ਵੰਡ ਦਾ ਸੰਤਾਪ ਹੰਡਾਉਣ ਵਾਲਾ ਛੋਟਾ ਸਿੰਘ 77  ਸਾਲ ਬਾਅਦ ਪਰਿਵਾਰ ਨਾਲ ਮਨਾਵੇਗਾ ਦੀਵਾਲੀ

Tuesday, Oct 29, 2024 - 11:23 AM (IST)

ਵੰਡ ਦਾ ਸੰਤਾਪ ਹੰਡਾਉਣ ਵਾਲਾ ਛੋਟਾ ਸਿੰਘ 77  ਸਾਲ ਬਾਅਦ ਪਰਿਵਾਰ ਨਾਲ ਮਨਾਵੇਗਾ ਦੀਵਾਲੀ

ਖੰਨਾ (ਵਿਪਨ): 1947 ਦੀ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਨਾ ਜਾਣੇ ਕਿੰਨੇ ਹੀ ਲੋਕ ਆਪਣਿਆਂ ਤੋਂ ਵਿਛੜੇ ਸਨ। ਅਕਸਰ ਹੀ ਅਸੀਂ ਫ਼ਿਲਮਾਂ-ਕਹਾਣੀਆਂ ਰਾਹੀਂ ਉਸ ਸਮੇਂ ਦੇ ਕਿੱਸੇ ਸੁਣਦੇ ਰਹਿੰਦੇ ਹਾਂ। ਇਸੇ ਤਰ੍ਹਾਂ ਦਾ ਹੀ ਇਕ ਕਹਾਣੀ ਹੈ ਛੋਟਾ ਸਿੰਘ ਦੀ, ਜਿਸ ਦੀ ਉਮਰ ਹੁਣ ਕਰੀਬ 82-83 ਸਾਲ ਹੈ। ਵੰਡ ਵੇਲੇ ਉਸ ਦਾ ਪਰਿਵਾਰ ਵਿਛੜ ਕੇ ਪਾਕਿਸਤਾਨ ਚਲਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀਆਂ ਦਾ ਰਾਜ! 30 ਸਾਲਾਂ ਤੋਂ ਬਣ ਰਹੇ ਸਰਪੰਚ

ਛੋਟਾ ਸਿੰਘ ਜੋ ਕਿ ਮੁਸਲਿਮ ਪਰਿਵਾਰ ਦਾ ਸੀ, ਉਸ ਵੇਲੇ ਉਸ ਦੀ ਉਮਰ ਕਰੀਬ 6-7 ਸਾਲ ਦੀ ਸੀ। ਹੱਲੇਆਂ ਵੇਲੇ ਉਹ ਆਪਣੀ ਮਾਸੀ ਦੇ ਨਾਲ ਘਰੋਂ ਨਿਕਲਣ ਲੱਗਿਆ ਤਾਂ ਭੀੜ ਨੇ ਉਸ ਦੀ ਮਾਸੀ ਦਾ ਕਤਲ ਕਰ ਗਲਾ ਵੱਢ ਮਾਰ ਦਿੱਤਾ ਅਤੇ ਉਹ ਘਰ ਦੇ ਅੰਦਰ ਜਾ ਕੇ ਲੁੱਕ ਗਿਆ। ਉਸ ਮਗਰੋਂ ਇਕ ਸਿੱਖ ਪਰਿਵਾਰ ਨੇ ਉਸ ਨੂੰ ਆਪਣੇ ਕੋਲ ਆਪਣੇ ਘਰ ਹੀ ਰੱਖ ਲਿਆ ਅਤੇ ਹੁਣ ਤੱਕ ਉਸ ਦਾ ਪਾਲਣ ਪੋਸ਼ਣ ਕੀਤਾ। ਛੋਟਾ ਸਿੰਘ ਮੁਤਾਬਕ ਉਨ੍ਹਾਂ ਦਾ ਪਰਿਵਾਰ ਉਸ ਸਮੇਂ ਜੈਲਦਾਰਾਂ ਦਾ ਪਰਿਵਾਰ ਸੀ ਤੇ ਹੁਣ ਕਰੀਬ 77 ਸਾਲ ਬਾਅਦ ਉਹ ਆਪਣੇ ਪਾਕਿਸਤਾਨ ਵਿਚ ਵਿਛੜੇ ਪਰਿਵਾਰ ਨੂੰ ਮਿਲਣ ਲਈ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪੈਟਰੋਲ-ਡੀਜ਼ਲ ਦੀ ਆ ਸਕਦੀ ਹੈ ਕਿੱਲਤ! ਫਿੱਕੀ ਪੈ ਸਕਦੀ ਹੈ ਦੀਵਾਲੀ

ਛੋਟਾ ਸਿੰਘ ਨੇ ਦੱਸਿਆ ਕਿ ਭਾਂਵੇ ਉਸ ਦੇ ਮਾਂ-ਬਾਪ ਕਾਫੀ ਸਮਾਂ ਪਹਿਲਾਂ ਹੀ ਇਸ ਦੁਨੀਆਂ ਤੋਂ ਚੱਲੇ ਗਏ, ਪਰ ਉਸ ਦੇ ਪਰਿਵਾਰ ਦੇ ਕਰੀਬ 52 ਤੋਂ ਵੱਧ ਮੈਂਬਰ ਪਾਕਿਸਤਾਨ ਵਿਚ ਰਹਿੰਦੇ ਹਨ। ਉਹ ਉਸ ਦੀ ਪਾਕਿਸਤਾਨ ਵਿਚ ਪਹੁੰਚਣ ਲਈ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅਤੇ ਛੋਟਾ ਸਿੰਘ ਵੀ ਇਸ ਵਾਰ ਆਪਣੀ ਜ਼ਿੰਦਗੀ ਦੀ ਪਹਿਲੀ ਦੀਵਾਲੀ ਪਾਕਿਸਤਾਨ ਵਿਚ ਆਪਣੇ ਖੂਨ ਦੇ ਰਿਸ਼ਤਿਆਂ ਨਾਲ ਜਾ ਕੇ ਮਨਾਉਣਾ ਚਾਹੁੰਦਾ ਹੈ ਤੇ ਉਹ ਇਸੇ ਲਈ ਦੀਵਾਲੀ ਤੋਂ ਪਹਿਲਾਂ ਹੀ ਪਾਕਿਸਤਾਨ ਜਾਣ ਲਈ ਰਵਾਨਾ ਹੋ ਰਿਹਾ ਹੈ। ਛੋਟਾ ਸਿੰਘ ਨੂੰ ਰਵਾਨਾ ਕਰਨ ਲਈ ਪਿੰਡ ਲਿਬੜਾ ਵਿਚ ਉਸ ਨੂੰ ਹਾਰ ਅਤੇ ਸਿਰੋਪਾਓ ਪਾ ਕੇ ਢੋਲ ਢਮੱਕੇ ਨਾਲ ਰਵਾਨਾ ਕੀਤਾ ਗਿਆ। ਛੋਟਾ ਸਿੰਘ ਨੇ ਦੱਸਿਆ ਕਿ ਉਸ ਕੋਲ 3 ਮਹੀਨੇ ਦਾ ਪਾਕਿਸਤਾਨ ਦਾ ਵੀਜ਼ਾ ਹੈ ਅਤੇ ਉਹ ਇਕ ਮਹੀਨਾ ਪਾਕਿਸਤਾਨ ਵਿਚ ਰਹਿ ਕੇ ਦੁਬਾਰਾ ਵਾਪਸ ਭਾਰਤ ਪਰਤ ਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News