ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਰੰਧਾਵਾ ਨੇ ਪਾਈ ਵੋਟ, ਬੋਲੇ-ਵੋਟਰਾਂ 'ਤੇ ਹੈ ਪੂਰਾ ਭਰੋਸਾ
Saturday, Jun 01, 2024 - 09:11 AM (IST)
ਗੁਰਦਾਸਪੁਰ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਪੰਜਾਬ 'ਚ ਆਖ਼ਰੀ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਇਸ ਦਰਮਿਆਨ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਵੋਟ ਪਾਈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੋਟਰਾਂ 'ਤੇ ਪੂਰਾ ਭਰੋਸਾ ਹੈ।
ਇਹ ਵੀ ਪੜ੍ਹੋ : ਬਠਿੰਡਾ-ਮਾਨਸਾ 'ਚ ਵੋਟਿੰਗ ਸ਼ੁਰੂ, ਵੋਟਰਾਂ ਲਈ ਬਣਾਏ ਗਏ ਰੰਗਦਾਰ ਮਾਡਲ ਬੂਥ
ਲੋਕ ਪਾਰਟੀ ਨੂੰ ਨਹੀਂ ਦੇਖਦੇ, ਸਗੋਂ ਇਹ ਦੇਖਦੇ ਹਨ ਕਿ ਕੰਮ ਕੌਣ ਕਰ ਰਿਹਾ ਹੈ ਅਤੇ ਸਾਡੀ ਲੜਾਈ ਕੌਣ ਲੜੇਗਾ। ਸਾਡੇ ਨਾਲ ਕੌਣ ਖੜ੍ਹੇਗਾ। ਸਾਡੇ ਲਈ ਸੰਸਦ 'ਚ ਜਾ ਕੇ ਕੌਣ ਆਵਾਜ਼ਾ ਚੁੱਕੇਗਾ। ਰੰਧਾਵਾ ਨੇ ਕਿਹਾ ਕਿ ਲੋਕਾਂ ਦੇ ਦਿਮਾਗ 'ਚ ਇਹੀ ਗੱਲ ਚੱਲ ਰਹੀ ਹੈ ਕਿ ਉਨ੍ਹਾਂ ਨੂੰ ਮਜ਼ਬੂਤ ਆਗੂ ਚਾਹੀਦਾ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਵੋਟਾਂ ਪਾਉਣ ਲਈ ਲਾਈਨਾਂ 'ਚ ਲੱਗੇ ਲੋਕ, ਪੋਲਿੰਗ ਬੂਥਾਂ 'ਤੇ ਲਾਈਆਂ ਜਾ ਰਹੀਆਂ ਛਬੀਲਾਂ
ਰੰਧਾਵਾ ਨੇ ਕਿਹਾ ਕਿ ਸੰਸਦ 'ਚ ਗੁਰਦਾਸਪੁਰ ਦੀ ਆਵਾਜ਼ ਚੁੱਕੇਗੀ ਜਾਵੇਗੀ, ਜੋ ਕਿ ਪੂਰੇ ਹਿੰਦੋਸਤਾਨ 'ਚ ਗੂੰਜੇਗੀ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਸਰਹੱਦੀ ਇਲਾਕੇ ਦੀਆਂ ਕੀ-ਕੀ ਸਮੱਸਿਆਵਾਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8