ਸਫਾਈ ਸੇਵਕਾਂ ਤੇ ਮੁਲਾਜ਼ਮਾਂ ਦਾ ਰੋਹ ਹੋਇਆ ਪ੍ਰਚੰਡ, ਦਫ਼ਤਰ ਅੱਗੇ ਕੂੜਾ ਸੁੱਟ ਚੜ੍ਹੇ ਟੈਂਕੀ ’ਤੇ

02/12/2020 5:33:12 PM

ਧਨੌਲਾ (ਰਵਿੰਦਰ) – ਸਥਾਨਕ ਨਗਰ ਕੌਂਸਲ ਵਲੋਂ ਸਫਾਈ ਸੇਵਕਾਂ ਅਤੇ ਮਿਊਂਸੀਪਲ ਮੁਲਾਜ਼ਮਾਂ ਤਨਖਾਹਾਂ ਤੇ ਈ.ਪੀ.ਐੱਫ ਨਾ ਮਿਲਣ ਕਾਰਨ ਕਾਫੀ ਦਿਨਾਂ ਤੋਂ ਦਫ਼ਤਰ ਅੱਗੇ ਧਰਨਾ ਲਗਾ ਰੋਸ ਜ਼ਾਹਿਰ ਕਰ ਰਹੇ ਸਨ। ਨਗਰ ਕੌਂਸਲ ਵਲੋਂ ਕੀਤੇ ਵਾਅਦੇ ਅਨੁਸਾਰ ਤਨਖਾਹਾਂ ਨਾ ਦੇਣ ਤੋਂ ਰੋਹ ’ਚ ਆਏ ਸਫਾਈ ਸੇਵਕਾਂ, ਮਿਊਂਸਪਲ ਮੁਲਾਜ਼ਮਾਂ ਨੇ ਦਫ਼ਤਰ ਅੱਗੇ ਕੂੜਾ ਸੁੱਟ ਪਸ਼ੂ ਮੰਡੀ ’ਚ ਬਣੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਈ.ਓ. ਤੇ ਨਗਰ ਕੌਂਸਲ ਖਿਲਾਫ ਨਾਅਰੇਬਾਜ਼ੀ ਕੀਤੀ। ਨਗਰ ਕੌਂਸਲ ਅੱਗੇ ਸੁੱਟੇ ਕੂੜੇ ਸਬੰਧੀ ਬੋਲਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿੰਨੀ ਦੇਰ ਸਾਡੀਆਂ ਤਨਖਾਹਾਂ ਅਤੇ ਫੰਡ ਜਾਰੀ ਨਹੀਂ ਕੀਤੇ ਜਾਂਦੇ, ਉਦੋਂ ਕੂੜਾ ਪਿਆ ਰਹੇਗਾ। 

PunjabKesari

ਬੂਟਨਾ ਸਿੰਘ ਆਗੂ ਵਾਟਰ ਸਪਲਾਈ ਮੁਲਾਜ਼ਮ ਆਗੂ ਨੇ ਕਿਹਾ ਕਿ ਨਗਰ ਕੌਂਸਲ ਦੇ ਆਮਦਨ ਦੇ ਸਾਧਨਾਂ ਦੀ ਆਮਦਨ ਤਾਂ ਸਰਕਾਰੀ ਛੋਟਾਂ ਕਾਰਨ ਬੰਦ ਹੈ। ਲੋਕਲ ਪੱਧਰ ’ਤੇ ਜਿਵੇਂ ਪਿਛਲੇ ਦਿਨੀਂ ਪਾਣੀ ਵਾਲੀ ਟੈਂਕੀ ਕੌਡੀਆਂ ਦੇ ਭਾਲ ਮਹਿਜ 1 ਲੱਖ ’ਚ ਵੇਚੀ ਗਈ ਜਦੋਂ ਕਿ ਕੁਝ ਕਬਾੜ ਦਾ ਕੰਮ ਕਰਨ ਵਾਲਿਆਂ ਨੇ 12 ਤੋਂ 15 ਲੱਖ ਦੇਣ ਦੀ ਗੱਲ ਕਹੀ ਹੀ। ਉਨ੍ਹਾਂ ਨੂੰ ਕਥਿਤ ਭ੍ਰਿਸ਼ਟ ਨੀਤੀ ਰਾਹੀਂ ਉਨ੍ਹਾਂ ਨੂੰ ਨਾ ਦੇ ਕੇ ਲੋਕਲ ਫੰਡਾਂ ’ਚ ਇਕ ਤਰ੍ਹਾਂ ਘਪਲਾ ਹੋਇਆ ਹੈ। ਮੌਕੇ ’ਤੇ ਪੱਜੇ ਕਾਰਜ ਸਾਧਕ ਸਤੀਸ਼ ਕਮਾਰ ਨੇ ਇਹ ਭਰੋਸਾ ਦੇ ਕੇ ਮੁਲਾਜ਼ਮਾਂ ਨੂੰ ਸ਼ਾਂਤ ਕੀਤਾ ਕਿ ਲੋਕਲ ਫੰਡਾਂ ’ਚੋਂ ਕੁਝ ਹਿੱਸਾ ਤਨਖਾਹਾਂ ਦਾ ਦੇਣ ਲਈ ਮਤਾ ਪਾਸ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਦੀ ਸਫਾਈ ਦਾ ਬਹੁਤ ਬੁਰਾ ਹਾਲ ਹੋ ਗਿਆ ਹੈ। ਇਸ ਮੌਕੇ ਥਾਣਾ ਮੁਖੀ ਹਾਕਮ ਸਿੰਘ, ਈ.ਓ. ਸਤੀਸ਼ ਕੁਮਾਰ, ਚੈਂਚਲ ਕੁਮਾਰ, ਜ਼ਿਲਾ ਪ੍ਰਧਾਨ, ਪਰਮਜੀਤ ਕੌਰ, ਸਤਨਾਮ ਸਿੰਘ, ਭਾਗ ਰਾਮ ਆਦਿ ਹਾਜ਼ਰ ਸਨ।


rajwinder kaur

Content Editor

Related News