ਚੰਡੀਗੜ੍ਹ ਤੋਂ ''ਗੋਆ'' ਲਈ ਪਹਿਲੀ ਫਲਾਈਟ ਨੇ ਭਰੀ ਉਡਾਣ

Saturday, Feb 22, 2020 - 11:09 AM (IST)

ਚੰਡੀਗੜ੍ਹ ਤੋਂ ''ਗੋਆ'' ਲਈ ਪਹਿਲੀ ਫਲਾਈਟ ਨੇ ਭਰੀ ਉਡਾਣ

ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਗੋਆ ਲਈ ਸਿੱਧੀ ਫਲਾਈਟ ਵੀਰਵਾਰ ਤੋਂ ਸ਼ੁਰੂ ਹੋ ਗਈ। ਇਸ ਮੌਕੇ 'ਤੇ ਇੰਟਰਨੈਸ਼ਨਲ ਏਅਰਪੋਰਟ ਦੇ ਸੀ. ਈ. ਓ. ਅਜੇ ਕੁਮਾਰ ਨੇ ਕੇਕ ਕੱਟਿਆ। ਇੰਡੀਗੋ ਏਅਰਲਾਈਨਜ਼ ਵਲੋਂ ਏ-320 ਏਅਰਬੇਸ ਸ਼ੁਰੂ ਕੀਤੀ ਗਈ।
ਡੇਲੀ ਫਲਾਈਟ ਹੋਵੇਗੀ
ਇਹ ਫਲਾਈਟ 170 ਸੀਟਰ ਹੈ। ਪਹਿਲੇ ਦਿਨ ਚੰਡੀਗੜ੍ਹ ਤੋਂ ਗੋਆ ਲਈ 170 ਯਾਤਰੀਆਂ ਨੇ ਸਫਲ ਕੀਤਾ। ਏਅਰਲਾਈਨਜ਼ ਵਲੋਂ ਯਾਤਰੀਆਂ ਨੂੰ ਤੋਹਫੇ ਵੀ ਦਿੱਤੇ ਗਏ। ਇਹ ਡੇਲੀ ਫਲਾਈਟ ਹੋਵੇਗੀ, ਜੋ ਚੰਡੀਗੜ੍ਹ ਏਅਰਪੋਰਟ ਤੋਂ ਰਾਤ 8.10 ਵਜੇ ਉਡਾਣ ਭਰੇਗੀ ਅਤੇ ਰਾਤ ਦੇ 11 ਵਜੇ ਗੋਆ ਪੁੱਜੇਗੀ। ਗੋਆ ਤੋਂ ਇਹ 11.25 ਵਜੇ ਉਡਾਣ ਭਰੇਗੀ ਅਤੇ ਸਵੇਰੇ 2.15 ਵਜੇ ਚੰਡੀਗੜ੍ਹ ਲੈਂਡ ਕਰੇਗੀ। ਇਸ ਦਾ ਕਿਰਾਇਆ 7896 ਰੁਪਏ ਤੋਂ ਸ਼ੁਰੂ ਹੋਵੇਗਾ।


author

Babita

Content Editor

Related News