਬੱਚੀ ਦਾ ਨਾੜੂ ਮਾਂ ਦੇ ਨਾਲ ਹੀ ਲਟਕਿਆ ਰਿਹਾ ਅਤੇ ਜੱਚਾ-ਬੱਚਾ ਗੇਟ 'ਤੇ ਹੀ ਲੰਮੇ ਪਏ ਰਹੇ।
ਪ੍ਰਭੂ ਨੇ ਦੱਸਿਆ ਕਿ ਜਦੋਂ ਉਹ ਇਥੇ ਆਪਣੀ ਪਤਨੀ ਨੂੰ ਲੈ ਕੇ ਪਹੁੰਚੇ ਤਾਂ ਆਟੋ ਵਾਲੇ ਨੇ ਗੇਟ 'ਤੇ ਪਤਨੀ ਗੁਕਲੂ ਨੂੰ ਉਤਾਰ ਦਿੱਤਾ। ਇਸ ਤੋਂ ਬਾਅਦ ਜੱਚਾ-ਬੱਚਾ ਵਾਰਡ 'ਚ ਗਿਆ, ਜਿੱਥੇ ਸਟਾਫ ਨੂੰ ਪਤਨੀ ਹਸਪਤਾਲ ਲੈ ਕੇ ਆਉਣ ਲਈ ਕਿਹਾ ਤਾਂ ਸਟਾਫ ਨੇ ਕਿਹਾ ਕਿ ਸਾਹਮਣੇ ਸਟ੍ਰੇਚਰ ਪਿਆ ਹੈ। ਇਸ ਨੂੰ ਲੈ ਜਾਓ ਅਤੇ ਪਤਨੀ ਨੂੰ ਲੈ ਆਓ। ਉਹ ਸਟਾਫ ਸਾਹਮਣੇ ਮਿੰਨਤਾਂ ਪਾਉਂਦਾ ਰਿਹਾ ਪਰ ਕੋਈ ਵੀ ਬਾਹਰ ਆਉਣ ਨੂੰ ਤਿਆਰ ਨਹੀਂ ਹੋਇਆ। ਇਸ ਦੌਰਾਨ 25 ਮਿੰਟਾਂ ਤੱਕ ਤੜਫਨ ਤੋਂ ਬਾਅਦ ਉਸ ਦੀ ਪਤਨੀ ਨੇ ਗੇਟ ਦੇ ਬਾਹਰ ਹੀ ਬੱਚੀ ਨੂੰ ਜਨਮ ਦੇ ਦਿੱਤਾ।

PunjabKesari

ਐਮਰਜੈਂਸੀ ਅਤੇ ਟਰਾਮਾ ਵਾਰਡ 'ਚ ਬੈਠਾ ਕੋਈ ਵੀ ਅਧਿਕਾਰੀ ਦੇਖਣ ਨਹੀਂ ਪੁੱਜਾ
ਐਮਰਜੈਂਸੀ ਅਤੇ ਟਰਾਮਾ ਵਾਰਡ 'ਚ ਬੈਠਾ ਕੋਈ ਵੀ ਅਧਿਕਾਰੀ ਦੇਖਣ ਲਈ ਨਹੀਂ ਆਇਆ। ਹਸਪਤਾਲ ਦੇ ਸਟਾਫ ਨੂੰ ਦੱਸਣ ਤੋਂ ਬਾਅਦ 4 ਦਰਜਾ ਕਰਮਚਾਰੀ ਮਹਿਲਾ ਨੂੰ ਜੱਚਾ-ਬੱਚਾ ਵਾਰਡ 'ਚ ਛੱਡ ਕੇ ਆਇਆ। ਪ੍ਰਭੂ ਨੇ ਦੱਸਿਆ ਕਿ ਗਾਇਨੀ ਵਾਰਡ 'ਚੋਂ ਮਦਦ ਨਾ ਮਿਲਣ 'ਤੇ ਪ੍ਰਭੂ ਫਿਰ ਪਤਨੀ ਦੇ ਕੋਲ ਗਿਆ ਤਾਂ ਉਹ ਉਸ ਨੂੰ ਹੌਲੀ-ਹੌਲੀ ਅੰਦਰ ਲੈ ਕੇ ਜਾਣ ਲੱਗਾ ਪਰ ਉਹ ਰਸਤੇ 'ਚ ਡਿੱਗ ਗਈ। ਫਿਰ ਐਮਰਜੈਂਸੀ ਵਾਰਡ 'ਚ ਭੱਜ ਕੇ ਗਿਆ ਤਾਂ ਸਟਾਫ ਨੂੰ ਬੋਲਿਆ ਕਿ ਮੇਰਾ ਬੱਚਾ ਗੇਟ 'ਤੇ ਹੋ ਗਿਆ ਹੈ ਮੇਰੀ ਮਦਦ ਕਰੋ, ਫਿਰ ਵੀ ਕੋਈ ਡਾਕਟਰ ਅਤੇ ਸਟਾਫ ਦਾ ਕੋਈ ਮੈਂਬਰ ਦੇਖਣ ਨਹੀਂ ਆਇਆ। ਮੈਨੂੰ ਬੋਲਿਆ ਗਿਆ ਕਿ ਸਟ੍ਰੇਚਰ ਅਤੇ ਦਰਜਾ ਚਾਰ ਕਰਮਚਾਰੀ ਨੂੰ ਲੈ ਜਾਓ ਅਤੇ ਮਰੀਜ਼ ਨੂੰ ਅੰਦਰ ਲੈ ਕੇ ਆਓ। ਫਿਰ ਜਦੋਂ ਉਹ ਸਟ੍ਰੇਚਰ ਅਤੇ ਦਰਜਾ ਚਾਰ ਕਰਮਚਾਰੀ ਨੂੰ ਲੈ ਕੇ ਪਹੁੰਚਿਆ ਤਾਂ ਉਦੋਂ ਤੱਕ ਉਸ ਦੀ ਪਤਨੀ ਨੇ ਬੱਚੇ ਨੂੰ ਜਨਮ ਦੇ ਦਿੱਤਾ ਸੀ।

PunjabKesari

ਮੈਡੀਕਲ ਸੁਪਰਡੈਂਟ ਨੂੰ ਇੰਕੁਵਾਇਰੀ ਮਾਰਕ ਕਰਕੇ ਜਵਾਬ ਮੰਗਾਂਗਾ: ਸਿਵਲ ਸਰਜਨ
ਉਥੇ ਹੀ ਸਿਵਲ ਸਰਜਨ ਡਾ. ਗੁਰਿੰਦਰ ਕੌਰ ਦਾ ਕਹਿਣਾ ਹੈ ਕਿ ਮਾਮਲੇ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਹੈ। ਉਹ ਸੋਮਵਾਰ ਨੂੰ ਮਾਮਲੇ ਦੀ ਰਿਪੋਰਟ ਲੈ ਕੇ ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਮਨਦੀਪ ਕੌਰ ਮਾਂਗਟ ਨੂੰ ਇੰਕੁਵਾਇਰੀ ਮਾਰਗ ਕਰੇਗੀ ਅਤੇ ਮਾਮਲੇ ਦੀ ਰਿਪੋਰਟ ਲਵੇਗੀ। ਮਾਮਲੇ ਦੀ ਜਿਹੜੇ ਵੀ ਵਿਭਾਗ ਅਤੇ ਹਸਪਤਾਲ ਦੇ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਈ, ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News