...ਤੇ ਗੁਰਦਾਸਪੁਰ ਦੀ ਜੇਲ ''ਚ ਬਿਨਾਂ ਕਿਸੇ ਜ਼ੁਰਮ ਦੇ ਸਜ਼ਾ ਕੱਟ ਰਹੇ ਨੇ 11 ਮਾਸੂਮ ਬੱਚੇ

07/23/2016 3:23:15 PM

ਗੁਰਦਾਸਪੁਰ (ਵਿਨੋਦ) : ਕਾਨੂੰਨ ਦੇ ਅਨੁਸਾਰ ਜੇਲ ''ਚ ਉਸ ਵਿਅਕਤੀ ਨੂੰ ਹੀ ਬੰਦ ਕੀਤਾ ਜਾਂਦਾ ਹੈ, ਜਿਸ ਨੇ ਕੋਈ ਜ਼ੁਰਮ ਕੀਤਾ ਹੋਵੇ ਅਤੇ ਅਦਾਲਤ ਦੇ ਹੁਕਮਾਂ ''ਤੇ ਹੀ ਉਸ ਨੂੰ ਜੇਲ ਭੇਜਿਆ ਜਾਂਦਾ ਹੈ ਪਰ ਜ਼ਿਲਾ ਜੇਲ ਗੁਰਦਾਸਪੁਰ ''ਚ ਇਸ ਸਮੇਂ 11 ਬੱਚੇ ਬਿਨਾਂ ਕਿਸੇ ਕਸੂਰ ਦੇ ਆਪਣੀਆਂ-ਆਪਣੀਆਂ ਮਾਵਾਂ ਦੇ ਨਾਲ ਜੇਲ ਵਿਚ ਸਜ਼ਾ ਕੱਟਣ ਲਈ ਮਜ਼ਬੂਰ ਹਨ ਕਿਉਂਕਿ ਉਨ੍ਹਾਂ ਨੂੰ ਪਿੱਛੇ ਸੰਭਾਲਣ ਵਾਲਾ ਕੋਈ ਨਹੀਂ ਹੈ।  
ਇਕੱਠੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਜ਼ਿਲਾ ਜੇਲ ਗੁਰਦਾਸਪੁਰ ''ਚ ਉਂਝ ਤਾਂ ਕਈ ਔਰਤਾਂ ਅਤੇ ਆਦਮੀ ਕੈਦੀ ਬੰਦ ਹੈ, ਜਿਨ੍ਹਾਂ ਤੇ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਹੈ ਪਰ ਜੇਲ ਵਿਚ ਬੰਦ 11 ਔਰਤਾਂ ਅਜਿਹੀਆਂ ਹਨ, ਜਿਨ੍ਹਾਂ ਦੇ ਨਾਲ ਉਨ੍ਹਾਂ ਦੇ 6 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਰਹਿ ਰਹੇ ਹੈ। ਇਨ੍ਹਾਂ ਬੱਚਿਆਂ ਦੀ ਦੇਖਭਾਲ ਕਰਨ ਲਈ ਪਿੱਛੇ ਕੋਈ ਨਹੀਂ ਹੈ, ਇਸ ਲਈ ਨਾ ਚਾਹੁੰਦੇ ਹੋਏ ਵੀ ਇਹ ਬੱਚੇ ਆਪਣੀਆਂ ਮਾਵਾਂ ਨਾਲ ਜੇਲ ''ਚ ਰਹਿ ਰਹੇ ਹਨ।
ਇਸ ਸਬੰਧੀ ਜੇਲ ਸੁਪਰੀਡੈਂਟ ਦਿਲਬਾਗ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਔਰਤਾਂ ਦੇ ਨਾਲ ਇਨ੍ਹਾਂ ਬੱਚਿਆਂ ਨੂੰ ਰੱਖਣਾ ਮਜ਼ਬੂਰੀ ਹੈ। ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਜਾਣਾ ਵੀ ਜ਼ਰੂਰੀ ਹੋਣ ਦੇ ਕਾਰਨ ਇਨ੍ਹਾਂ ਨੂੰ ਜੇਲ ਵਿਚ ਬੰਦ ਔਰਤਾਂ ਕੈਦੀਆਂ ਦੇ ਨਾਲ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਹੇ। ਉਨ੍ਹਾਂ ਨੇ ਕਿਹਾ ਕਿ ਜੇਲ ਦੇ ਨਿਯਮਾਂ ਮੁਤਾਬਕ ਇਨ੍ਹਾਂ ਬੱਚਿਆਂ ਨੂੰ ਲੋੜ ਅਨੁਸਾਰ ਸਹੂਲਤਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਜਿਹੜਾ ਬੱਚਾ 6 ਸਾਲ ਤੋਂ ਉੱਪਰ ਹੋ ਜਾਂਦਾ ਹੈ, ਉਸ ਨੂੰ ਫਿਰ ਇਥੋਂ ਸ਼ਿਫਟ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਖਤਰਨਾਕ ਕੈਦੀਆਂ ਤੋਂ ਦੂਰ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਸਿਹਤ ਆਦਿ ਦਾ ਵੀ ਧਿਆਨ ਰੱਖਿਆ ਜਾਂਦਾ ਹੈ।  

Babita Marhas

News Editor

Related News