ਕਹਿਰ ਰੱਬਾ ! ਨਾਨੇ ਦੇ ਸਸਕਾਰ ਤੋਂ ਥੋੜੀ ਦੇਰ ਬਾਅਦ ਹੀ ਕੈਨੇਡਾ ਵਿਚ ਦੋਹਤੇ ਦੀ ਮੌਤ
Wednesday, Apr 22, 2026 - 06:04 PM (IST)
ਖਮਾਣੋਂ (ਜਗਜੀਤ ਸਿੰਘ ਜਟਾਣਾ) : ਪਿੰਡ ਮਾਨੂੰਪੁਰ ਵਿਚ ਇਕ ਬਹੁਤ ਹੀ ਦੁਖਦਾਇਕ ਘਟਨਾ ਵਾਪਰੀ ਹੈ, ਜਿਸ ਨੇ ਹਰ ਇਕ ਨੂੰ ਗਮਗੀਨ ਕਰ ਦਿੱਤਾ ਹੈ। ਦਰਅਸਲ ਥੋੜਾ ਸਮਾਂ ਪਹਿਲਾਂ ਹੀ ਪਿੰਡ ਦੇ ਮੋਹਤਵਰ ਵਿਅਕਤੀ ਹਰਬੰਸ ਸਿੰਘ ਦਾ ਸਸਕਾਰ ਕੀਤਾ ਗਿਆ ਸੀ ਕਿ ਕੁਝ ਘੰਟਿਆਂ ਬਾਅਦ ਹੀ ਪਰਿਵਾਰ 'ਤੇ ਇਕ ਹੋਰ ਵੱਡਾ ਦੁੱਖ ਆ ਡਿੱਗਿਆ। ਜਾਣਕਾਰੀ ਮੁਤਾਬਕ ਕੈਨੇਡਾ ਦੇ ਸ਼ਹਿਰ ਵਿੰਨੀਪੈਗ ਵਿਚ ਰਹਿੰਦੇ ਉਨ੍ਹਾਂ ਦੇ ਦੋਹਤੇ ਯੁਵਰਾਜ ਸਿੰਘ (26) ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਗਲਤ ਪਾਸਿਓਂ ਆ ਰਹੇ ਇਕ ਟਰਾਲੇ ਨੇ ਯੁਵਰਾਜ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਉਹ ਮੌਕੇ ‘ਤੇ ਹੀ ਦਮ ਤੋੜ ਗਿਆ।
ਇਹ ਵੀ ਪੜ੍ਹੋ : ਪੰਜਾਬ : ਇਸ ਇਲਾਕੇ 'ਚ ਹੋਵੇਗਾ ਮੁਕੰਮਲ ਬਲੈਕ ਆਊਟ, ਵੱਜਣਗੇ ਖ਼ਤਰੇ ਦੇ ਸਾਇਰਨ
ਯੁਵਰਾਜ ਸਿੰਘ ਜੋ ਕਿ ਪਿੰਡ ਜਸਪਾਲੋਂ ਦਾ ਜੰਮਪਲ ਸੀ, ਹੱਸਮੁੱਖ ਅਤੇ ਨਿਮਰ ਸੁਭਾਅ ਵਾਲਾ ਨੌਜਵਾਨ ਸੀ। ਉਸਦੀ ਅਚਾਨਕ ਮੌਤ ਨਾਲ ਨਾ ਸਿਰਫ਼ ਪਰਿਵਾਰ ਸਗੋਂ ਪੂਰਾ ਪਿੰਡ ਅਤੇ ਇਲਾਕਾ ਸੋਗ ਵਿਚ ਡੁੱਬ ਗਿਆ ਹੈ। ਇੱਕੋ ਪਰਿਵਾਰ ਵਿਚ ਥੋੜ੍ਹੇ ਸਮੇਂ ਅੰਦਰ ਹੋਈਆਂ ਦੋ ਮੌਤਾਂ ਨੇ ਪਰਿਵਾਰ ਅਤੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਪਰਿਵਾਰ ਨਾਲ ਡੂੰਘੀ ਹਮਦਰਦੀ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਖ਼ਤਰੇ ਦੀ ਘੰਟੀ, ਬੇਹੱਦ ਗੰਭੀਰ ਬਣੇ ਹਾਲਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
