ਲੁਧਿਆਣਾ ''ਚ ਪੋਲੀਓ ਦੀਆਂ ਬੂੰਦਾਂ ਪੀਣ ਤੋਂ ਬਾਅਦ ਬੱਚੇ ਦੀ ਮੌਤ, ਮੁਹੱਲੇ ''ਚ ਮਚੀ ਹਾਹਾਕਾਰ

Thursday, Sep 21, 2017 - 04:55 PM (IST)

ਲੁਧਿਆਣਾ ''ਚ ਪੋਲੀਓ ਦੀਆਂ ਬੂੰਦਾਂ ਪੀਣ ਤੋਂ ਬਾਅਦ ਬੱਚੇ ਦੀ ਮੌਤ, ਮੁਹੱਲੇ ''ਚ ਮਚੀ ਹਾਹਾਕਾਰ

ਲੁਧਿਆਣਾ : ਸ਼ਹਿਰ ਦੇ ਫੌਜੀ ਮੁਹੱਲਾ 'ਚ ਪੋਲੀਓ ਦੀਆਂ ਬੂੰਦਾਂ ਪੀਣ ਦੇ ਇਕ ਘੰਟੇ ਬਾਅਦ ਹੀ ਡੇਢ ਸਾਲਾ ਲੜਕੇ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ, ਜਿਸ ਤੋਂ ਬਾਅਦ ਪੂਰੇ ਮੁਹੱਲੇ 'ਚ ਹਾਹਾਕਾਰ ਮਚੀ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਬੱਚੇ ਆਦਿੱਤਿਆ ਦੇ ਪਿਤਾ ਰਵਿੰਦਰ ਨੇ ਕਿਹਾ ਕਿ ਉਹ ਆਗਰਾ ਤੋਂ ਇੱਥੇ ਆਏ ਹਨ ਅਤੇ ਉਨ੍ਹਾਂ ਦਾ ਬੇਟਾ ਘਰ ਸੌਂ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ 2 ਔਰਤਾਂ ਆਈਆਂ, ਜਿਨ੍ਹਾਂ ਨੇ ਖੁਦ ਨੂੰ ਆਂਗਨਵਾੜੀ ਦੀਆਂ ਨਰਸਾਂ ਦੱਸਿਆ ਅਤੇ ਜ਼ਬਰਦਸਤੀ ਆਦਿੱਤਿਆ ਤੋਂ 2 ਬੂੰਦਾਂ ਪੋਲੀਓ ਦੀਆਂ ਪਿਲਾ ਦਿੱਤੀਆਂ, ਜਿਸ ਤੋਂ ਬਾਅਦ ਆਦਿੱਤਿਆ ਦੀ ਸਿਹਤ ਖਰਾਬ ਹੋ ਗਈ। ਉਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਪੁਲਸ ਇੰਸਪੈਕਟਰ ਮਾਡਲ ਟਾਊਨ ਸੁਰਿੰਦਰ ਚੋਪੜਾ ਮੌਕੇ 'ਤੇ ਆਏ ਅਤੇ ਉਨ੍ਹਾਂ ਨੇ ਘਰ ਵਾਲਿਆਂ ਦੀ ਸ਼ਿਕਾਇਤ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ੋਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਦਿੱਤਿਆ ਦੀ ਮੌਤ ਦਾ ਅਸਲ ਕਾਰਨ ਕੀ ਸੀ। 


Related News