ਈਦ ਮੌਕੇ ਸਿਨੇਮਾਘਰਾਂ ''ਚ ''Munjya'' ਦਾ ਚੱਲਿਆ ਜਾਦੂ, 11 ਦਿਨਾਂ ''ਚ ਕੀਤਾ ਇੰਨੇ ਕਰੋੜ ਦਾ ਕਾਰੋਬਾਰ

Tuesday, Jun 18, 2024 - 02:43 PM (IST)

ਈਦ ਮੌਕੇ ਸਿਨੇਮਾਘਰਾਂ ''ਚ ''Munjya'' ਦਾ ਚੱਲਿਆ ਜਾਦੂ, 11 ਦਿਨਾਂ ''ਚ ਕੀਤਾ ਇੰਨੇ ਕਰੋੜ ਦਾ ਕਾਰੋਬਾਰ

ਮੁੰਬਈ (ਬਿਊਰੋ) : ਹਾਰਰ ਕਾਮੇਡੀ ਫ਼ਿਲਮ 'Munjya' ਬਾਕਸ ਆਫਿਸ 'ਤੇ ਪਹਿਲੇ ਦਿਨ ਤੋਂ ਹੀ ਸ਼ਾਨਦਾਰ ਕਲੈਕਸ਼ਨ ਕਰ ਰਹੀ ਹੈ। ਫ਼ਿਲਮ ਨੇ ਪਹਿਲੇ ਹਫ਼ਤੇ 'ਚ ਹੀ ਆਪਣੀ ਲਾਗਤ ਵਸੂਲ ਲਈ ਸੀ ਅਤੇ ਹੁਣ ਫ਼ਿਲਮ ਕਾਫ਼ੀ ਵਧੀਆ ਕਾਰੋਬਾਰ ਕਰ ਰਹੀ ਹੈ। ਆਦਿਤਿਆ ਸਰਪੋਤਦਾਰ ਨਿਰਦੇਸ਼ਿਤ ਫ਼ਿਲਮ 'ਮੁੰਜਿਆ' ਬਾਕਸ ਆਫਿਸ 'ਤੇ ਹਰ ਦਿਨ ਕਮਾਲ ਕਰ ਰਹੀ ਹੈ। ਦਰਸ਼ਕਾਂ ਨੇ ਸਟਾਰ ਪਾਵਰ ਤੋਂ ਬਿਨਾਂ ਇਸ ਘੱਟ ਬਜਟ ਵਾਲੀ ਫ਼ਿਲਮ ਨੂੰ ਦਿਲੋਂ ਪਿਆਰ ਦਿੱਤਾ ਹੈ। ਫ਼ਿਲਮ ਦੀ ਕਹਾਣੀ ਨੂੰ ਇੰਨਾ ਪਸੰਦ ਕੀਤਾ ਜਾ ਰਿਹਾ ਹੈ ਕਿ ਦਰਸ਼ਕ ‘ਮੁੰਜਿਆ’ ਦੇਖਣ ਲਈ ਸਿਨੇਮਾਘਰਾਂ ‘ਚ ਆ ਰਹੇ ਹਨ। ਪਹਿਲੇ ਹਫ਼ਤੇ ‘ਚ ਜ਼ਬਰਦਸਤ ਕਾਰੋਬਾਰ ਕਰਨ ਮਗਰੋਂ ਫ਼ਿਲਮ ਹੁਣ ਦੂਜੇ ਹਫ਼ਤੇ 'ਚ ਵੀ ਚੰਗਾ ਕਾਰੋਬਾਰ ਕਰ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ- ਗਾਇਕਾ ਗਗਨ ਮਾਨ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਸਾਂਝੀ ਕੀਤੀ ਖ਼ੁਸ਼ੀ

ਫ਼ਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ 'ਮੁੰਜਿਆ' ਨੇ 4 ਕਰੋੜ ਰੁਪਏ ਨਾਲ ਆਪਣਾ ਖਾਤਾ ਖੋਲ੍ਹਿਆ ਸੀ ਅਤੇ ਫਿਲਮ ਨੇ ਪਹਿਲੇ ਹਫ਼ਤੇ 35.3 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਆਪਣੀ ਰਿਲੀਜ਼ਿੰਗ ਦੇ ਦੂਜੇ ਹਫ਼ਤੇ ਦੇ ਦੂਜੇ ਸ਼ੁੱਕਰਵਾਰ ਨੂੰ 3.5 ਕਰੋੜ ਦੀ ਕਮਾਈ ਕੀਤੀ ਹੈ। ਦੂਜੇ ਸ਼ਨੀਵਾਰ ਨੂੰ ਫ਼ਿਲਮ ਨੇ 6.5 ਕਰੋੜ ਰੁਪਏ ਦੀ ਕਮਾਈ ਕੀਤੀ, ਜਦੋਂ ਕਿ ਦੂਜੇ ਐਤਵਾਰ ਨੂੰ ‘ਮੁੰਝਿਆ’ ਨੇ 8.5 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ। ਹੁਣ ਫ਼ਿਲਮ ਦੀ ਰਿਲੀਜ਼ ਦੇ 11ਵੇਂ ਦਿਨ ਦੂਜੇ ਸੋਮਵਾਰ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਆ ਗਏ ਹਨ। 

ਇਹ ਖ਼ਬਰ ਵੀ ਪੜ੍ਹੋ- ਦਿਲਜੀਤ ਦੇ ਦੀਵਾਨੇ ਹੋਏ ਗੋਰੇ, Jimmy Fallon ਨੇ ਹੱਥ ਜੋੜ ਬੁਲਾਈ ‘ਸਤਿ ਸ੍ਰੀ ਅਕਾਲ’, ਕਿਹਾ- ਪੰਜਾਬੀ ਆ ਗਏ ਓਏ

ਰਿਪੋਰਟ ਅਨੁਸਾਰ, ‘ਮੁੰਜਿਆ’ ਨੇ 11ਵੇਂ ਦਿਨ ਯਾਨੀ ਦੂਜੇ ਸੋਮਵਾਰ 4.35 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਦੇ ਨਾਲ ਹੀ 11 ਦਿਨਾਂ ਤੱਕ ‘ਮੁੰਜਿਆ’ ਦਾ ਕੁਲ ਕਲੈਕਸ਼ਨ 58.15 ਕਰੋੜ ਰੁਪਏ ਹੋ ਗਿਆ ਹੈ। ‘ਮੁੰਜਿਆ’ ਤੂਫਾਨੀ ਰਫਤਾਰ ਨਾਲ ਕਮਾਈ ਕਰ ਰਹੀ ਹੈ। ਫਿਲਮ ਨੇ ਆਪਣੀ ਲਾਗਤ ਤੋਂ ਕਈ ਗੁਣਾ ਵੱਧ ਕਾਰੋਬਾਰ ਕੀਤਾ ਹੈ। ਇਹ ਫ਼ਿਲਮ ਹੁਣ 100 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਵੱਲ ਵਧ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ‘ਮੁੰਜਿਆ’ ਬਾਕਸ ਆਫਿਸ ‘ਤੇ ਕਦੋਂ ਸੈਂਕੜਾ ਲਗਾਉਂਦੀ ਹੈ। 7 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ, ਆਦਿਤਿਆ ਸਰਪੋਤਦਾਰ ਦੁਆਰਾ ਨਿਰਦੇਸ਼ਤ ‘ਮੁੰਜਿਆ’ 'ਚ ਸ਼ਰਵਰੀ, ਅਭੈ ਵਰਮਾ, ਮੋਨਾ ਸਿੰਘ, ਸਤਿਆਰਾਜ, ਸੁਹਾਸ ਜੋਸ਼ੀ ਅਤੇ ਕਈ ਹੋਰ ਕਲਾਕਾਰ ਮੁੱਖ ਭੂਮਿਕਾਵਾਂ 'ਚ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News