ਵਿਸਾਖੀ ਦੀਆਂ ਖ਼ੁਸ਼ੀਆਂ ਮਾਤਮ ''ਚ ਬਦਲੀਆਂ! ਬਿਆਸ ਦਰਿਆ ’ਚ ਨਹਾਉਣ ਗਏ ਚਾਚਾ-ਭਤੀਜੇ ਦੀ ਡੁੱਬਣ ਕਾਰਨ ਮੌਤ
Wednesday, Apr 15, 2026 - 12:10 PM (IST)
ਸੁਲਤਾਨਪੁਰ ਲੋਧੀ/ਨਡਾਲਾ (ਧੀਰ, ਸ਼ਰਮਾ)-ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ’ਤੇ ਬਿਆਸ ਦਰਿਆ ਵਿਚ ਨਹਾਉਣ ਗਏ ਚਾਚੇ-ਭਤੀਜੇ ਦੀ ਡੁੱਬਣ ਕਾਰਨ ਮੌਤ ਹੋ ਗਈ, ਜਿਸ ਨਾਲ ਪਿੰਡ ਬੁਤਾਲਾ ਅਤੇ ਆਸ-ਪਾਸ ਦੇ ਇਲਾਕੇ ’ਚ ਗਹਿਰਾ ਸੋਗ ਪਸਰ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਢਿੱਲਵਾਂ ਦੇ ਮੁਖੀ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਇਤਲਾਹ ਮਿਲੀ ਕਿ ਮੰਡ ਬੁਤਾਲਾ ਅਤੇ ਚੱਕੋਕੀ ਵਿਚਕਾਰ ਬਿਆਸ ਦਰਿਆ ਵਿਚ ਨਹਾਉਣ ਦੌਰਾਨ ਦੋ ਨੌਜਵਾਨ ਡੁੱਬ ਗਏ ਹਨ। ਸੂਚਨਾ ਮਿਲਦੇ ਹੀ ਪੁਲਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਐੱਨ. ਡੀ. ਆਰ. ਐੱਫ਼. ਅਤੇ ਗੋਤਾਖੋਰਾਂ ਦੀਆਂ ਟੀਮਾਂ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ: ਜਲੰਧਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਪਈਆਂ ਭਾਜੜਾਂ! ਚੱਲੀਆਂ ਤਲਵਾਰਾਂ, ਮੈਡੀਕਲ ਸਟੋਰ ਮਾਲਕ 'ਤੇ ਹਮਲਾ
ਬਚਾਅ ਟੀਮਾਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਲਗਭਗ ਸਾਢੇ 3 ਘੰਟਿਆਂ ਬਾਅਦ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਦਰਿਆ ਵਿਚੋਂ ਬਾਹਰ ਕੱਢਿਆ ਗਿਆ। ਮ੍ਰਿਤਕਾਂ ਦੀ ਪਛਾਣ ਰਮਨਦੀਪ ਸਿੰਘ (22) ਪੁੱਤਰ ਬੂਟਾ ਸਿੰਘ ਅਤੇ ਗੁਰਦੇਵ ਸਿੰਘ (30) ਪੁੱਤਰ ਤਰਸੇਮ ਸਿੰਘ, ਵਾਸੀ ਪਿੰਡ ਬੁਤਾਲਾ ਵਜੋਂ ਹੋਈ ਹੈ। ਪੁਲਸ ਮੁਤਾਬਕ ਦੋਵੇਂ ਆਪਸ ਵਿਚ ਚਾਚਾ-ਭਤੀਜਾ ਸਨ। ਪੁਲਸ ਵੱਲੋਂ ਕਾਨੂੰਨੀ ਕਾਰਵਾਈ ਪੂਰੀ ਕਰਨ ਉਪਰੰਤ ਮ੍ਰਿਤਕਾਂ ਦੀਆਂ ਲਾਸ਼ਾਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦਾ ਅੰਦੂਰਨੀ ਕਲੇਸ਼ ਆਇਆ ਸਾਹਮਣੇ, ਬਦਲ ਸਕਦੇ ਨੇ ਸਮੀਕਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
