ਡੇਢ ਸਾਲ ਦੇ ਮਾਸੂਮ ਬੱਚੇ ਨੇ ਆਪਣੀ ਕਲਾ ਦੇ ਦਮ 'ਤੇ ਬਣਾਇਆ ਵਰਲਡ ਰਿਕਾਰਡ, ਤਸਵੀਰਾਂ ਦੇਖ ਦੁਨੀਆ ਹੈਰਾਨ!
Tuesday, May 28, 2024 - 05:36 PM (IST)
ਇੰਟਰਨੈਸ਼ਨਲ ਡੈਸਕ : ਦੁਨੀਆ 'ਚ ਜ਼ਿਆਦਾਤਰ ਇਕ ਸਾਲ ਦੇ ਬੱਚੇ ਮਾਂ ਦੀ ਗੋਦ ਵਿਚ ਹੀ ਜ਼ਿਆਦਾ ਸਮਾਂ ਬਿਤਾਉਂਦੇ ਹਨ ਪਰ ਇਕ ਡੇਢ ਸਾਲ ਦਾ ਬੱਚਾ ਅਜਿਹਾ ਵੀ ਹੈ, ਜਿਸ ਨੇ ਆਪਣੀ ਕਲਾ ਦੇ ਦਮ 'ਤੇ ਵਿਸ਼ਵ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਅਫਰੀਕੀ ਦੇਸ਼ ਘਾਨਾ ਦੇ ਇਸ ਛੋਟੇ ਜਿਹੇ ਬੱਚੇ ਨੇ ਅਜਿਹਾ ਕੁਝ ਕਰ ਦਿਖਾਇਆ ਹੈ, ਜਿਸ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ। ਇੱਥੋਂ ਦੇ 1.5 ਸਾਲ ਦੇ ਬੱਚੇ ਨੇ ਆਪਣੀ ਪੇਂਟਿੰਗ ਪ੍ਰਤਿਭਾ ਰਾਹੀਂ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਕਲਾਕਾਰ ਬਣਨ ਦਾ ਵਿਸ਼ਵ ਰਿਕਾਰਡ ਬਣਾਇਆ ਹੈ।
ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ
ਦੱਸ ਦੇਈਏ ਕਿ 1 ਸਾਲ 152 ਦਿਨਾਂ ਦੀ ਉਮਰ ਵਿਚ ਮਾਸੂਮ ਬੱਚਾ ਏਸ-ਲਿਯਾਮ ਨਾਨਾ ਸੈਮ ਅੰਕਰਾ ਗਿਨੀਜ਼ ਬੁੱਕ ਵਿਚ ਆਪਣਾ ਨਾਂ ਦਰਜ ਕਰਵਾ ਦੇ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪੁਰਸ਼ ਕਲਾਕਾਰ ਬਣ ਗਿਆ ਹੈ। ਉਸ ਦੀ ਮਾਂ ਦਾ ਨਾਂ ਸ਼ੈਂਟੇਲ ਹੈ, ਜਿਹੜੀ ਪੇਸ਼ੇ ਤੋਂ ਇਕ ਚਿੱਤਰਕਾਰ ਯਾਨੀ ਕਲਾਕਾਰ ਹੈ। ਉਸ ਨੇ ਆਪਣੇ ਬੇਟੇ ਦੀ ਡਰਾਇੰਗ ਦੀ ਕਲਾ ਨੂੰ ਉਦੋਂ ਪਛਾਣ ਲਿਆ ਸੀ, ਜਦੋਂ ਏਸ-ਲਿਯਾਮ ਮਹਿਜ਼ 6 ਮਹੀਨਿਆਂ ਦਾ ਸੀ। ਸ਼ੈਂਟੇਲ ਦਾ ਕਹਿਣਾ ਹੈ ਕਿ ਏਸ-ਲਿਯਾਮ ਨੂੰ ਇਸ ਗਤੀਵਿਧੀ ਤੋਂ ਬੇਹੱਦ ਖੁਸ਼ੀ ਮਹਿਸੂਸ ਹੁੰਦੀ ਹੈ।
ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ
ਸ਼ੈਂਟੇਲ ਨੇ ਦੱਸਿਆ ਕਿ ਜਦੋਂ ਏਸ-ਲਿਯਾਮ ਨੇ ਚੱਲਣਾ ਸਿੱਖਿਆ ਤਾਂ ਮੈਂ ਫਰਸ਼ 'ਤੇ ਇਕ ਕੈਨਵਸ ਦਾ ਟੁਕੜਾ ਫੈਲਾਇਆ ਅਤੇ ਆਪਣੀ ਪੇਂਟਿੰਗ 'ਤੇ ਕੰਮ ਕਰਨ ਲੱਗੀ। ਮੈਂ ਉਸ ਨੂੰ ਵਿਅਸਤ ਰੱਖਣ ਲਈ ਅਜਿਹਾ ਕੀਤਾ ਪਰ ਲਿਯਾਮ ਨੇ ਕੈਨਵਸ 'ਤੇ ਪੇਂਟ ਫੈਲਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਮੇਰੇ ਛੋਟੇ ਕਲਾਕਾਰ ਨੇ 'ਦ ਕ੍ਰੌਲ' ਨਾਂ ਦੀ ਆਪਣੀ ਪਹਿਲੀ ਕਲਾਕ੍ਰਿਤ ਬਣਾਈ। ਉਦੋਂ ਤੋਂ ਸ਼ੈਂਟੇਲ ਨੇ ਉਸ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ। ਏਸ-ਲਿਯਾਮ ਨੇ ਹੁਣ ਤੱਕ 20 ਤੋਂ ਵੱਧ ਪੇਂਟਿੰਗਾਂ ਬਣਾ ਚੁੱਕਿਆ ਹੈ ਅਤੇ ਉਸ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਦੇ ਨਾਲ-ਨਾਲ ਘਾਨਾ ਦੀ ਫਸਟ ਲੇਡੀ ਦਾ ਧਿਆਨ ਵੀ ਆਪਣੇ ਵੱਲ ਖਿੱਚ ਲਿਆ ਹੈ।
ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ
ਸ਼ੈਂਟੇਲ ਨੇ ਦੱਸਿਆ, "ਮੇਰੇ ਬੇਟੇ ਨੇ ਆਪਣੀ ਕਲਾ ਦੁਆਰਾ ਆਪਣਾ ਨਾਂ ਬਣਾਇਆ ਹੈ ਅਤੇ ਪੇਂਟਿੰਗ ਦੀ ਪ੍ਰਸ਼ੰਸਾ ਕੀਤੀ ਹੈ।" ਉਨ੍ਹਾਂ ਹੁਣ ਤਕ ਘਾਨਾ ਸਥਿਤ ਮਿਊਜ਼ੀਅਮ ਆਫ ਸਾਇੰਸ ਐਂਡ ਟੈਕਨਾਲੋਜੀ ਵਿਖੇ 'ਸਾਊਂਡਆਊਟ ਪ੍ਰੀਮੀਅਮ ਪ੍ਰਦਰਸ਼ਨੀ' ਵਿਚ ਹਿੱਸਾ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ ਹੈ। ਪ੍ਰਦਰਸ਼ਨੀ ਦੌਰਾਨ ਏਸ-ਲਿਯਾਮ ਦੀਆਂ 10 ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚੋਂ 9 ਨੂੰ ਲੋਕਾਂ ਨੇ ਖ਼ਰੀਦ ਲਿਆ। ਇਸ ਨੰਨ੍ਹੇ ਕਲਾਕਾਰ ਨੂੰ ਆਪਣੇ ਹੱਥਾਂ 'ਤੇ ਪੇਂਟ ਦਾ ਅਹਿਸਾਸ ਅਤੇ ਪੇਂਟਿੰਗ ਨਾਲ ਖੁਦ ਨੂੰ ਪ੍ਰਗਟ ਕਰਨਾ ਪਸੰਦ ਹੈ।
ਇਹ ਵੀ ਪੜ੍ਹੋ - ਉੱਤਰੀ ਕੋਰੀਆ ਦਾ ਜਾਸੂਸੀ ਉਪਗ੍ਰਹਿ ਲੈ ਕੇ ਜਾ ਰਿਹਾ ਰਾਕੇਟ ਉਡਾਣ ਭਰਨ ਤੋਂ ਤੁਰੰਤ ਬਾਅਦ ਫਟਿਆ
ਸ਼ੈਂਟੇਲ ਨੇ ਦੱਸਿਆ, ''ਏਸ-ਲਿਯਾਮ ਲਈ ਇਹ ਇਕ ਮਜ਼ੇਦਾਰ ਅਤੇ ਸਿਰਜਣਾਤਮਕ ਗਤੀਵਿਧੀ ਹੈ ਅਤੇ ਉਹ ਬਿਨਾਂ ਕਿਸੇ ਦੀ ਮਦਦ ਦੇ ਪੇਂਟਿੰਗ ਕਰਨ ਦੀ ਆਜ਼ਾਦੀ ਦਾ ਆਨੰਦ ਲੈਂਦਾ ਹੈ।'' ਏਸ-ਲਿਯਾਮ ਦੀ ਇਸ ਪ੍ਰਤਿਭਾ ਰਾਹੀਂ ਹੋਰ ਬੱਚਿਆਂ ਨੂੰ ਵੀ ਹੌਂਸਲਾ ਮਿਲ ਰਿਹਾ ਹੈ। ਸ਼ੈਂਟੇਲ ਨੇ ਕਿਹਾ, "ਮੇਰੇ ਬੇਟੇ ਦੀਆਂ ਸਾਰੀਆਂ ਪੇਂਟਿੰਗਾਂ ਉਸ ਦੇ ਆਲੇ-ਦੁਆਲੇ ਦੇ ਰੰਗਾਂ, ਆਕਾਰਾਂ, ਬਣਤਰ ਅਤੇ ਮੂਡ ਤੋਂ ਪ੍ਰੇਰਿਤ ਹਨ। ਹਰ ਪੇਂਟਿੰਗ ਨਵੀਆਂ ਚੀਜ਼ਾਂ ਦੀ ਖੋਜ ਕਰਨ ਵਿਚ ਉਸ ਦੀ ਉਤਸੁਕਤਾ ਅਤੇ ਖੁਸ਼ੀ ਨੂੰ ਦਰਸਾਉਂਦੀ ਹੈ।"
ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ