ਪਾਕਿਸਤਾਨ ਨੇ ਚੀਨੀ ਇੰਜੀਨੀਅਰਾਂ ਦੇ ਕਤਲ 'ਚ ਸ਼ਾਮਲ 11 ਅੱਤਵਾਦੀ ਕੀਤੇ ਗ੍ਰਿਫ਼ਤਾਰ

05/27/2024 1:15:08 PM

ਇਸਲਾਮਾਬਾਦ (ਪੀਟੀਆਈ)-  ਪਾਕਿਸਤਾਨ 'ਚ ਪੰਜ ਚੀਨੀ ਇੰਜੀਨੀਅਰਾਂ ਦੀ ਹੱਤਿਆ 'ਚ ਸ਼ਾਮਲ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ 11 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਤਵਾਦੀਆਂ ਨੇ ਮਾਰਚ ਵਿੱਚ ਇੱਕ ਆਤਮਘਾਤੀ ਬੰਬ ਧਮਾਕੇ ਵਿੱਚ ਪੰਜ ਚੀਨੀ ਇੰਜਨੀਅਰਾਂ ਸਮੇਤ ਛੇ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਪਾਕਿਸਤਾਨ ਦੇ ਅੱਤਵਾਦ ਵਿਰੋਧੀ ਮੁਖੀ ਰਾਏ ਤਾਹਿਰ ਅਤੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਸਥਾਨਕ ਤਾਲਿਬਾਨ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਟੀ.ਟੀ.ਪੀ ਵੀ ਕਿਹਾ ਜਾਂਦਾ ਹੈ। ਟੀ.ਟੀ.ਪੀ ਦਾ ਉਦੇਸ਼ ਮੌਜੂਦਾ ਪਾਕਿਸਤਾਨ ਸਰਕਾਰ ਨੂੰ ਅਸਥਿਰ ਕਰਨਾ ਹੈ। ਇਸ ਦੇ ਲਈ ਉਹ ਅੱਤਵਾਦੀ ਹਮਲੇ ਕਰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਪਾਪੂਆ ਨਿਊ ਗਿਨੀ 'ਚ ਜ਼ਮੀਨ ਖਿਸਕਣ ਦੀ ਘਟਨਾ, 2 ਹਜ਼ਾਰ ਤੋਂ ਵੱਧ ਲੋਕ ਦੱਬੇ ਗਏ ਜ਼ਿੰਦਾ

ਫੜੇ ਗਏ ਅੱਤਵਾਦੀਆਂ ਕੋਲੋਂ ਮੋਬਾਈਲ ਫੋਨ ਬਰਾਮਦ 

ਫੜੇ ਗਏ ਅੱਤਵਾਦੀਆਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਏ ਹਨ, ਜਿਸ ਤੋਂ ਪਤਾ ਲੱਗਾ ਹੈ ਕਿ ਅੱਤਵਾਦੀਆਂ ਨੂੰ ਹਮਲੇ ਦਾ ਸੰਦੇਸ਼ ਟੀ.ਟੀ.ਪੀ ਨੇਤਾ ਤੋਂ ਮਿਲਿਆ ਸੀ। ਹਮਲੇ ਦੀ ਯੋਜਨਾ ਅਫਗਾਨਿਸਤਾਨ ਵਿੱਚ ਰਚੀ ਗਈ ਸੀ। ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਹਮਲੇ ਵਿੱਚ ਸ਼ਾਮਲ ਹੋਰ ਤਿੰਨ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਨੂੰਨੀ ਸਹਾਇਤਾ ਲਈ ਜਾਵੇਗੀ। ਦਰਅਸਲ ਮਾਰਚ ਵਿੱਚ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਵਿਸਫੋਟਕ ਨਾਲ ਭਰੇ ਵਾਹਨ ਦੀ ਇੱਕ ਬੱਸ ਨਾਲ ਟੱਕਰ ਹੋਣ ਕਾਰਨ ਪੰਜ ਚੀਨੀ ਨਾਗਰਿਕਾਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਸੀ। ਇਹ ਸਾਰੇ 2021 ਤੋਂ ਚੀਨ ਸਮਰਥਿਤ ਪਣ-ਬਿਜਲੀ ਪ੍ਰਾਜੈਕਟ 'ਤੇ ਇੰਜੀਨੀਅਰ ਵਜੋਂ ਕੰਮ ਕਰ ਰਹੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News