ਖ਼ਤਰੇ ਦੀ ਘੰਟੀ: ਬਦਲਦੇ ਮੌਸਮ ਕਾਰਨ ਪੰਜਾਬ ਵਾਸੀਆਂ ਲਈ ਖੜ੍ਹੀ ਹੋ ਰਹੀ ਇਹ ਵੱਡੀ ਮੁਸੀਬਤ!
Wednesday, Mar 19, 2025 - 06:00 PM (IST)

ਟਾਂਡਾ ਉੜਮੁੜ (ਗੁਪਤਾ)-ਬੇਮੌਸਮੀ ਬਰਫ਼ਬਾਰੀ, ਕਿਤੇ ਬਾਰਿਸ਼ ਅਤੇ ਰੇਗਿਸਤਾਨ ’ਚ ਜਿੱਥੇ ਕਦੇ ਬਾਰਿਸ਼ ਨਹੀਂ ਹੁੰਦੀ ਸੀ, ਉਥੇ ਹੜ੍ਹ ਆਉਣਾ, ਗੜ੍ਹੇਮਾਰ ਹੋਣਾ ਇਹ ਸਭ ਕੁਦਰਤ ਨਾਲ ਹੋ ਰਹੀ ਛੇੜਖਾਨੀ ਦਾ ਨਤੀਜਾ ਹੈ। ਜਿਸ ਦੀ ਚਿਤਾਵਨੀ ਕੁਦਰਤ ਸਮੇਂ-ਸਮੇਂ ’ਤੇ ਦਿੰਦੀ ਰਹਿੰਦੀ ਹੈ ਪਰ ਇਨਸਾਨ ਉਸ ਨੂੰ ਅਣਦੇਖਿਆ ਕਰ ਰਿਹਾ ਹੈ। ਅਪਣੀਆਂ ਸਹੂਲਤਾਂ ਅਤੇ ਵਧ ਰਹੀ ਟਰੈਫਿਕ ਦੀ ਸਮੱਸਿਆਵਾਂ ਨੂੰ ਵੇਖਦੇ ਹੋਏ ਸਰਕਾਰਾਂ ਦੇਸ਼ ਭਰ ਵਿਚ ਸੜਕਾਂ ਚੌੜ੍ਹੀਆਂ ਕਰ ਰਹੀਆਂ ਹਨ, ਜਿਸ ਨਾਲ ਦਰੱਖ਼ਤਾਂ ਦੀ ਕਟਾਈ ਕੀਤੀ ਜਾ ਰਹੀ ਹੈ ਪਰ ਨਵੇਂ ਲਾਉਣ ਦਾ ਬਹੁਤ ਘੱਟ ਉਪਰਾਲਾ ਕੀਤਾ ਜਾ ਰਿਹਾ ਹੈ। ਜੋਕਿ ਹਵਾ ਵਿਚ ਫ਼ੈਲ ਰਹੇ ਪ੍ਰਦੂਸ਼ਣ, ਵਧ ਰਹੀ ਗਰਮੀ ਅਤੇ ਬਦਲ ਰਹੇ ਮੌਸਮ ਦਾ ਅਸਲ ਕਾਰਨ ਹੈ।
ਘੱਟ ਸਮੇਂ ਵਿਚ ਲੰਬਾ ਸਫ਼ਰ ਜਲਦੀ ਤੈਅ ਕਰਨ ਲਈ ਪਹਾੜਾਂ ਨੂੰ ਕੱਟ ਕੇ ਸੁਰੰਗਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਜ਼ਮੀਨ ਧਸਣ, ਪਹਾੜ ਖਿਸਕਣ ਆਦਿ ਘਟਨਾਵਾਂ ਹੋ ਰਹੀਆਂ ਹਨ। ਦੁਨੀਆ ਦੇ ਸਿਰਜਣਹਾਰ ਨੇ ਇਨਸਾਨ ਨੂੰ ਧਰਤੀ ’ਤੇ ਭੇਜਣ ਤੋਂ ਪਹਿਲਾਂ ਉਸ ਦੀ ਸੁੱਖ-ਸੁਵਿਧਾ ਲਈ ਇਸ ਧਰਤੀ ’ਤੇ ਅਨੇਕਾਂ ਤਰ੍ਹਾਂ ਦਾ ਖਜ਼ਾਨਾ ਬਖ਼ਸ਼ਿਸ਼ ਕੀਤਾ ਸੀ ਤਾਂ ਜੋ ਇਨਸਾਨ ਇਸ ਕੁਦਰਤੀ ਦਾਤਾਂ ਦਾ ਯੁੱਗੋ-ਯੁੱਗ ਸਹੀ ਢੰਗ ਨਾਲ ਇਸਤੇਮਾਲ ਕਰਦਾ ਹੋਇਆ ਜ਼ਿੰਦਗੀ ਦਾ ਹਰ ਸੁੱਖ ਹਾਸਲ ਕਰ ਸਕੇ ਪਰ ਇਨਸਾਨ ਨੇ ਆਪਣੀ ਸਵਾਰਥੀ ਫ਼ਿਤਰਤ ਤੋਂ ਮਜਬੂਰ ਹੋ ਕੇ ਇਨ੍ਹਾਂ ਕੁਦਰਤੀ ਦਾਤਾਂ ਦਾ ਗਲਤ ਇਸਤੇਮਾਲ ਕਰਦੇ ਹੋਏ ਇਸ ਦਾ ਖਾਤਮਾ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਅੱਜ ਦੁਨੀਆ ਦਾ ਹਰ ਇਨਸਾਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਬੀਮਾਰੀਆਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ NH 'ਤੇ ਵੱਡਾ ਹਾਦਸਾ, ਵਿਆਹ 'ਚ ਚੱਲੇ ਨਵੇਂ ਵਿਆਹੇ ਜੋੜੇ ਦੀ ਦਰਦਨਾਕ ਮੌਤ
ਇਨ੍ਹਾਂ ਸਮੱਸਿਆਵਾਂ ਸਬੰਧੀ ਇਲਾਕੇ ਦੇ ਬੁੱਧੀਜੀਵੀਆਂ ਅਤੇ ਸਮਾਜ-ਸੇਵੀਆਂ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਟਾਂਡਾ ਦੇ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਅਤੇ ਸੰਦੀਪ ਕੈਟਰ ਐਂਡ ਵੈਡਿੰਗ ਪਲੈਨਰ ਦੇ ਐੱਮ.ਡੀ. ਲਖਵਿੰਦਰ ਸਿੰਘ ਨੇ ਕਿਹਾ ਕਿ ਦੁਨੀਆਂ ਦਾ ਹਰ ਇਨਸਾਨ ਉਸ ਅਕਾਲ ਪੁਰਖ ਦੀ ਬਖ਼ਸ਼ੀ ਹੋਈ ਅਨਮੋਲ ਦਾਤਾਂ ਦਾ ਸਹੀ ਇਸਤੇਮਾਲ ਨਾ ਕਰਦੇ ਹੋਏ ਪ੍ਰਮਾਣੂ ਨਿਰੀਖਣ ਅਤੇ ਕੁਦਰਤ ਦੇ ਉਲਟ ਨਾ ਚਾਹੁੰਦੇ ਹੋਏ ਵੀ ਖ਼ਦ ਬਾਰਿਸ਼ ਕਰਵਾਉਣ ਲਈ ਕੈਮੀਕਲਾਂ ਦੀ ਵਰਤੋਂ ਕਰਨ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਘਾਤਕ ਗੈਸਾਂ ਦੀ ਵਰਤੋਂ ਕਰਕੇ ਹਵਾ ਵਿਚ ਪ੍ਰਦੂਸ਼ਣ ਫ਼ੈਲਾ ਰਿਹਾ ਹੈ। ਜਿਸ ਕਾਰਨ ਇਨਸਾਨ ਨੂੰ ਕਈ ਘਾਤਕ ਬੀਮਾਰੀਆਂ ਅਤੇ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਵਾਪਸ ਆ ਰਹੇ ਦੋਸਤਾਂ ਨਾਲ ਰੂਹ ਕੰਬਾਊ ਹਾਦਸਾ, ਚੱਲਦੀ Thar ਨੂੰ ਲੱਗੀ ਅੱਗ
ਰਿਟਾ. ਡਿਪਟੀ ਡਾਇਰੈਕਟਰ ਹੈਲਥ ਡਾ. ਕੇਵਲ ਸਿੰਘ ਕਾਜਲ ਅਤੇ ਲਾਈਫ਼ ਕੇਅਰ ਹਸਪਤਾਲ ਦੇ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਇਨਸਾਨ ਨੇ ਡੀਜ਼ਲ-ਪੈਟਰੋਲ ਵਾਲੇ ਵਾਹਨਾਂ, ਘਰਾਂ ਦਫ਼ਤਰਾਂ ਵਿਚ ਏ. ਸੀ. ਆਦਿ ਦੀ ਅੰਨ੍ਹੇਵਾਹ ਵਰਤੋਂ ਕਰਕੇ ਹਵਾ ਨੂੰ ਦੂਸ਼ਿਤ ਕਰਨ ਦੇ ਨਾਲ-ਨਾਲ ਸੂਰਜ ਦੀ ਪੈਰਾਬੈਂਗਣੀ ਤੋਂ ਧਰਤੀ ਨੂੰ ਸੁਰੱਖਿਆ ਦੇਣ ਵਾਲੀ ਓਜ਼ੋਨ ਪਰਤ ਨੂੰ ਵੀ ਕਮਜ਼ੋਰ ਕਰਕੇ ਰੱਖ ਦਿੱਤਾ ਹੈ, ਜਿਸ ਕਾਰਨ ਇਨਸਾਨ ਨੂੰ ਕਈ ਮੁਸ਼ਕਿਲਾਂ ਦੇ ਨਾਲ-ਨਾਲ 2001-03 ਵਿਚ ਸਾਰਸ ਵਾਇਰਸ ਅਤੇ 2019-20 ਵਿਚ ਕੋਰੋਨਾ ਵਾਇਰਸ ਜਿਹੀਆਂ ਮਹਾਮਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ। ਜੇਕਰ ਹੁਣ ਵੀ ਇਨਸਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਅਤੇ ਸਰਕਾਰ ਤੋਂ ਇਲਾਵਾ ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ ਦਰੱਖਤ ਲਾਉਣ ਵਿਚ ਤੇਜ਼ੀ ਨਾ ਲਿਆਂਦੀ ਤਾਂ ਆਉਣ ਵਾਲੀ ਪੀੜ੍ਹੀ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ।
ਇਹ ਵੀ ਪੜ੍ਹੋ : Punjab: ਘਰ 'ਚ ਛਾਪਾ ਮਾਰਨ ਪੁੱਜੀ ਪੁਲਸ ਪੂਰੇ ਟੱਬਰ ਦਾ ਕਾਰਨਾਮਾ ਵੇਖ ਰਹਿ ਗਈ ਹੈਰਾਨ, ਪੁੱਤ ਦੀ ਪ੍ਰੇਮਿਕਾ ਵੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e