''ਲਿਵ-ਇਨ-ਰਿਲੇਸ਼ਨਸ਼ਿਪ'' ''ਚ ਬਿਨਾਂ ਵਿਆਹ ਦੇ ਵਿਆਹੁਤਾ ਜੀਵਨ ਦਾ ਅਨੁਭਵ ਚਾਹੁੰਦੈ ਹਰ ਦੂਜਾ ਨੌਜਵਾਨ

05/22/2024 2:01:20 PM

ਨਵੀਂ ਦਿੱਲੀ- ਭਾਰਤੀ ਨੌਜਵਾਨਾਂ ਵਿਚ 'ਲਿਵ-ਇਨ-ਰਿਲੇਸ਼ਨਸ਼ਿਪ' ਦਾ ਕਰੇਜ਼ ਵੱਧਦਾ ਜਾ ਰਿਹਾ ਹੈ। ਇਕ ਸਰਵੇ ਮੁਤਾਬਕ ਹਰ ਦੂਜਾ ਭਾਰਤੀ ਨੌਜਵਾਨ ਵਿਆਹ ਤੋਂ ਪਹਿਲਾਂ ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿਣਾ ਚਾਹੁੰਦਾ ਹੈ। ਹਾਲ ਹੀ ਵਿਚ ਛੱਤੀਸਗੜ੍ਹ ਹਾਈ ਕੋਰਟ ਨੇ ਇਸ ਨੂੰ ਸਮਾਜ ਲਈ ਕਲੰਕ ਦੱਸਦਿਆਂ ਕਿਹਾ ਸੀ ਕਿ ਇਹ ਭਾਰਤੀ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਦੇ ਉਲਟ ਹੈ। ਨੌਜਵਾਨਾਂ 'ਚ ਲਿਵ-ਇਨ-ਰਿਲੇਸ਼ਨਸ਼ਿਪ ਦੇ ਵੱਧਦੇ ਕਰੇਜ਼ ਨੂੰ ਲੈ ਕੇ ਇਕ ਨਾਮੀ ਸੰਸਥਾ ਵਲੋਂ ਸ਼ੋਧ ਕੀਤੀ ਗਈ। ਸ਼ੋਧ ਵਿਚ ਦੱਸਿਆ ਗਿਆ ਕਿ ਹਰ ਦੂਜਾ ਭਾਰਤੀ ਵਿਆਹ ਦੇ ਫੇਰਿਆਂ ਦੇ ਬਿਨਾਂ ਵਿਆਹੁਤਾ ਜੀਵਨ ਦਾ ਅਨੁਭਵ ਲੈਣਾ ਚਾਹੁੰਦਾ ਹੈ।

ਸ਼ੋਧ ਮੁਤਾਬਕ ਲਿਵ-ਇਨ-ਰਿਲੇਸ਼ਨਸ਼ਿਪ ਨੂੰ ਤਰਜੀਹ ਦੇਣ ਵਿਚ ਮਹਾਨਗਰ, ਆਧੁਨਿਕ ਜੀਵਨ ਸ਼ੈਲੀ ਦੀ ਵੱਡੀ ਭੂਮਿਕਾ ਹੈ। ਸ਼ਹਿਰੀ ਲੋਕ ਪੱਛਮੀ ਸਮਾਜ ਵਿਚ ਪ੍ਰਚਲਿਤ ਰਿਸ਼ਤਿਆਂ ਦੇ ਬਦਲਵੇਂ ਮਾਡਲ ਲਿਵ ਇਨ ਤੋਂ ਜਾਣੂ ਹੋਏ ਹਨ। ਸਰਵੇ ਵਿਚ ਨੌਜਵਾਨਾਂ ਦਾ ਮੰਨਣਾ ਸੀ ਕਿ ਲਿਵ ਇਨ ਇਕ ਤਰ੍ਹਾਂ ਨਾਲ ਵਿਆਹ ਤੋਂ ਪਹਿਲਾਂ ਦਾ ਅਨੁਭਵ ਹੈ, ਤਾਂ ਕਿ ਲੰਬੇ ਸਮੇਂ ਤੱਕ ਰਿਸ਼ਤੇ ਦੀ ਵਚਨਬੱਧਤਾ ਨੂੰ ਲੈ ਕੇ ਅਨੁਕੂਲਤਾ ਦਾ ਮੁਲਾਂਕਣ ਕੀਤਾ ਜਾ ਸਕੇ। ਦਰਅਸਲ ਲਿਵ-ਇਨ ਵਿਚ ਰਿਸ਼ਤੇ ਵਿਚ ਸ਼ਾਮਲ ਅਤੇ ਵੱਖ ਹੋਣਾ ਆਸਾਨ ਹੁੰਦਾ ਹੈ। ਜਦਕਿ ਵਿਆਹ ਮਗਰੋਂ ਵੱਖ ਹੋਣ ਵਿਚ ਮੁਸ਼ਕਲ ਕਾਨੂੰਨੀ ਪ੍ਰਕਿਰਿਆਵਾਂ ਦਾ ਪਾਲਣ ਕਰਨਾ ਹੁੰਦਾ ਹੈ। 


Tanu

Content Editor

Related News