ਬੱਚੇ ਨਾਲ ਬਦਫੈਲੀ ਕਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ
Tuesday, May 28, 2024 - 05:32 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਅੱਜ ਸ੍ਰੀ ਮੁਕਤਸਰ ਸਾਹਿਬ ਦੀ ਮਾਣਯੋਗ ਅਦਾਲਤ ਨੇ ਮਲੋਟ ਨਾਲ ਸਬੰਧਤ ਇਕ ਮਾਮਲੇ ਵਿਚ ਨਾਬਾਲਗ ਬੱਚੇ ਨਾਲ ਬਦਫੈਲੀ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਦੋਸ਼ੀ ਠਹਿਰਾਉਂਦਿਆ 20 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਣਯੋਗ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਦਰਜ ਮਾਮਲੇ ਵਿਚ ਆਸਿਫ਼ ਪੁੱਤਰ ਯੂਸਫ਼ ਵਾਸੀ ਮੁਜ਼ੱਫਰਨਗਰ ਨੂੰ 20 ਸਾਲ ਦੀ ਸ਼ਜਾ ਸੁਣਾਈ ਹੈ।
ਜਾਣਕਾਰੀ ਅਨੁਸਾਰ ਨਾਬਾਲਗ ਬੱਚਾ, ਜੋ ਕਿ ਆਪਣੇ ਪਰਿਵਾਰ ਨਾਲ ਦੋਸ਼ੀ ਆਸਿਫ਼ ਦੇ ਨੇੜੇ ਹੀ ਰਹਿੰਦਾ ਸੀ ਤੇ ਜਦ ਉਹ ਆਪਣੇ ਛੋਟੇ ਭਰਾ ਨਾਲ ਗਲੀ ਵਿਚ ਖੇਡ ਰਿਹਾ ਸੀ ਤਾਂ ਆਸਿਫ ਨੇ ਉਸ ਦੇ ਛੋਟੇ ਭਰਾ ਨੂੰ 10 ਰੁਪਏ ਦੇ ਕੇ ਦੁਕਾਨ ’ਤੇ ਭੇਜ ਦਿੱਤਾ ਅਤੇ ਵੱਡੇ ਭਰਾ, ਜੋ ਕਿ ਕਰੀਬ 8 ਸਾਲ ਦਾ ਹੈ, ਨਾਲ ਬਦਫੈਲੀ ਕੀਤੀ। ਜਦ ਬੱਚਾ ਆਪਣੇ ਘਰ ਵਾਪਸ ਆਇਆ ਤਾਂ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ। ਇਸ ਸਬੰਧੀ ਉਸ ਸਮੇਂ ਪੁਲਸ ਨੇ ਕੇਸ ਦਰਜ ਕਰ ਲਿਆ। ਇਸ ਮਾਮਲੇ ਵਿਚ ਅੱਜ ਮਾਣਯੋਗ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ 20 ਸਾਲ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।