ਗਰਮੀ ਕੱਢ ਰਹੀ ਵੱਟ, ਉੱਪਰੋਂ ਬਿਜਲੀ ਦੇ ਕੱਟ; ਆਉਣ ਵਾਲੇ ਦਿਨਾਂ ''ਚ ਲੂ ਹੋਰ ਵਧਣ ਦੀ ਸੰਭਾਵਨਾ
Friday, May 24, 2024 - 11:30 AM (IST)
 
            
            ਸ਼ੇਰਪੁਰ (ਅਨੀਸ਼): ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਰਕੇ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਦੂਜੇ ਪਾਸੇ ਬੀਤੇ ਦਿਨੀਂ ਸਵੇਰ ਸਮੇਂ ਬਿਜਲੀ ਦਾ ਕੱਟ ਲਗਾ ਦਿੱਤਾ ਗਿਆ , ਜਿਸ ਕਰਕੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਗਰਮੀ ਕਾਰਨ ਬੁਰਾ ਹਾਲ ਹੋ ਗਿਆ। ਵੀਰਵਾਰ ਨੂੰ ਤਾਪਮਾਨ 44 ਡਿਗਰੀ ਤੋਂ ਉੱਪਰ ਰਿਹਾ ਹੈ। ਅਜਿਹੇ ਵਿਚ ਅਗਲੇ ਦਿਨਾਂ ਵਿਚ ਗਰਮੀ ਅਤੇ ਲੂ ਦੇ ਹੋਰ ਵੱਧਣ ਦੀ ਸੰਭਾਵਨਾ ਹੈ। ਲੋਕਾਂ ਨੇ ਮੰਗ ਕੀਤੀ ਕਿ ਅੰਤਾਂ ਦੀ ਗਰਮੀ ਨੂੰ ਦੇਖਦੇ ਹੋਏ ਬਿਜਲੀ ਦੇ ਕੱਟਾਂ ਤੋਂ ਰਾਹਤ ਦਿੱਤੀ ਜਾਵੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਗ ਵਰ੍ਹਾਊ ਗਰਮੀ ਤੋਂ ਰਾਹਤ ਪਾਉਣ ਦੇ ਚੱਕਰ 'ਚ ਜਾਨ ਗੁਆ ਬੈਠੇ 2 ਵਿਦਿਆਰਥੀ, ਜਾਣੋ ਪੂਰਾ ਮਾਮਲਾ
ਗਰਮੀ ਵਧਣ ਕਾਰਨ ਬਾਜ਼ਾਰ ਤੇ ਬੱਸ ਅੱਡਿਆਂ ’ਤੇ ਸੁੰਨ ਪਸਰ ਗਈ ਹੈ। ਲੋਕ ਗਰਮੀ ਤੋਂ ਬਚਣ ਲਈ ਏਸੀ ਤੇ ਕੂਲਰ ਖਰੀਦ ਰਹੇ ਹਨ ਅਤੇ ਕੁਲਫ਼ੀਆਂ, ਆਈਸ ਕਰੀਮ, ਜੂਸ ਅਤੇ ਹੋਰ ਠੰਢੇ ਪਦਾਰਥ ਛਕ ਰਹੇ ਹਨ। ਅੰਤਾਂ ਦੀ ਗਰਮੀ ਕਾਰਨ ਲੋਕ ਬਹੁਤ ਹੀ ਜਰੂਰੀ ਕੰਮਾਂ ਲਈ ਘਰੋਂ ਬਾਹਰ ਨਿਕਲ ਰਹੇ ਹਨ ਦੁਪਿਹਰ ਸਮੇ ਤਾਂ ਸੜਕਾਂ ਤੇ ਕਰਫਿਊ ਵਰਗੀ ਸਥਿਤੀ ਹੋ ਜਾਂਦੀ ਹੈ। ਗਰਮੀ ਦਾ ਸਭ ਤੋਂ ਵੱਧ ਅਸਰ ਰਾਜਨੀਤਕ ਪਾਰਟੀਆਂ 'ਤੇ ਹੋ ਰਿਹਾ ਹੈ, ਜਿਸ ਕਰਕੇ ਉਹ ਸਵੇਰੇ ਅਤੇ ਸ਼ਾਮ ਨੂੰ ਪ੍ਰਚਾਰ ਕਰਨ ਨੂੰ ਤਰਜੀਹ ਦੇ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            