ਸਵਿਟਜ਼ਰਲੈਂਡ ''ਚ ਇਮਾਰਤ ਦੇ ਜ਼ਮੀਨਦੋਜ਼ ਪਾਰਕਿੰਗ ਗੈਰੇਜ ''ਚ ਧਮਾਕਾ, 2 ਦੀ ਮੌਤ, 11 ਜ਼ਖ਼ਮੀ

Friday, Jun 14, 2024 - 06:26 PM (IST)

ਬਰਲਿਨ (ਪੋਸਟ ਬਿਊਰੋ) - ਉੱਤਰੀ ਸਵਿਟਜ਼ਰਲੈਂਡ ਵਿੱਚ ਇੱਕ ਇਮਾਰਤ ਦੇ ਭੂਮੀਗਤ ਪਾਰਕਿੰਗ ਗੈਰੇਜ ਵਿੱਚ ਜ਼ੋਰਦਾਰ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਸ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਮਾਮੂਲੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਧਮਾਕੇ ਦੀ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ - ਮਿਸਾਲ: ਅਮਰੀਕਾ ਦੀ ਸਭ ਤੋਂ ਅਮੀਰ ਔਰਤ ਬਣੀ 92 ਸਾਲਾਂ ਜੋਆਨ, ਨੌਕਰੀ ਗਈ ਫਿਰ ਵੀ ਨਹੀਂ ਛੱਡੀ ਹਿੰਮਤ

ਦੂਜੇ ਪਾਸੇ ਸਵਿਸ ਮੀਡੀਆ ਦੀਆਂ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਗੈਰਾਜ ਵਿਚ ਧਮਾਕਾ ਹੋਣ ਨਾਲ ਉਥੇ ਧੂੰਏਂ ਦਾ ਇੱਕ ਗੁਬਾਰ ਪੈਦਾ ਹੋ ਗਿਆ, ਜਿਸ ਨੂੰ ਦੂਰੋਂ ਦੇਖਿਆ ਜਾ ਸਕਦਾ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਸ਼ ਦੀ ਆਵਾਜ਼ ਸ਼ਹਿਰ ਦੇ ਬਾਹਰ ਤੱਕ ਸੁਣਾਈ ਦਿੱਤੀ। ਪੁਲਸ ਨੇ ਦੱਸਿਆ ਕਿ ਗੈਰੇਜ 'ਚ ਧਮਾਕੇ ਕਾਰਨ ਲੱਗੀ ਅੱਗ ਇਮਾਰਤ ਦੀਆਂ ਕਈ ਮੰਜ਼ਿਲਾਂ ਤੱਕ ਫੈਲ ਗਈ ਸੀ। 

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਪੁਲਸ ਨੇ ਇਮਾਰਤ ਵਿਚ ਅੱਗ ਫੈਲਣ ਦੇ ਡਰ ਕਾਰਨ ਆਸ-ਪਾਸ ਦੀਆਂ ਕਈ ਇਮਾਰਤਾਂ ਨੂੰ ਖਾਲੀ ਕਰਵਾ ਲਿਆ। ਉਨ੍ਹਾਂ ਨੇ ਦੱਸਿਆ ਕਿ ਜ਼ਿਊਰਿਖ ਦੇ ਇਕ ਛੋਟੇ ਜਿਹੇ ਕਸਬੇ ਓਬਰਸੀਗੇਂਥਲ ਦੇ ਕੋਲ ਨੁਸਬੌਮੇਨ 'ਚ ਵੀਰਵਾਰ ਸ਼ਾਮ ਕਰੀਬ 7 ਵਜੇ ਧਮਾਕਾ ਹੋਇਆ ਹੈ। ਅਰਗੌ ਕੈਂਟਨ ਪੁਲਸ ਨੇ ਗੈਰਾਜ ਵਿੱਚ ਅਚਾਨਕ ਧਮਾਕਾ ਹੋਣ ਦਾ ਸ਼ੱਕ ਜਤਾਇਆ, ਪਰ ਇਸ ਮਾਮਲੇ ਦੇ ਸਬੰਧ ਵਿਚ ਉਹਨਾਂ ਨੇ ਹੋਰ ਜਾਣਕਾਰੀ ਨਹੀਂ ਦਿੱਤੀ।

ਇਹ ਵੀ ਪੜ੍ਹੋ - ਸਿੰਗਾਪੁਰ ਏਅਰਲਾਈਨਜ਼ ਹਾਦਸੇ ਦਾ ਸ਼ਿਕਾਰ ਯਾਤਰੀਆਂ ਲਈ ਵੱਡੀ ਖ਼ਬਰ, ਮਿਲੇਗਾ ਮੁਆਵਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News