ਚੰਡੀਗੜ੍ਹ ਦੇ ਕਾਲਜ 'ਚ ਮਚੀ ਹਾਹਾਕਾਰ, ਕਰਾਇਆ ਗਿਆ ਖ਼ਾਲੀ, ਹਰ ਪਾਸੇ ਪੁਲਸ ਹੀ ਪੁਲਸ

Monday, Apr 20, 2026 - 01:12 PM (IST)

ਚੰਡੀਗੜ੍ਹ ਦੇ ਕਾਲਜ 'ਚ ਮਚੀ ਹਾਹਾਕਾਰ, ਕਰਾਇਆ ਗਿਆ ਖ਼ਾਲੀ, ਹਰ ਪਾਸੇ ਪੁਲਸ ਹੀ ਪੁਲਸ

ਚੰਡੀਗੜ੍ਹ (ਵੈੱਬ ਡੈਸਕ, ਕੁਲਦੀਪ) : ਚੰਡੀਗੜ੍ਹ 'ਚ ਬੰਬ ਦੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਹੁਣ ਤਾਜ਼ਾ ਮਾਮਲੇ 'ਚ ਸੈਕਟਰ-42 ਸਥਿਤ ਡਾ. ਅੰਬੇਡਕਰ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਹੜਕੰਪ ਮਚ ਗਿਆ ਹੈ। ਜਾਣਕਾਰੀ ਮੁਤਾਬਕ ਕੰਟਰੋਲ ਰੂਮ 'ਤੇ ਧਮਕੀ ਭਰਿਆ ਮੈਸਜ ਮਿਲਣ ਤੋਂ ਤੁਰੰਤ ਬਾਅਦ ਪੁਲਸ ਅਲਰਟ ਹੋ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਭਿਆਨਕ 'ਲੂ' ਦਾ ਅਲਰਟ, ਇਨ੍ਹਾਂ ਤਾਰੀਖ਼ਾਂ ਲਈ ਮੌਸਮ ਵਿਭਾਗ ਵਲੋਂ ਵੱਡੀ ਚਿਤਾਵਨੀ ਜਾਰੀ

ਮੌਕੇ 'ਤੇ ਪੁਲਸ, ਖ਼ੁਫ਼ੀਆ ਏਜੰਸੀਆਂ, ਡੌਗ ਸਕੁਐਡ ਅਤੇ ਬੰਬ ਨਿਰੋਧਕ ਟੀਮਾਂ ਨੂੰ ਤਾਇਨਾਤ ਕੀਤਾ ਗਿਆ। ਨਾਲ ਹੀ ਕਈ ਆਲਾ ਅਧਿਕਾਰੀ ਵੀ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਮੌਕੇ ਦਾ ਜਾਇਜ਼ਾ ਲਿਆ। ਧਮਕੀ ਦੀ ਖ਼ਬਰ ਫ਼ੈਲਦੇ ਹੀ ਕਾਲਜ ਕੰਪਲੈਕਸ 'ਚ ਹਾਹਾਕਾਰ ਮਚ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲ 'ਚ ਸ਼ਰਮਨਾਕ ਕਾਰਾ, ਮਹਿਲਾ ਅਧਿਆਪਕ ਨੂੰ ਬਹਾਨੇ ਨਾਲ ਲੈਬ 'ਚ ਬੁਲਾਇਆ ਤੇ ਫਿਰ...

ਸੁਰੱਖਿਆ ਦੇ ਮੱਦੇਨਜ਼ਰ ਕਾਲਜ ਕੰਪਲੈਕਸ ਨੂੰ ਖ਼ਾਲੀ ਕਰਵਾ ਲਿਆ ਗਿਆ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਸ ਵਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਪਹਿਲੂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫ਼ਵਾਹਾਂ ਤੋਂ ਬਚਣ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News