ਹੱਸਦੇ-ਖੇਡਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਹਿਲੀ ਮੰਜ਼ਿਲ ਤੋਂ ਡਿੱਗਣ ਕਾਰਨ 7 ਸਾਲਾ ਬੱਚੇ ਦੀ ਮੌਤ (ਤਸਵੀਰਾ
Tuesday, Dec 20, 2022 - 12:05 PM (IST)
ਡੇਰਾਬੱਸੀ (ਅਨਿਲ) : ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਗੁਲਾਬਗੜ੍ਹ ਵਿਖੇ ਇਕ 7 ਸਾਲਾ ਬੱਚਾ ਛੱਤ ’ਤੇ ਖੇਡਦਾ ਹੋਇਆ ਪਹਿਲੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ। ਬੇਹੋਸ਼ੀ ਦੀ ਹਾਲਤ ’ਚ ਬੱਚੇ ਨੂੰ ਡੇਰਾਬੱਸੀ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡੇਰਾਬੱਸੀ ਪੁਲਸ ਨੇ ਸੀ. ਆਰ. ਪੀ. ਸੀ. 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਹਾਦਸਾ ਬੀਤੀ ਦੁਪਹਿਰ ਕਰੀਬ 2 ਵਜੇ ਵਾਪਰਿਆ।
ਇਹ ਵੀ ਪੜ੍ਹੋ : ਸਰਹਾਲੀ ਥਾਣੇ 'ਚ RPG ਹਮਲੇ ਮਗਰੋਂ ਚੌਕਸ ਪੰਜਾਬ ਪੁਲਸ, ਥਾਣਿਆਂ ਨੂੰ ਲੈ ਕੇ ਲਿਆ ਗਿਆ ਅਹਿਮ ਫ਼ੈਸਲਾ
ਪਿੰਡ ਗੁਲਾਬਗੜ੍ਹ ਵਿਖੇ ਗਲੀ ਨੰਬਰ-1 'ਚ ਛੋਟੇ ਲਾਲ ਆਪਣੀ ਪਤਨੀ ਅਤੇ 4 ਬੱਚਿਆਂ ਨਾਲ ਕਿਰਾਏ ’ਤੇ ਰਹਿੰਦਾ ਹੈ। ਉੱਤਰ ਪ੍ਰਦੇਸ ਦੇ ਬਦਾਯੁ ਜ਼ਿਲ੍ਹੇ ਦਾ ਛੋਟੇ ਲਾਲ ਦਿਹਾੜੀਦਾਰ ਵਜੋਂ ਕੰਮ ਕਰਨ ਗਿਆ ਸੀ। ਉਸ ਦੀ ਪਤਨੀ ਅਤੇ 7 ਸਾਲ ਦਾ ਸਭ ਤੋਂ ਛੋਟਾ ਪੁੱਤਰ ਰਿਤਿਕ ਘਰ ਦੇ ਪਿੱਛੇ ਛੱਤ ’ਤੇ ਸਨ। ਛੋਟੇ ਲਾਲ ਅਨੁਸਾਰ ਪਤਨੀ ਛੱਤ ’ਤੇ ਧੁੱਪ ਸੇਕ ਰਹੀ ਸੀ, ਜਦੋਂ ਕਿ ਰਿਤਿਕ ਖੇਡਦੇ ਹੋਏ ਬਿਨਾਂ ਚਾਰਦੀਵਾਰੀ ਦੇ ਛੱਤ ਤੋਂ ਹੇਠਾਂ ਡਿੱਗ ਗਿਆ।
ਇਹ ਵੀ ਪੜ੍ਹੋ : ਸਾਹਨੇਵਾਲ 'ਚ ਸੰਘਣੀ ਧੁੰਦ ਦਾ ਕਹਿਰ, ਸੜਕ ਹਾਦਸੇ ਦੌਰਾਨ ਕੰਪਿਊਟਰ ਅਧਿਆਪਕਾ ਦੀ ਮੌਤ
ਹੇਠਾਂ ਮੌਜੂਦ ਉਸ ਦੇ ਵੱਡੇ ਭਰਾ ਨੇ ਇਸ ਬਾਰੇ ਜਾਣਕਾਰੀ ਦਿੱਤੀ। ਮਕਾਨ ਮਾਲਕ ਨੇ ਛੋਟੇ ਲਾਲ ਨੂੰ ਇਸ ਦੀ ਸੂਚਨਾ ਦਿੱਤੀ। ਰਿਤਿਕ ਸਥਾਨਕ ਸਰਕਾਰੀ ਸਕੂਲ ’ਚ ਪਹਿਲੀ ਜਮਾਤ ਦਾ ਵਿਦਿਆਰਥੀ ਸੀ। ਪਰਿਵਾਰ ਨੇ ਡੇਰਾਬੱਸੀ ਦੇ ਐੱਸ. ਡੀ. ਐੱਮ. ਨੂੰ ਬਿਨਾਂ ਪੋਸਟਮਾਰਟਮ ਦੇ ਲਾਸ਼ ਸੌਂਪਣ ਦੀ ਮੰਗ ਕੀਤੀ ਹੈ, ਜਦੋਂ ਕਿ ਡੇਰਾਬੱਸੀ ਪੁਲਸ ਨੇ ਸੀ. ਆਰ. ਪੀ. ਸੀ. 174 ਤਹਿਤ ਕਾਰਵਾਈ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ