ਉਮਰ ਤੋਂ ਕਈ ਗੁਣਾਂ ਜ਼ਿਆਦਾ ਹੈ ਇਸ ਬੱਚੀ ਦਾ ਭਾਰ, ਵਿਦੇਸ਼ ਤੋਂ ਆਈ ਦਵਾਈ

Tuesday, Jan 23, 2018 - 02:51 PM (IST)

ਉਮਰ ਤੋਂ ਕਈ ਗੁਣਾਂ ਜ਼ਿਆਦਾ ਹੈ ਇਸ ਬੱਚੀ ਦਾ ਭਾਰ, ਵਿਦੇਸ਼ ਤੋਂ ਆਈ ਦਵਾਈ

ਅੰਮ੍ਰਿਤਸਰ - ਮੋਟਾਪੇ ਦੀ ਬੀਮਾਰੀ ਕਾਰਨ ਚਾਹਤ 23 ਜਨਵਰੀ ਨੂੰ ਡੇਢ ਸਾਲ ਦੀ ਹੋ ਜਾਵੇਗੀ। ਉਸ ਦਾ ਭਾਰ 24 ਕਿਲੋਗ੍ਰਾਮ ਦੇ ਨਜ਼ਦੀਕ ਹੈ। ਭਾਰ ਵੱਧਣ ਤੋਂ ਰੋਕਣ ਲਈ ਉਸ ਨੂੰ ਰੋਜ਼ਾਨਾਂ ਅੱਧਾ ਸਿਲਮਿੰਗ ਕੈਪਸੂਲ ਦਿੱਤਾ ਜਾਂਦਾ ਹੈ। ਭਾਰ ਦੀ ਰਫਤਾਰ ਤਾਂ ਰੁਕ ਚੁੱਕੀ ਹੈ ਪਰ ਅਜੇ ਤੱਕ ਉਸ ਦਾ ਉੱਚਿਤ ਇਲਾਜ ਨਹੀਂ ਸ਼ੁਰੂ ਹੋ ਪਾਇਆ। 
ਚਾਹਤ ਦੀ ਮਾਂ ਰੇਣੂ ਨੇ ਦੱਸਿਆ ਕਿ ਉਹ ਅਗਸਤ ਤੋਂ ਦਸੰਬਰ ਤੱਕ ਤਿੰਨ ਵਾਰ ਚਾਹਤ ਨੂੰ ਚੰਡੀਗੜ੍ਹ ਲੈ ਕੇ ਜਾ ਚੁੱਕੇ ਹਨ। ਤਿੰਨੋਂ ਵਾਰ ਟੈਸਟ ਹੋਏ ਜਿਨ੍ਹਾਂ 'ਚ ਸਪੱਸ਼ਟ ਹੋਇਆ ਕਿ ਚਾਹਤ ਨੂੰ ਹਾਰਮੋਨਲ ਸਮੱਸਿਆ ਹੈ। ਹਾਰਮੋਨਲ ਇਮਬੈਲੇਂਸ ਹੋਣ ਕਾਰਨ ਚਾਹਤ ਦਾ ਭਾਰ ਅਚਾਨਕ ਵਧਣਾ ਸ਼ੁਰੂ ਹੋ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਚਾਹਤ ਦੀ ਦਵਾਈ ਜਾਪਾਨ ਤੋਂ ਉਪਲੱਬਧ ਹੈ। ਇਸ ਨਾਲ ਹਾਰਮੋਨਲ ਇਮਬੈਲੇਂਸ ਨੂੰ ਠੀਕ ਕੀਤਾ ਜਾਂਦਾ ਹੈ। ਇਸ ਨਾਲ ਚਾਹਤ ਦੇ ਹਾਰਮੋਨਲ ਨੂੰ ਠੀਕ ਕੀਤਾ ਜਾ ਸਕਦਾ ਹੈ, ਜਿਸ ਤਰ੍ਹਾਂ ਹੀ ਚਾਹਤ ਦੇ ਹਾਰਮੋਨਲ ਇੰਮਬੈਲੇਂਸ ਠੀਕ ਹੋਣ ਲੱਗਣਗੇ, ਭਾਰ ਖੁਦ ਹੀ ਘੱਟ ਹੋਣਾ ਸ਼ੁਰੂ ਹੋ ਜਾਵੇਗਾ। ਉੱਥੇ ਹੀ ਚਾਹਤ ਦਾ ਇਲਾਜ ਕਰ ਰਹੇ ਇਕ ਡਾਕਟਰ ਨੇ ਵੀ ਫੋਨ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ। ਚਾਹਤ ਦੇ ਪਿਤਾ ਸੂਰਜ ਹੁਣ ਜੰਡਿਆਲਾ ਗੁਰੂ ਆਪਣੇ ਸਹੁਰਿਆ ਦੇ ਘਰ ਕੁਝ ਦਿਨਾਂ ਤੋਂ ਰਹਿ ਰਹੇ ਹਨ। ਅੰਮ੍ਰਿਤਸਰ 'ਚ ਕੰਮ ਨਾ ਹੋਣ ਕਾਰਨ ਉਹ ਜੰਡਿਆਲਾ ਸ਼ਿਫਟ ਹੋਏ ਹਨ।


Related News