ਡੀ. ਸੀ. ਦਫ਼ਤਰ ''ਚ ਚੋਰੀ ਕਰਨ ਦੇ ਦੋਸ਼ ''ਚ ਚੌਂਕੀਦਾਰ ਗ੍ਰਿਫ਼ਤਾਰ
Wednesday, Jul 23, 2025 - 05:17 PM (IST)

ਬਠਿੰਡਾ (ਸੁਖਵਿੰਦਰ) : ਮਿੰਨੀ ਸਕੱਤਰੇਤ ਦੇ ਸਰਕਾਰੀ ਦਫ਼ਤਰਾਂ ਦੇ ਇੱਕ ਗ੍ਰੇਡ ਚਾਰ ਕਰਮਚਾਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਲੱਗਿਆ ਪੱਖਾ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰਕੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਸੁਖਦਰਸ਼ਨ ਕੁਮਾਰ ਦਰਜਾ ਚਾਰ ਕਰਮਚਾਰੀ ਵਜੋਂ ਤਾਇਨਾਤ ਸੀ।
ਦਰਜਾ ਚਾਰ ਕਰਮਚਾਰੀ ਰਾਤਾਂ ਨੂੰ ਵਾਰੀ-ਵਾਰੀ ਚੌਂਕੀਦਾਰ ਦੀ ਡਿਊਟੀ 'ਤੇ ਤਾਇਨਾਤ ਹਨ। ਹਾਲ ਹੀ ਵਿਚ ਜਦੋਂ ਸੁਖਦਰਸ਼ਨ ਡਿਊਟੀ 'ਤੇ ਸੀ, ਤਾਂ ਉਸ ਨੇ ਡੀ. ਸੀ. ਦਫ਼ਤਰ ਦੇ ਬਾਹਰ ਕੰਧ 'ਤੇ ਲੱਗਿਆ ਪੱਖਾ ਚੋਰੀ ਕਰ ਲਿਆ। ਬਾਅਦ ਵਿਚ ਸੀ. ਸੀ. ਟੀ. ਵੀ. ਫੁਟੇਜ ਦੇਖਣ ਤੋਂ ਬਾਅਦ ਇਸ ਘਟਨਾ ਦਾ ਖ਼ੁਲਾਸਾ ਹੋਇਆ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।