ਛੱਤ ''ਤੇ ਖੜ੍ਹੀ ਲੜਕੀ ਰਹੱਸਮਈ ਤਰੀਕੇ ਨਾਲ ਹੋਈ ਜ਼ਖਮੀ (ਵੀਡੀਓ)

Saturday, Nov 10, 2018 - 06:04 PM (IST)

ਲੁਧਿਆਣਾ (ਨਰਿੰਦਰ ਮਹੇਂਦਰੂ) : ਲੁਧਿਆਣਾ ਦੇ ਕਿਦਵਰੀ ਨਗਰ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਦੇਰ ਰਾਤ ਆਪਣੀ ਮਾਂ ਮੀਰਾ ਸ਼ਰਮਾ ਨਾਲ ਘਰ ਦੀ ਛੱਤ 'ਤੇ ਖੜ੍ਹੀ ਦੋ ਸਾਲਾ ਬੱਚੀ ਫਾਲਗੁਨੀ ਦੇ ਸਿਰ 'ਚ ਕੁਝ ਵੱਜਿਆ ਤੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਇਸ ਉਪਰੰਤ ਜਦੋਂ ਪਰਿਵਾਰਕ ਮੈਂਬਰਾਂ ਨੇ ਉਥੇ ਆਲੇ-ਦੁਆਲੇ ਦੇਖਿਆਂ ਤਾਂ ਉਸ ਜਗ੍ਹਾ 'ਤੇ ਕੁਝ ਵੀ ਨਹੀਂ ਸੀ। 

ਫਿਲਹਾਲ ਮਾਡਲ ਟਾਊਨ ਦੇ ਨਿੱਜੀ ਹਸਪਤਾਲ 'ਚ ਬੱਚੀ ਦਾ ਆਪਰੇਸ਼ਨ ਕਰ ਦਿੱਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਦੇ ਸਿਰ 'ਚ ਗੋਲੀ ਵਰਗੀ ਕੋਈ ਚੀਜ਼ ਲੱਗੀ ਹੈ ਪਰ ਉਸ ਦੇ ਸਿਰ 'ਚੋਂ ਕੁਝ ਨਹੀਂ ਨਿਕਲਿਆ। ਬੱਚੇ ਦੇ ਸਿਰ 'ਚ ਕੀ ਵੱਜਿਆ ਇਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 


author

Baljeet Kaur

Content Editor

Related News